Ferozepur News

ਹੜਾਂ ਨਾਲ ਪੀੜਿਤ ਪਰਿਵਾਰਾਂ ਦੀ ਸਹਾਇਤਾ ਦੇ ਲਈ ਵੱਖ-ਵੱਖ ਜਥੇਬੰਦੀਆਂ ਅਤੇ ਸਮਾਜ ਸੇਵੀਆਂ ਵੱਲੋਂ ਕੀਤੇ ਗਏ ਹਨ ਸ਼ਲਾਗਾਯੋਗ ਕੰਮ – ਡਿਪਟੀ ਕਮਿਸ਼ਨਰ

ਹੜਾਂ ਨਾਲ ਪੀੜਿਤ ਪਰਿਵਾਰਾਂ ਦੀ ਸਹਾਇਤਾ ਦੇ ਲਈ ਵੱਖ-ਵੱਖ ਜਥੇਬੰਦੀਆਂ ਅਤੇ ਸਮਾਜ ਸੇਵੀਆਂ ਵੱਲੋਂ ਕੀਤੇ ਗਏ ਹਨ ਸ਼ਲਾਗਾਯੋਗ ਕੰਮ - ਡਿਪਟੀ ਕਮਿਸ਼ਨਰ

ਹੜਾਂ ਨਾਲ ਪੀੜਿਤ ਪਰਿਵਾਰਾਂ ਦੀ ਸਹਾਇਤਾ ਦੇ ਲਈ ਵੱਖ-ਵੱਖ ਜਥੇਬੰਦੀਆਂ ਅਤੇ ਸਮਾਜ ਸੇਵੀਆਂ ਵੱਲੋਂ ਕੀਤੇ ਗਏ ਹਨ ਸ਼ਲਾਗਾਯੋਗ ਕੰਮ – ਡਿਪਟੀ ਕਮਿਸ਼ਨਰ

ਹੰਭਲਾ ਫਾਊਂਡੇਸ਼ਨ ਵਲੋਂ ਹਜ਼ਾਰਾ ਸਿੰਘ ਵਾਲਾ ’ਚ “ਮੁੜ ਵਸੇਬਾ ਕੈਂਪ” ਵਿੱਚ ਡਿਪਟੀ ਕਮਿਸ਼ਨਰ ਨੇ ਕੀਤੀ ਸ਼ਿਰਕਤ

ਫਿਰੋਜ਼ਪੁਰ, 12 ਸਤੰਬਰ, 2025:  ਸਰਹੱਦੀ ਇਲਾਕਿਆਂ ’ਚ ਹਾਲੀਆ ਹੜ੍ਹਾਂ ਕਾਰਨ ਹੋਏ ਨੁਕਸਾਨ ਸਬੰਧੀ ਜਿਥੇ ਸਰਕਾਰ ਵੱਲੋਂ ਯਤਨ ਤੇਜ਼ ਕੀਤੇ ਗਏ ਹਨ ਉਥੇ ਹੜ੍ਹ ਪੀੜਤਾਂ ਦੀ ਸਿਹਤ, ਰਿਹਾਇਸ਼ ਅਤੇ ਮੁੜ ਵਸੇਬੇ ਲਈ ਵੱਖ-ਵੱਖ ਜਥੇਬੰਦੀਆਂ ਅਤੇ ਸਮਾਜ ਸੇਵੀਆਂ ਵੱਲੋਂ ਸ਼ਲਾਗਾ ਯੋਗ ਕੰਮ ਕੀਤੇ ਗਏ ਹਨ। ਇਹ ਸ਼ਬਦ ਡਿਪਟੀ ਕਮਿਸ਼ਨਰ ਦੀਪ ਸਿੱਖਾ ਸ਼ਰਮਾ ਨੇ ਹੰਭਲਾ ਫਾਊਂਡੇਸ਼ਨ ਵੱਲੋਂ ਅੱਜ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ “ਮੁੜ ਵਸੇਬਾ ਕੈਂਪ” ਸ਼ੁਰੂ ਕਰਨ ਮੌਕੇ ਕਹੇ। ਇਹ ਫਾਊਂਡੇਸ਼ਨ ਪੰਜਾਬੀ ਕਲਾਕਾਰਾਂ, ਅਦਾਕਾਰਾ, ਸਮਾਜ ਸੇਵੀਆਂ ਅਤੇ ਵਿਦੇਸ਼ ਵਸੀਆਂ (ਐੱਨਆਰਆਈ) ਵਲੋਂ ਸਾਂਝੇ ਤੌਰ ’ਤੇ ਗਠਿਤ ਕੀਤੀ ਗਈ ਹੈ। ਕੈਂਪ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ, ਐਸ.ਐਸ.ਪੀ. ਭੁਪਿੰਦਰ ਸਿੰਘ ਸਿੱਧੂ, ਮਸ਼ਹੂਰ ਗਾਇਕ ਨਛੱਤਰ ਗਿੱਲ, ਗਾਇਕ ਇੰਦਰਜੀਤ ਨਿੱਕੂ ਅਤੇ ਵੱਡੀ ਗਿਣਤੀ ਵਿੱਚ ਹਜ਼ਾਰਾ ਸਿੰਘ ਵਾਲਾ ਅਤੇ ਆਸ-ਪਾਸ ਦੇ ਪਿੰਡਾਂ ਤੋਂ ਆਏ ਲੋਕਾਂ ਦੀ ਮੌਜੂਦਗੀ ਵਿੱਚ ਹੋਈ।

ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਦੀਪ ਸ਼ਿਖਾ ਸ਼ਰਮਾ ਨੇ ਕਿਹਾ ਕਿ ਹੰਭਲਾ ਫਾਊਂਡੇਸ਼ਨ ਵੱਲੋਂ ਹਜ਼ਾਰਾ ਸਿੰਘ ਵਾਲਾ ਵਿੱਚ ਸ਼ੁਰੂ ਕੀਤਾ ਗਿਆ ਮੁੜ ਵਸੇਬਾ ਕੈਂਪ ਹੜ੍ਹ ਪੀੜਤਾਂ ਲਈ ਇੱਕ ਬਹੁਤ ਹੀ ਸਲਾਹੁਣਯੋਗ ਕਦਮ ਹੈ। ਇਹ ਕੇਵਲ ਰਾਹਤ ਨਹੀਂ ਸਗੋਂ ਲੋਕਾਂ ਦੇ ਮਨੋਬਲ ਨੂੰ ਵਧਾਉਣ ਦੀ ਕੋਸ਼ਿਸ਼ ਵੀ ਹੈ। ਪ੍ਰਸ਼ਾਸਨ ਪੂਰੀ ਤਰ੍ਹਾਂ ਇਸ ਯਤਨ ਵਿਚ ਸਹਿਯੋਗੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਹੋਰ ਵੀ ਸੰਸਥਾਵਾਂ ਅਤੇ ਨੌਜਵਾਨ ਇਸ ਮੁਹਿੰਮ ਨਾਲ ਜੁੜਣਗੇ, ਤਾਂ ਜੋ ਹੜ੍ਹ ਪੀੜਤ ਆਪਣੀ ਜ਼ਿੰਦਗੀ ਮੁੜ ਸ਼ੁਰੂ ਕਰ ਸਕਣ।

ਕੈਂਪ ਦੇ ਪ੍ਰਬੰਧਕਾਂ ਡਾ: ਸੁਰਜੀਤ ਸਿੰਘ ਸਿੱਧੂ, ਗੁਰਨਾਮ ਸਿੱਧੂ ਨੇ ਦੱਸਿਆ ਕਿ ਕੈਂਪ ਦਾ ਮੁੱਖ ਉਦੇਸ਼ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਸਿਹਤ ਸੰਭਾਲ, ਖੇਤੀਬਾੜੀ ਲਈ ਸਹਾਇਤਾ, ਪਸ਼ੂ ਪਾਲਣ, ਚਾਰੇ ਦੀ ਸਪਲਾਈ, ਬੀਜ, ਖਾਦ, ਡੀਜ਼ਲ, ਰਾਸ਼ਨ ਅਤੇ ਦਵਾਈਆਂ ਉਪਲਬਧ ਕਰਵਾਉਣਾ ਹੈ। ਨਾਲ ਹੀ ਪਿੰਡਾਂ ਵਿੱਚ ਮੁੜ ਰਿਹਾਇਸ਼ ਦੀ ਸਹੂਲਤਾਂ ਉਤਪੰਨ ਕਰਕੇ ਪੀੜਤਾਂ ਨੂੰ ਸਧਾਰਨ ਜੀਵਨ ਵੱਲ ਵਾਪਸ ਲਿਆਉਣਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਕਲਾਕਾਰੀ ਜਗਤ ਦੇ ਮਸ਼ਹੂਰ ਚਿਹਰਿਆਂ ਨੇ ਨਾ ਸਿਰਫ ਆਪਣੀ ਮੌਜੂਦਗੀ ਰਾਹੀਂ ਪੀੜਤਾਂ ਨੂੰ ਹੌਂਸਲਾ ਦਿੱਤਾ, ਸਗੋਂ ਵੱਡੇ ਪੱਧਰ ’ਤੇ ਮਾਲੀ ਸਹਾਇਤਾ ਵੀ ਦਿੱਤੀ। ਕਨੇਡਾ, ਇੰਗਲੈਂਡ, ਅਮਰੀਕਾ ਤੋਂ ਐੱਨਆਰਆਈ ਭਾਈਚਾਰੇ ਨੇ ਵੀ ਵੱਡੇ ਪੱਧਰ ’ਤੇ ਰਾਸ਼ਨ, ਦਵਾਈਆਂ ਅਤੇ ਹੋਰ ਜਰੂਰੀ ਸਮਾਨ ਭੇਜ ਕੇ ਮਨੁੱਖਤਾ ਭਾਵਾਂ ਨੂੰ ਦਰਸਾਇਆ ਹੈ। ਹੰਭਲਾ ਫਾਊਂਡੇਸ਼ਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਵੀ ਵਿਅਕਤੀ ਜਾਂ ਸੰਸਥਾ ਹੜ੍ਹ ਪੀੜਤਾਂ ਦੀ ਮਦਦ ਕਰਨਾ ਚਾਹੁੰਦੀ ਹੈ, ਉਹ ਬਿਨਾ ਹਿਚਕਚਾਹਟ ਇਸ ਮੁਹਿੰਮ ਨਾਲ ਜੁੜ ਸਕਦੀ ਹੈ। ਇਸ ਮੌਕੇ ਐਸ ਜੀ ਪੀ ਸੀ ਵੱਲੋਂ ਗੁਰੂ ਕਾ ਲੰਗਰ ਵਰਤਾਇਆ ਗਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਕੈਂਡੋਵਾਲ, ਮਹਿੰਦਰ ਸਿੰਘ ਵਿਰਕ, ਜਗਦੀਪ ਵੜਿੰਗ, ਪੀ.ਕੇ, ਕਮਲਜੀਤ ਕੌਰ ਫਰੀਦਕੋਟ, ਬੌਬ ਖਹਿਰਾ, ਅਮਰੀਕ ਸਿੰਘ ਮੁਦਕਾ, ਰਘਬੀਰ ਸਿੰਘ ਖਾਰਾ, ਤਰਲੋਚਨ ਮੁਸਾਫ਼ਿਰ, ਸੁਰਿੰਦਰ ਬਾਬਾ, ਹਰਿੰਦਰ ਭੁੱਲਰ, ਮਨਮਿੰਦਰ ਸਿੰਘ ਮਨੀ ਸੰਧੂ, ਨਰਿੰਦਰ ਸਿੰਘ ਕੇਸਰ, ਸਰਪੰਚ ਵਿੱਕੀ ਬਿਲਾ, ਮਹਿੰਦਰ ਘਣਗਸ, ਰੇਸ਼ਮ ਸਿੰਘ ਵਲਾਸਰਾ, ਸੋਨਾ ਸਿੰਘ, ਬਲਵਿੰਦਰ ਸਿੰਘ ਬੱਬੂ, ਗੁਰਪ੍ਰੇਮ ਲਹਿਰੀ ਆਦਿ ਵੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button