Ferozepur News

ਹੜਾਂ ਚ ਫਸੇ ਨਸ਼ਾ ਛੱਡਣ ਵਾਲੇ ਮਰੀਜ਼ਾਂ ਦੇ ਇਲਾਜ ਵਿਚ ਵਿੱਥ ਨਹੀਂ ਪੈਣ ਦੇ ਰਿਹਾ ਸਿਹਤ ਵਿਭਾਗ

ਸਿਹਤ ਵਿਭਾਗ ਵੱਲੋਂ ਆਰਿਫ਼ ਕੇ ਬੇਸ ਕੈਂਪ ਵਿੱਚ ਪਹੁੰਚ ਕੇ ਦਿੱਤੀਆਂ ਦਵਾਈਆਂ

ਹੜਾਂ ਚ ਫਸੇ ਨਸ਼ਾ ਛੱਡਣ ਵਾਲੇ ਮਰੀਜ਼ਾਂ ਦੇ ਇਲਾਜ ਵਿਚ ਵਿੱਥ ਨਹੀਂ ਪੈਣ ਦੇ ਰਿਹਾ ਸਿਹਤ ਵਿਭਾਗ

ਹੜਾਂ ਚ ਫਸੇ ਨਸ਼ਾ ਛੱਡਣ ਵਾਲੇ ਮਰੀਜ਼ਾਂ ਦੇ ਇਲਾਜ ਵਿਚ ਵਿੱਥ ਨਹੀਂ ਪੈਣ ਦੇ ਰਿਹਾ ਸਿਹਤ ਵਿਭਾਗ

ਸਿਹਤ ਵਿਭਾਗ ਵੱਲੋਂ ਆਰਿਫ਼ ਕੇ ਬੇਸ ਕੈਂਪ ਵਿੱਚ ਪਹੁੰਚ ਕੇ ਦਿੱਤੀਆਂ ਦਵਾਈਆਂ

ਫ਼ਿਰੋਜ਼ਪੁਰ,30 ਅਗਸਤ, 2025: ਪੰਜਾਬ ਸਰਕਾਰ ਦੀ ਮੁਹਿੰਮ ” ਯੁੱਧ ਨਸ਼ਿਆਂ ਵਿਰੁੱਧ ” ਹੜਾਂ ਦੇ ਬਾਵਜੂਦ ਵੀ ਸਿਹਤ ਵਿਭਾਗ ਵੱਲੋਂ ਜਾਰੀ ਹੈ। ਇਸ ਮੁਹਿੰਮ ਹੇਠ ਸਿਹਤ ਮੰਤਰੀ ਡਾ ਬਲਬੀਰ ਸਿੰਘ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਲਗਾਤਾਰ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਕੋਸ਼ਿਸ਼ਾਂ ਸਦਕਾ ਹੀ ਭਾਰੀ ਗਿਣਤੀ ਵਿੱਚ ਨਸ਼ੇ ਵਰਗੀ ਅਲਾਮਤਾਂ ਦਾ ਸ਼ਿਕਾਰ ਹੋਏ ਮਰੀਜਾਂ ਨੇ ਫਿਰੋਜ਼ਪੁਰ ਜਿਲੇ ਦੇ ਵੱਖ ਵੱਖ ਨਸ਼ਾ ਛੁੜਾਓ ਕੇਂਦਰਾਂ ਵਿਖੇ ਆਪ ਸੰਪਰਕ ਕਰਕੇ ਨਸ਼ਾ ਛੱਡਣ ਲਈ ਇਲਾਜ ਸ਼ੁਰੂ ਕਰਵਾ ਦਿੱਤਾ ਸੀ, ਪਰ ਹੁਣ ਹੜਾਂ ਦੀ ਮਾਰ ਹੇਠ ਆਏ ਕਈ ਪਿੰਡਾਂ ਦੇ ਨਸ਼ਾ ਛੱਡਣ ਵਾਲੇ ਮਰੀਜਾਂ ਨੂੰ ਨਸ਼ਾ ਛੜਾਓ ਕੇਂਦਰਾਂ ਵਿੱਚ ਪਹੁੰਚ ਕਰਨ ਵਿੱਚ ਔਂਕੜਾਂ ਆ ਰਹੀਆਂ ਸਨ ਅਤੇ ਇਲਾਜ ਦੇ ਵਿੱਚ ਰੁਕਾਵਟ ਆਉਣ ਕਰਕੇ ਦਿੱਤੀਆਂ ਜਾ ਰਹੀਆਂ ਨਸ਼ਾ ਛੁੜਾਓ ਦਵਾਈਆਂ ਦੇ ਕੋਰਸ ਵਿੱਚ ਵਿੱਥ ਪੈ ਰਹੀ ਸੀ।

ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਅੱਜ ਸਿਹਤ ਵਿਭਾਗ ਵਲੋ ਆਰਿਫ ਕੇ ਬੇਸ ਕੈਂਪ ਵਿਖੇ ਸਿਵਲ ਸਰਜਨ ਡਾ ਰਾਜਵਿੰਦਰ ਕੌਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਰਾਜੂ ਚੌਹਾਨ ਦੀ ਦੇਖਰੇਖ ਹੇਠ ਨਸ਼ਾ ਛੱਡਣ ਵਾਲੇ ਮਰੀਜਾਂ ਦਾ ਇਲਾਜ ਬਿਨਾਂ ਰੁਕਾਵਟ ਪੂਰਾ ਕੀਤਾ ਜਾ ਸਕੇ, ਇਸ ਲਈ ਸਪੈਸ਼ਲ ਕੈਂਪ ਲਗਾ ਕੇ ਪਹਿਲਾਂ ਤੋਂ ਰਜਿਸਟਰਡ ਨਸ਼ਾ ਛੱਡਣ ਦੇ ਕੋਰਸ ਵਾਲੇ ਹੜ੍ਹ ਪ੍ਰਭਾਵਿਤ 37 ਮਰੀਜ਼ਾਂ ਨੂੰ ਇੱਕ ਇੱਕ ਹਫਤੇ ਦੀ ਦਵਾਈ ਦਿੱਤੀ ਗਈ ਹੈ ਤਾਂ ਜੋ ਉਹਨਾਂ ਦਾ ਨਸ਼ਾ ਛੱਡਣ ਲਈ ਇਲਾਜ ਬਿਨਾਂ ਰੋਕਟੋਕ ਤੋਂ ਜਾਰੀ ਰਹੇ।

ਇਸ ਮੌਕੇ ਡਾ ਰਾਜਵਿੰਦਰ ਕੌਰ ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਵਲੋ ਰਿਲੀਫ਼ ਕੈਂਪ ਅਤੇ ਹੜ੍ਹ ਪ੍ਰਭਾਵਿਤ ਇਲਾਕੇ ਪਿੰਡਾਂ ਵਿੱਚ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਇਲਾਜ਼ ਅਤੇ ਦਵਾਈਆ ਮੁਹਈਆ ਕਰਵਾਈਆ ਜਾ ਰਹੀਆ ਹਨ ਅਤੇ ਨਾਲ ਹੀ ਗਰਭਵਤੀ ਮਹਿਲਾਵਾਂ ਨੂੰ ਸਿਹਤ ਸਹੂਲਤਾ ਪ੍ਰਦਾਨ ਕੀਤੀਆ ਜਾ ਰਹੀਆਂ ਹਨ ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਿਆ ਵਿਰੁਧ ਮੁਹਿੰਮ ਤਹਿਤ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਦੇ ਨਸ਼ਾ ਛੱਡਣ ਵਾਲੇ ਮਰੀਜ਼ਾ ਨੂੰ ਇਲਾਜ਼ ਲਈ ਅਹਿਮ ਉਪਰਾਲਾ ਕੀਤਾ ਗਿਆ ਹੈ। ਜਿਸ ਤਹਿਤ ਪਹਿਲਾਂ ਤੋਂ ਰਜਿਸਟਰਡ ਪਿੰਡਾਂ ਦੇ ਮਰੀਜ਼ਾ ਨੂੰ ਇਲਾਜ਼ ਵਿੱਚ ਤੰਗੀ ਨਾ ਆਵੇ ਇਸ ਲਈ 37 ਮਰੀਜ਼ਾ ਨੂੰ ਇਕ ਹਫ਼ਤੇ ਦੀ ਦਵਾਈ ਮੁੱਹਈਆ ਕਰਵਾਈ ਜਾ ਰਹੀ ਹੈ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਰੱਖਣ ਲਈ ਮਰੀਜ਼ਾ ਦੀ ਕਾਊਂਸਲਿੰਗ ਕਰਵਾਈ ਗਈ ।

ਸਿਹਤ ਵਿਭਾਗ ਦੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫਸਰ ਅੰਕੁਸ਼ ਭੰਡਾਰੀ ਵਲੋ ਹੜਾਂ ਦੇ ਕਾਰਣ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਸੁਪਰਡੈਂਟ ਪਰਮਵੀਰ ਮੋਂਗਾ, ਐਸ ਆਈ ਅਮਰਜੀਤ ਅਤੇ ਸਟਾਫ ਨਰਸ ਮਨਦੀਪ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button