Ferozepur News

ਆਯੂਸ਼ ਕੈਂਪ ਵਿੱਚ 522 ਮਰੀਜ਼ਾਂ ਦੀ ਜਾਂਚ

ਆਯੂਸ਼ ਕੈਂਪ ਵਿੱਚ 522 ਮਰੀਜ਼ਾਂ ਦੀ ਜਾਂਚ

ਆਯੂਸ਼ ਕੈਂਪ ਵਿੱਚ 522 ਮਰੀਜ਼ਾਂ ਦੀ ਜਾਂਚ

ਫਿਰੋਜ਼ਪੁਰ, ਜੁਲਾਈ 31, 2025: ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀਮਤੀ ਦੀਪ ਸ਼ਿਕਾ ਸ਼ਰਮਾ ਦੇ ਆਦੇਸ਼ਾਂ ਤਹਿਤ ਜਿਲਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾਕਟਰ ਰੁਪਿੰਦਰ ਕੌਰ ਗਿੱਲ ਅਤੇ ਜਿਲਾ ਹੈਮੋਪੈਥਿਕ ਅਫਸਰ ਡਾਕਟਰ ਰਹਿਮਾਨ ਦੀ ਯੋਗ ਅਗਵਾਈ ਹੇਠ ਦੂਜਾ ਅਯੂਸ਼ ਕੈਂਪ ਧਰਮਸ਼ਾਲਾ ਭਾਈ ਮੋਤੀ ਰਾਮ ਕੰਬੋਜ ਨਗਰ ਵਿਖੇ ਲਗਾਇਆ ਗਿਆ।

ਕੈਂਪ ਦੌਰਾਨ ਡਾਕਟਰ ਰਾਕੇਸ਼ ਗਰੋਵਰ ਆਯੁਰਵੈਦਿਕ ਮੈਡੀਕਲ ਅਫਸਰ, ਡਾਕਟਰ ਸੁਮਿਤ ਮੌਗਾ ਡਾਕਟਰ ਭੁਪਿੰਦਰਜੀਤ ਕੌਰ ਆਯੁਰਵੈਦਿਕ ਮੈਡੀਕਲ ਅਫਸਰ ਅਤੇ ਡਾਕਟਰ ਸਤਨਾਮ ਸਿੰਘ ਹੈਮੋਪੈਥਿਕ ਮੈਡੀਕਲ ਅਫਸਰ ਵੱਲੋਂ ਇਲਾਕੇ ਭਰ ਤੋਂ ਆਏ 522 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ।

ਕੈਂਪ ਦਾ ਉਦਘਾਟਨ ਡਾਕਟਰ ਅਵਤਾਰ ਕ੍ਰਿਸ਼ਨ ਗਰੋਵਰ ਰਿਟਾਇਰਡ ਆਯੁਰਵੈਦਿਕ ਮੈਡੀਕਲ ਅਫਸਰ ਨੇ ਕੀਤਾ। ਡਾਕਟਰ ਗਰੋਵਰ ਨੇ ਲੋਕਾਂ ਨੂੰ ਸਿਹਤ ਮਨ ਜੀਵਨ ਸ਼ੈਲੀ ਅਪਣਾਉਣ ਖਾਨ ਪਾਨ ਦੀਆਂ ਆਦਤਾਂ ਵਿੱਚ ਸੁਧਾਰ ਕਰਨ ਯੋਗਾ ਅਪਣਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ

ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਮਾਹਿਰ ਡਾਕਟਰਾਂ ਦੇ ਨਾਲ ਮੈਡੀਕਲ ਟੀਮ ਮੈਂਬਰ ਰੂਬੀਨਾ, ਅਮਨਦੀਪ ਕੌਰ, ਬਲਜੀਤ ਸਿੰਘ, ਗੁਰਵਿੰਦਰ ਸਿੰਘ, ਨੀਰੂ ਰਾਣੀ, ਤਰਸੇਮ ਸਿੰਘ ,ਗਜਿੰਦਰ ਗਿੱਲ ਅਤੇ ਵੀਨਾ ਰਾਣੀ ਨੇ ਪੂਰਨ ਸਹਿਯੋਗ ਦਿੱਤਾ।

Related Articles

Leave a Reply

Your email address will not be published. Required fields are marked *

Back to top button