Ferozepur News

ਹੰਭਲਾ ਫਾਉਂਡੇਸ਼ਨ ਰਾਹੀਂ ਨੀਰੂ ਬਾਜਵਾ ਵੱਲੋਂ ਸਰਹੱਦੀ ਪਿੰਡਾਂ ਦੇ ਬੱਚਿਆਂ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਫੀਸਾਂ ਭਰਨ ਦਾ ਐਲਾਨ

-ਗਾਇਕਾ ਜਸਵਿੰਦਰ ਬਰਾੜ ਨੇ ਵੀ ਮਦਦ ਲਈ ਅੱਗੇ ਆਈ

ਹੰਭਲਾ ਫਾਉਂਡੇਸ਼ਨ ਰਾਹੀਂ ਨੀਰੂ ਬਾਜਵਾ ਵੱਲੋਂ ਸਰਹੱਦੀ ਪਿੰਡਾਂ ਦੇ ਬੱਚਿਆਂ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਫੀਸਾਂ ਭਰਨ ਦਾ ਐਲਾਨ

ਹੰਭਲਾ ਫਾਉਂਡੇਸ਼ਨ ਰਾਹੀਂ ਨੀਰੂ ਬਾਜਵਾ ਵੱਲੋਂ ਸਰਹੱਦੀ ਪਿੰਡਾਂ ਦੇ ਬੱਚਿਆਂ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਫੀਸਾਂ ਭਰਨ ਦਾ ਐਲਾਨ

-ਗਾਇਕਾ ਜਸਵਿੰਦਰ ਬਰਾੜ ਨੇ ਵੀ ਮਦਦ ਲਈ ਅੱਗੇ ਆਈ

ਫ਼ਿਰੋਜ਼ਪੁਰ 16 ਸਤੰਬਰ, 2025:  ਹੜ੍ਹਾਂ ਨਾਲ ਪ੍ਰਭਾਵਿਤ ਏਰੀਏ ਵਿੱਚ ਜਿੱਥੇ ਸਮਾਜ ਸੇਵੀ, ਧਾਰਮਿਕ ਜਥੇਬੰਦੀਆਂ, ਰਾਜਨੀਤਿਕ ਲੋਕ ਵੱਧ ਚੜ੍ਹ ਕੇ ਲੋਕਾਂ ਦੀ ਮਦਦ ਲਈ ਅੱਗੇ ਆ ਰਹੇ ਹਨ ਓਥੇ ਕਲਾਕਾਰ ਤੇ ਅਦਾਕਾਰ ਭਾਈਚਾਰਾ ਵੀ ਇਸ ਵਾਰ ਇਸ ਦਿਲ ਖੋਲ੍ਹ ਕੇ ਮਦਦ ਲਈ ਹੜ੍ਹ ਵਧਾ ਰਿਹਾ ਹੈ।
ਏਥੇ ਫ਼ਿਰੋਜ਼ਪੁਰ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਕਲਾਕਾਰਾਂ, ਅਦਾਕਾਰਾਂ ਐੱਨ ਆਰ ਆਈ ਅਤੇ ਸਮਾਜ ਸੇਵੀਆਂ ਵੱਲੋਂ ਬਣਾਈ ਗਈ ਹੰਭਲਾ ਫਾਉਂਡੇਸ਼ਨ ਪੰਜਾਬ ਦੇ ਸੱਦੇ ‘ਤੇ ਪੰਜਾਬੀ ਦੀ ਪ੍ਰਸਿੱਧ ਗਾਇਕਾ ਜਸਵਿੰਦਰ ਬਰਾੜ, ਪ੍ਰੋਡਿਊਸਰ ਅਤੇ ਨੀਰੂ ਬਾਜਵਾ ਟੀਮ ਵੱਲੋਂ ਸੰਤੋਸ਼ ਸੁਭਾਸ਼ ਥਿੱਟੇ ਵਿਸ਼ੇਸ਼ ਤੌਰ ਤੇ ਪੁੱਜੇ।

ਟੀਮ ਦੇ ਮੈਂਬਰ ਡਾਕਟਰ ਸੁਰਜੀਤ ਸਿੰਘ ਸਿੱਧੂ, ਜਗਦੀਪ ਵੜਿੰਗ, ਗਾਮਾ ਸਿੱਧੂ, ਤਰਲੋਚਨ ਮੁਸਾਫ਼ਿਰ ਤੇ ਪੀਕੇ ਵੱਲੋਂ ਉਨ੍ਹਾਂ ਨੂੰ ਟਾਪੂ ਨੁਮਾ ਪਿੰਡ ਕਾਲੂ ਵਾਲਾ ਵਿਖੇ ਲਿਜਾ ਕੇ ਹੜ੍ਹ ਤੋਂ ਬਾਅਦ ਦੇ ਮੰਜਰ ਵਿਖਾਏ ਗਏ। ਗਾਇਕਾ ਜਸਵਿੰਦਰ ਬਰਾੜ ਨੇ ਭਾਵੁਕ ਹੁੰਦਿਆਂ ਇਹਨਾ ਉੱਜੜ ਚੁੱਕੇ ਲੋਕਾਂ ਦੀ ਬਾਂਹ ਫੜ੍ਹਨ ਦਾ ਵਾਅਦਾ ਕੀਤਾ। ਓਥੇ ਮੁੰਬਈ ਤੋਂ ਪੁੱਜੇ ਸੰਤੋਸ਼ ਥਿੱਟੇ ਨੇ ਨੀਰੂ ਬਾਜਵਾ ਵੱਲੋਂ ਫ਼ਿਰੋਜ਼ਪੁਰ ਦੇ ਸਰਹੱਦੀ ਇਲਾਕੇ (ਹੂਸੈਨੀਵਾਲਾ ਨੇੜਲੇ ਪਿੰਡਾਂ) ਦੇ ਬੱਚਿਆਂ ਦੀਆਂ ਸਕੂਲ ਬੋਰਡ ਪ੍ਰੀਖਿਆਵਾਂ ਭਰਨ ਦਾ ਐਲਾਨ ਕੀਤਾ।

ਓਹਨਾ ਕਿਹਾ ਕਿ ਹਲਾਤ ਵੇਖ ਕੇ ਲੱਗਦਾ ਹੈ ਕਿ ਇਹ ਲੋਕ ਬਹੁਤ ਸਾਲ ਪਿੱਛੇ ਚਲੇ ਗਏ ਹਨ। ਦੋਨਾਂ ਹਸਤੀਆਂ ਨੇ ਕਿਹਾ ਕਿ ਹੰਭਲਾ ਫਾਉਂਡੇਸ਼ਨ ਓਹਨਾ ਨੂੰ ਜੋ ਵੀ ਸੇਵਾ ਲਗਾਏਗੀ ਓਹ ਕਰਨਗੇ। ਓਹਨਾ ਨੇ ਹੰਭਲਾ ਫਾਉਂਡੇਸ਼ਨ ਵੱਲੋਂ ਇਹਨਾਂ 15 ਪਿੰਡਾਂ ਵਿਚ ਸਰਵੇ ਕਰਕੇ ਜ਼ਮੀਨਾਂ ਨੂੰ ਵਾਹੁਣਯੋਗ ਬਣਾਉਣ ਦੇ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ।

ਇਸ ਮੌਕੇ ਡਾਕਟਰ ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ ਅਤੇ ਜਗਦੀਪ ਵੜਿੰਗ ਨੇ ਸਾਂਝੇ ਰੂਪ ਚ ਅਦਾਕਾਰਾ ਨੀਰੂ ਬਾਜਵਾ , ਗਾਇਕਾ ਜਸਵਿੰਦਰ ਬਰਾੜ ਅਤੇ ਸੰਤੋਸ਼ ਥਿੱਟੇ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਇੰਡਸਟਰੀ ਦੇ ਸਭਨਾਂ ਕਲਾਕਾਰਾਂ ਨੂੰ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਰੇਸ਼ਮ ਸਿੰਘ ਵਿਲਾਸਰਾ, ਸੋਨਾ ਸਿੰਘ, ਭੁਪਿੰਦਰ ਸਿੰਘ, ਬੱਬੂ ਆਦਿ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button