Ferozepur News

ਪੰਜਾਬ ਰਾਜ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ 2025: ਫ਼ਿਰੋਜ਼ਪੁਰ ਦੀਆਂ ਲੜਕੀਆਂ ਨੇ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ 2-0 ਨਾਲ ਹਰਾ ਕੀਤੀ ਸ਼ਾਨਦਾਰ ਜਿੱਤ ਦਰਜ

ਕੁਆਰਟਰ ਫਾਈਨਲ ਵਿੱਚ ਕੀਤਾ ਪ੍ਰਵੇਸ਼ - ਜੋਗਿੰਦਰਾ ਕਾਨਵੇਂਟ ਸਕੂਲ ਵਿੱਚ ਹੋਏ ਮੁਕਾਬਲੇ

ਪੰਜਾਬ ਰਾਜ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ 2025: ਫ਼ਿਰੋਜ਼ਪੁਰ ਦੀਆਂ ਲੜਕੀਆਂ ਨੇ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ 2-0 ਨਾਲ ਹਰਾ ਕੀਤੀ ਸ਼ਾਨਦਾਰ ਜਿੱਤ ਦਰਜ

ਪੰਜਾਬ ਰਾਜ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ 2025: ਫ਼ਿਰੋਜ਼ਪੁਰ ਦੀਆਂ ਲੜਕੀਆਂ ਨੇ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਨੂੰ 2-0 ਨਾਲ ਹਰਾ ਕੀਤੀ ਸ਼ਾਨਦਾਰ ਜਿੱਤ ਦਰਜ
ਕੁਆਰਟਰ ਫਾਈਨਲ ਵਿੱਚ ਕੀਤਾ ਪ੍ਰਵੇਸ਼ – ਜੋਗਿੰਦਰਾ ਕਾਨਵੇਂਟ ਸਕੂਲ ਵਿੱਚ ਹੋਏ ਮੁਕਾਬਲੇ

ਫਿਰੋਜ਼ਪੁਰ, 6 ਜੁਲਾਈ, 2025: ਸੀਨੀਅਰ ਪੰਜਾਬ ਰਾਜ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ 2025 ਦੇ ਮੁਕਾਬਲਿਆਂ ਵਿੱਚ ਫਿਰੋਜ਼ਪੁਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਮਾਲਵਾ ਐਫਸੀ ਮੁਕਤਸਰ ਨੂੰ 2-0 ਨਾਲ ਹਰਾ ਕੇ ਜਿੱਥੇ ਸ਼ਾਨਦਾਰ ਜਿੱਤ ਦਰਜ ਕੀਤੀ ਉੱਥੇ ਕਮਾਲ ਦਾ ਪ੍ਰਦਰਸ਼ਨ ਕਰ ਖੇਡ ਪ੍ਰੇਮੀਆਂ ਦੇ ਦਿਲ ਜਿੱਤ ਲਏ । ਟੂਰਨਾਮੈਂਟ ਦੇ ਕੁਆਲੀਫਾਇਰ- ਮੈਚ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਅਧਿਕਾਰੀਆਂ ਦੀ ਨਿਗਰਾਨੀ ਹੇਠ ਜੋਗਿੰਦਰਾ ਕਾਨਵੈਂਟ ਸਕੂਲ ਬੱਧਣੀ ਗੁਲਾਬ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਦੇ ਖੇਡ ਮੈਦਾਨ ਵਿਚ ਹੋਇਆ ।

ਜ਼ਿਲ੍ਹਾ ਫੁੱਟਬਾਲ ਐਸੋਸੀਏਸ਼ਨ ਫਿਰੋਜਪੁਰ ਦੇ ਪ੍ਰਧਾਨ ਹਰਜੀਤ ਸਿੰਘ ਦੀ ਦੇਖ ਰੇਖ ਹੇਠ ਮੁਕਾਬਲਿਆ ਦੌਰਾਨ ਟੂਰਨਾਮੈਂਟ ਦ ਉਦਘਾਟਨ ਜੋਗਿੰਦਰਾ ਕਾਨਵੇਂਟ ਸਕੂਲ ਦੇ ਪ੍ਰਿੰਸੀਪਲ ਸਰਦਾਰ ਸਿਮਰਨ ਪ੍ਰੀਤ ਸਿੰਘ ਧਾਲੀਵਾਲ ਨੇ ਕਰਦਿਆਂ ਜਿੱਥੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ ਉੱਥੇ ਉਹਨਾਂ ਨੂੰ ਮੁਕਾਬਲੇ ਦੌਰਾਨ ਪੂਰੀ ਵਾਹ ਲਗਾ ਕੇ ਮੈਚ ਖੇਡਣ ਅਤੇ ਨਿਯਮਾਂ ਤੇ ਖਰਾ ਉੱਤਰ ਸਾਫ ਸੁਥਰੀ ਖੇਡ ਪ੍ਰਦਰਸ਼ਨ ਕਰਨ ਦਾ ਆਸ਼ੀਰਵਾਦ ਵੀ ਦਿੱਤਾ । ਹੋਏ ਰੋਮਾਂਚਕ ਮੁਕਾਬਲੇ ਵਿੱਚ ਪਹਿਲਾਂ ਤਾਂ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਦੀਆਂ ਖਿਡਾਰਨਾਂ ਨੇ ਆਪਣਾ ਦਬ ਦਬਾਅ ਬਣਾਈ ਰੱਖਿਆ ਲੇਕਿਨ ਥੋੜੇ ਹੀ ਸਮੇਂ ਬਾਅਦ ਫਿਰੋਜ਼ਪੁਰ ਦੀਆਂ ਖਿਡਾਰਨਾਂ ਨੇ ਫਸਵਾਂ ਮੁਕਾਬਲਾ ਕਰਦੇ ਹੋਏ ਪਹਿਲੇ ਹਾਫ ਚ ਅਤੇ ਇੱਕ ਦੂਜਾ ਗੋਲ ਦੂਜੇ ਹਾਫ ਚ ਕਰਨ ਵਿੱਚ ਸਫਲਤਾ ਹਾਸਲ ਕੀਤੀ । ਨੈਸ਼ਨਲ ਤੱਕ ਆਪਣੀ ਖੇਡ ਦੀ ਤਾਕ ਜਮਾ ਚੁੱਕੀ ਫਿਰੋਜ਼ਪੁਰ ਦੀ ਖਿਡਾਰਨ ਜੋਹਾ ਖਾਨ ਦਾ ਪ੍ਰਦਰਸ਼ਨ ਕਮਾਲ ਦਾ ਸੀ. ਜਿਸ ਨੇ ਮਹੱਤਵਪੂਰਨ ਗੋਲਾਂ ਨਾਲ ਆਪਣੀ ਟੀਮ ਦੀ ਜਿੱਤ ‘ਤੇ ਮੋਹਰ ਲਗਾ ਦਿੱਤੀ । ਜਿੱਤ ਮਿਲਣ ਨਾਲ ਫਿਰੋਜ਼ਪੁਰ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਗਿਆ ।

ਜਿਲਾ ਪ੍ਰਧਾਨ ਹਰਜੀਤ ਸਿੰਘ ਨੇ ਦੱਸਿਆ ਕਿ ਅਗਲੇ ਮੁਕਾਬਲੇ ਲਵਲੀ ਯੂਨੀਵਰਸਿਟੀ ਜਲੰਧਰ ਵਿਖੇ ਹੋਣਗੇ ਜਿੱਥੇ 8 ਜੁਲਾਈ ਨੂੰ ਜਿਲਾ ਜਲੰਧਰ ਦੀ ਟੀਮ ਨਾਲ ਮੁਕਾਬਲਾ ਹੋਵੇਗਾ । ਦੋਵਾਂ ਟੀਮਾਂ ਨੇ ਸ਼ਾਨਦਾਰ ਅਨੁਸ਼ਾਸਨ ਅਤੇ ਰਣਨੀਤਕ ਖੇਡ ਦਾ ਪ੍ਰਦਰਸ਼ਨ ਕੀਤਾ। ਕੋਚ ਦਲਜੀਤ ਸਿੰਘ (ਜਾਫਾ – ਡੀਐਫਏ ਫਿਰੋਜ਼ਪੁਰ) ਅਤੇ ਰਾਜਨ ਕੁਮਾਰ (ਮਾਲਵਾ – ਡੀਐਫਏ ਮੁਕਤਸਰ) ਨੇ ਆਪਣੀ ਟੀਮ ਨੂੰ ਸਮਰਪਣ ਅਤੇ ਖੇਡ ਭਾਵਨਾ ਨਾਲ ਅਗਵਾਈ ਦਿੱਤੀ ।

ਮੁਕਾਬਲੇ ਦੌਰਾਨ ਜ਼ਿਲਾ ਫੁੱਟਬਾਲ ਐਸੋਸੀਏਸ਼ਨ ਦੇ ਆਗੂ ਜਸਵਿੰਦਰ ਸਿੰਘ ਸੰਧੂ ਸੀਨੀਅਰ ਪੱਤਰਕਾਰ, ਗੁਰਮੀਤ ਸਿੰਘ ਗਿੱਲ (ਸਕੱਤਰ, ਡੀਐਫਏ), ਸੁਖਦੀਪ ਸਿੰਘ (ਵੈਟਰਨ ਫੁੱਟਬਾਲਰ ਅਤੇ ਕੋਚ), ਸੁਖਜੀਤ ਸਿੰਘ ਕਸੋਆਣਾ ਅਤੇ ਅਸ਼ੋਕ ਕੁਮਾਰ ਜ਼ੀਰਾ ਆਦਿ ਇਲਾਕੇ ਦੀਆਂ ਨਾਮਵਰ ਸਖਸ਼ੀਅਤਾਂ ਹਾਜ਼ਰ ਸਨ । ਜਿਨਾਂ ਨੇ ਖੇਡ ਪ੍ਰਬੰਧਾਂ, ਪ੍ਰਦਰਸ਼ਨ ਅਤੇ ਖਿਡਾਰੀਆਂ ਦੀ ਅਨੁਸ਼ਾਸਣਮਈ ਖੇਡ ਦੀ ਭਰਪੂਰ ਪ੍ਰਸ਼ੰਸਸਾ ਕਰਦਿਆਂ ਕਿਹਾ ਕਿ ਅਜਿਹੇ ਟੂਰਨਾਮੈਂਟ ਪੰਜਾਬ ਦੇ ਪਿੰਡ ਪਿੰਡ ਅੰਦਰ ਹੋਣੇ ਚਾਹੀਦੇ ਹਨ ਤਾਂ ਜੋ ਸਾਡੀ ਜਵਾਨੀ ਪੰਜਾਬ ਸਰਕਾਰ ਦੇ ਚੱਲ ਰਹੇ “ਯੁੱਧ ਨਸ਼ਿਆਂ ਵਿਰੁੱਧ” ਦਾ ਹਿੱਸਾ ਬਣ ਖੇਡ ਗਰਾਊਂਡਾਂ ਨਾਲ ਜੁੜ ਨਰੋਆ ਅਤੇ ਤੰਦਰੁਸਤ ਸਮਾਜ ਸਿਰਜ ਪੰਜਾਬ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ਤੋਰਨ ਦੇ ਸਮਰੱਥ ਬਣੇ ।

ਸਮਾਪਤੀ ਸਮੇਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਨ ਉਪਰੰਤ ਜਿਲਾ ਪ੍ਰਧਾਨ ਹਰਜੀਤ ਸਿੰਘ ਅਤੇ ਸਕੂਲ ਪ੍ਰਿੰਸੀਪਲ ਸਿਮਰਨਦੀਪ ਸਿੰਘ ਧਾਲੀਵਾਲ ਨੇ ਸਾਰੇ ਮਹਿਮਾਨਾਂ, ਡੀਐਫਏ ਅਧਿਕਾਰੀਆਂ, ਖਿਡਾਰੀਆਂ ਅਤੇ ਦੋਵਾਂ ਟੀਮਾਂ ਦੇ ਸਹਾਇਕ ਸਟਾਫ ਦਾ ਮੁਕਾਬਲਿਆਂ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਜਿੱਥੇ ਸਹਿਯੋਗ ਵਜੋਂ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਸਰਕਾਰੀ ਹਸਪਤਾਲ, ਫਿਰਜ਼ੋਸ਼ਾਹ ਦੀ ਮੈਡੀਕਲ ਟੀਮ ਅਤੇ ਜੋਗਿੰਦਰਾ ਕਾਨਵੈਂਟ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੈਚ ਅਤੇ ਚਾਰ ਦਿਨਾਂ ਕੈਂਪ ਦੇ ਸੁਚਾਰੂ ਪ੍ਰਬੰਧਨ ਲਈ ਯਤਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਉਨ੍ਹਾਂ ਨੇ JAFA ਟੀਮ ਨੂੰ ਉਨ੍ਹਾਂ ਦੇ ਆਉਣ ਵਾਲੇ ਮੈਚ ਵਿੱਚ ਸਫਲਤਾ ਦੀ ਕਾਮਨਾ ਕੀਤੀ। ਪ੍ਰਬੰਧਕਾਂ ਨੇ ਦੱਸਿਆ ਕਿ ਜਿਹੜੇ ਖੇਡ ਪ੍ਰੇਮੀ ਮੈਚ ਦੇਖਣ ਤੋਂ ਖੁੰਝ ਗਏ ਉਹ ਇਹਨਾਂ ਮੁਕਾਬਲਿਆਂ ਨੂੰ The Ferozepur Live ਯੂਟੀਊਬ ਅਤੇ ਫੇਸ ਬੁੱਕ ਤੇ ਕਦੇ ਵੀ ਦੇਖ ਸਕਦੇ ਹਨ ।

Related Articles

Leave a Reply

Your email address will not be published. Required fields are marked *

Back to top button