Ferozepur News

ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੇ ਭੋਤਿਕ ਵਿਗਿਆਨ ਵਿਭਾਗ ਵੱਲੋਂ ਵਰਕਸ਼ਾਪ ਦਾ ਆਯੋਜਨ ਕੀਤਾ  

ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੇ ਭੋਤਿਕ ਵਿਗਿਆਨ ਵਿਭਾਗ ਵੱਲੋਂ ਵਰਕਸ਼ਾਪ ਦਾ ਆਯੋਜਨ ਕੀਤਾ

ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੇ ਭੋਤਿਕ ਵਿਗਿਆਨ ਵਿਭਾਗ ਵੱਲੋਂ ਵਰਕਸ਼ਾਪ ਦਾ ਆਯੋਜਨ ਕੀਤਾ  

1-11-2025: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਏ+ ਗਰੇਡ ਪ੍ਰਾਪਤ ਕਾਲਜ ਹੈ। ਕਾਲਜ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੇ ਅਸ਼ੀਰਵਾਦ ਅਤੇ ਡਾ. ਅਗਨੀਜ਼ ਢਿੱਲੋਂ, ਚੇਅਰਪਰਸਨ ਜੀ ਦੇ ਉਚਿਤ ਦਿਸ਼ਾ ਨਿਰਦੇਸ਼ਾ, ਸ਼੍ਰੀ ਅਜੇ ਬੱਤਾ, ਸੈਕਟਰੀ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੀ ਅਗਵਾਈ ਵਿੱਚ ਤਰੱਕੀ ਦੀ ਰਾਹ ‘ਤੇ ਅਗਰਸਰ ਹੈ।  ਇਸੇ ਲੜੀ ਤਹਿਤ ਕਾਲਜ ਦੇ ਪੋਸਟ ਗ੍ਰੇਜੂਏਟ ਭੌਤਿਕ ਵਿਗਿਆਨ ਵਿਭਾਗ ਵੱਲੋਂ ਸੀ.ਵੀ. ਰਮਨ ਕਲੱਬ ਦੇ ਸਹਿਯੋਗ ਨਾਲ “ਕੇਰੀਅਰ ਆਪਸ਼ਨਜ਼ ਇਨ ਰਿਸਰਚ ਇਨ ਐਸਟਰੋਨੋਮੀ ਐਂਡ ਐਸਟ੍ਰੋਫਿਜ਼ਿਕਸ” ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ 25 ਅਕਤੂਬਰ 2025 ਨੂੰ ਕਾਲਜ ਦੇ ਆਡੀਟੋਰੀਅਮ ਵਿੱਚ ਕੀਤਾ ਗਿਆ। ਇਹ ਵਰਕਸ਼ਾਪ ਡੀ.ਐਸ.ਟੀ. ਕਿਊਰੀ ਗ੍ਰਾਂਟ ਸਕੀਮ ਅਤੇ ਆਈ.ਕਿਊ.ਏ.ਸੀ. ਦੀ ਪਹਿਲ ਹੇਠ ਆਯੋਜਿਤ ਕੀਤੀ ਗਈ। ਇਸ ਵਰਕਸ਼ਾਪ ਦੇ ਰਿਸੋਰਸ ਪਰਸਨ ਡਾ. ਯਸ਼ਵੰਤ ਗੁਪਤਾ, ਡਿਸਟਿੰਗਵਿਸ਼ਡ ਪ੍ਰੋਫੈਸਰ (J) ਅਤੇ ਸੈਂਟਰ ਡਾਇਰੈਕਟਰ, ਨੈਸ਼ਨਲ ਸੈਂਟਰ ਫਾਰ ਰੇਡੀਓ ਐਸਟਰੋਫਿਜ਼ਿਕਸ, ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ (ਟੀ.ਆਈ.ਐਫ.ਆਰ.), ਸਾਵਿਤ੍ਰੀਬਾਈ ਫੂਲੇ ਪੁਨੇ ਯੂਨੀਵਰਸਿਟੀ ਕੈਂਪਸ, ਪੁਨੇ, ਮਹਾਰਾਸ਼ਟਰ ਸਨ। ਡਾ. ਗੁਪਤਾ ਨੇ ਵਿਦਿਆਰਥੀਆਂ ਨੂੰ ਖਗੋਲ ਵਿਗਿਆਨ ਅਤੇ ਖਗੋਲ ਭੌਤਿਕ ਵਿਗਿਆਨ ਦੀ ਰੋਮਾਂਚਕ ਦੁਨੀਆ ਬਾਰੇ ਕੀਮਤੀ ਜਾਣਕਾਰੀਆਂ ਦਿੱਤੀਆਂ ਅਤੇ ਇਨ੍ਹਾਂ ਤੇਜ਼ੀ ਨਾਲ ਵਿਕਸਤ ਹੋ ਰਹੇ ਖੇਤਰਾਂ ਵਿੱਚ ਉਪਲਬਧ ਵੱਖ-ਵੱਖ ਕੈਰੀਅਰ ਮੌਕੇ ਅਤੇ ਰਿਸਰਚ ਦੇ ਖੇਤਰਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਦਾ ਇੰਟਰੈਕਟਿਵ ਸੈਸ਼ਨ ਵਿਦਿਆਰਥੀਆਂ ਨੂੰ ਵਿਗਿਆਨਕ ਖੋਜ ਅਤੇ ਐਸਟ੍ਰੋਫਿਜ਼ਿਕਸ ਵਿੱਚ ਉੱਚ ਅਧਿਐਨ ਕਰਨ ਲਈ ਪ੍ਰੇਰਿਤ ਕਰਦਾ ਰਿਹਾ। ਇਸ ਵਰਕਸ਼ਾਪ ਵਿੱਚ ਪੋਸਟ ਗ੍ਰੈਜੂਏਟ ਅਤੇ ਅੰਡਰ ਗ੍ਰੈਜੂਏਟ ਭੌਤਿਕ ਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ ਅਤੇ ਖਗੋਲ ਵਿਗਿਆਨ ਤੇ ਖੋਜ ਦੇ ਮੌਕਿਆਂ ਬਾਰੇ ਡੂੰਘੀ ਸਮਝ ਪ੍ਰਾਪਤ ਕੀਤੀ। ਸੈਸ਼ਨ ਦੇ ਅੰਤ ‘ਤੇ ਪ੍ਰਸ਼ਨੋੱਤਰੀ ਦਾ ਦੌਰ ਵੀ ਰਿਹਾ, ਜਿਸ ਨਾਲ ਵਿਦਿਆਰਥੀਆਂ ਵਿੱਚ ਵਿਗਿਆਨਕ ਉਤਕ੍ਰਿਸ਼ਟਤਾ ਅਤੇ ਅੰਤਰਿਕਸ਼ ਵਿਗਿਆਨ ਦੇ ਖੇਤਰ ਵਿੱਚ ਰਿਸਰਚ ਕਰੀਅਰ ਦੀ ਪ੍ਰੇਰਣਾ ਜਾਗਰਿਤ ਹੋਈ।

ਡਾ. ਸੰਗੀਤਾ, ਪ੍ਰਿੰਸੀਪਲ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਤੇ ਵਿਭਾਗ ਦੇ ਮੁਖੀ ਡਾ. ਆਸ਼ਾ ਅਤੇ ਭੋਤਿਕ ਵਿਗਿਆਨ ਵਿਭਾਗ ਦੇ ਸਾਰੇ ਅਧਿਆਪਕਾਂ ਨੂੰ ਵਧਾਈ ਦਿੱਤੀ । ਇਸ ਦੇ ਨਾਲ ਹੀ ਉਹਨਾਂ ਵਿਦਿਆਰਥਣਾਂ ਨੂੰ ਗਤੀਵਿਧੀਆਂ ਵਿੱਚ ਭਾਗ ਲੈਂਦੇ ਰਹਿਣ ਲਈ ਪ੍ਰੇਰਿਤ ਕੀਤਾ ।

 

Related Articles

Leave a Reply

Your email address will not be published. Required fields are marked *

Back to top button