Ferozepur News

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵਿਖੇ ਐਨ.ਸੀ.ਸੀ. ਵਿੰਗ ਵੱਲੋਂ ‘ਡੀਬੇਟ ਮੁਕਾਬਲੇ’ ਦਾ ਆਯੋਜਨ

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵਿਖੇ ਐਨ.ਸੀ.ਸੀ. ਵਿੰਗ ਵੱਲੋਂ ‘ਡੀਬੇਟ ਮੁਕਾਬਲੇ’ ਦਾ ਆਯੋਜਨ

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵਿਖੇ ਐਨ.ਸੀ.ਸੀ. ਵਿੰਗ ਵੱਲੋਂ ‘ਡੀਬੇਟ ਮੁਕਾਬਲੇ’ ਦਾ ਆਯੋਜਨ

ਫਿਰੋਜ਼ਪੁਰ, 26 ਸਤੰਬਰ, 2025: ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ ਦਾ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ। ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੇ ਅਸ਼ੀਰਵਾਦ ਅਤੇ ਡਾ. ਅਗਨੀਜ਼ ਢਿੱਲੋਂ, ਸੈਕਟਰੀ, ਦੇਵ ਸਮਾਜ, ਕਾਲਜ ਚੇਅਰਪਰਸਨ ਜੀ ਦੀ ਉਚਿਤ ਮਾਰਗਦਰਸ਼ਨ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੀ ਅਗਵਾਈ ਹੇਠ ਇਹ ਸੰਸਥਾ ਲਗਾਤਾਰ ਤਰੱਕੀ ਦੇ ਰਾਹ ਤੇ ਅਗਰਸਰ ਹੈ ।

ਇਸ ਲੜੀ ਦੇ ਤਹਿਤ ਪ੍ਰਿੰਸੀਪਲ ਡਾ. ਸੰਗੀਤਾ ਅਤੇ 5 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਮੋਗਾ ਦੇ ਕਮਾਡਿੰਗ ਅਫਸਰ ਕਰਨਲ ਸੁਨੀਲ ਕੁਮਾਰ ਦੀ ਅਗਵਾਈ ਵਿੱਚ ‘ਕੀ ਭਾਰਤ ਆਧੁਨਿਕਤਾ ਅਤੇ ਪਰੰਪਰਾ ਵਿੱਚ 2047 ਤੱਕ ਤਾਲਮੇਲ ਸਥਾਪਿਤ ਕਰ ਸਕਦਾ ਹੈ ?’ ਵਿਸ਼ੇ ਤੇ ਐਨ.ਸੀ.ਸੀ. ਵਿੰਗ ਨੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਡੀਬੇਟ (ਬਹਿਸ) ਮੁਕਾਬਲੇ ਦਾ ਆਯੋਜਨ ਕੀਤਾ।

ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਅਤੇ ਨੌਜਵਾਨ ਪੀੜ੍ਹੀ ਨੂੰ ਆਧੁਨਿਕਤਾ ਅਤੇ ਸੰਸਕ੍ਰਿਤਿਕ ਮੁੱਲਾਂ ਬਾਰੇ ਚਾਨਣਾ ਪਾ ਕੇ ਇਹ ਦੱਸਣਾ ਰਿਹਾ ਕਿ ਭਾਰਤ 2047 ਤੱਕ ਆਪਣੀ ਅਜਾਦੀ ਦੇ 100 ਸਾਲ ਪੂਰੇ ਕਰੇਗਾ, ਕੀ ਅਸੀ ਇਸ ਸਮੇਂ ਦੌਰਾਨ ਨਵੀਂ ਸੋਚ ਅਪਣਾ ਕੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਾਂਗਾਂ। ਇਸ ਸਮੇਂ ਏ.ਐਨ.ਓ. ਲੈਫ. ਡਾ. ਪਰਮਵੀਰ ਕੌਰ ਨੇ ਬੋਲਦਿਆ ਕਿਹਾ ਕਿ ਆਧੁਨਿਕਤਾ ਬਿਨ੍ਹਾਂ ਪਰੰਪਰਾਂ ਅਤੇ ਪਰੰਪਰਾਂ ਬਿਨ੍ਹਾਂ ਆਧੁਨਿਕਤਾ ਮੂਲਹੀਨਤਾ ਹੈ। ਪੱਛਮੀਕਰਨ ਦਾ ਪ੍ਰਭਾਵ, ਪੀੜ੍ਹੀ ਅੰਤਰ, ਪਿੰਡਾਂ ਅਤੇ ਸ਼ਹਿਰਾਂ ਵਿੱਚ ਅਸਮਾਨਤਾ, ਸਿੱਖਿਆ ਆਰਥਿਕਤਾਂ, ਸੱਭਿਆਚਾਰ ਤੌਰ ਤੇ ਅਸੀ ਸਿੱਖਿਆ ਦੇ ਮਾਧਿਅਮ ਰਾਹੀ ਆਧੁਨਿਕਤ ਲੀਹਾਂ ਤੇ ਚੱਲਦਿਆ ਹੋਇਆ ਪਰੰਪਰਾ ਨੂੰ ਲੈ ਕੇ ਹੀ ਇੱਕ ਵਿਕਸਿਤ ਰਾਸ਼ਟਰ ਬਣਨ ਵਿੱਚ ਹਿੱਸਾ ਪਾ ਸਕਦੇ ਹਨ।

ਪਰ ਜਿੱਥੇ ਪਰੰਪਰਾ ਅਤੇ ਆਧੁਨਿਕਤਾ ਇੱਕ ਦੂਸਰੇ ਦੇ ਰਾਹ ਵਿੱਚ ਕਠਿਨਾਈ ਪੈਦਾ ਕਰਦੀ ਹੈ, ਉੱਥੇ  ਰਾਸ਼ਟਰ ਦਾ ਵਿਕਾਸ ਰੁਕ ਜਾਂਦਾ ਹੈ। ਇਸ ਕਰਕੇ ਪਰੰਪਰਾ ਤੇ ਆਧੁਨਿਕਤਾ ਦੋਹਾਂ ਨੂੰ ਹੀ ਸੰਤੁਲਨ ਬਣਾ ਕੇ ਚੱਲਣਾ ਪਵੇਗਾ । ਅਸੀ ਨੌਜਵਾਨ ਪੀੜ੍ਹੀ ਹਾਂ, ਨੌਜਵਾਨ ਰਾਸ਼ਟਰ ਦੀ ਸਿਰਜਣਾ ਵਿੱਚ ਅਹਿਮ ਹਿੱਸਾ ਪਾਉਂਦੇ ਹਨ । ਇਸ ਲਈ ਸਾਡਾ ਫਰਜ ਹੈ ਕਿ ਅਸੀ  ਪਰੰਪਰਾ ਅਤੇ ਆਧੁਨਿਕਤਾ ਦੇ ਸੁਮੇਲ ਨੂੰ ਬਣਾਈ ਰੱਖਣ ਵਿੱਚ ਆਪਣਾ ਯੋਗਦਾਨ ਪਾਉਂਦੇ ਰਹੀਏ । ਮੁਕਾਬਲੇ ਵਿੱਚ ਵਿਦਿਆਰਥਣ ਕੈਡਿਟ ਰੀਆਂ ਅਤੇ ਸੇਜਲਪ੍ਰੀਤ, ਕੈਡਿਟ ਅਮਨਜੋਤ ਅਤੇ ਪਵਨਪ੍ਰੀਤ, ਕੈਡਿਟ ਨਿਰਮਲ ਅਤੇ ਨਵਨੀਤ ਕੌਰ ਨੇ ਇਸ ਵਿਸ਼ੇ ਦੇ ਪੱਖ ਅਤੇ ਵਿਰੋਧ ਵਿੱਚ ਵਿਚਾਰ ਪ੍ਰਗਟ ਕੀਤੇ।  ਇਸ ਮੁਕਾਬਲੇ ਵਿੱਚ ਕੁੱਲ 80 ਕੈਡਿਟਸ ਨੇ ਭਾਗ ਲਿਆ ।

 

Related Articles

Leave a Reply

Your email address will not be published. Required fields are marked *

Back to top button