ਸਰਕਾਰ ਅਤੇ ਵਿਭਾਗ ਵਲੋ ਮੰਨੀਆ ਮੰਗਾ ਨੂੰ ਲਾਗੂ ਕਰਨ ਦੀ ਦੇਰੀ ਕਾਰਣ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾ ਵਲੋ ਚੱਕਾ ਜਾਮ ਦਾ ਐਲਾਨ -ਰੇਸ਼ਮ ਸਿੰਘ ਗਿੱਲ
ਕੱਚੇ ਮੁਲਾਜਮਾ ਵਲੋ ਨਿੱਜੀ ਬੱਸ ( ਕਿਲੋ ਮੀਟਰ ਸਕੀਮ ) ਦਾ ਸਖ਼ਤ ਵਿਰੋਧ ਅਤੇ ਵਿਭਾਗ ਦੇ ਅਧਿਕਾਰੀ ਕਰ ਰਹੇ ਸਰਕਾਰ ਨੂੰ ਗੁੰਮਰਾਹ - ਜਤਿੰਦਰ ਸਿੰਘ
ਸਰਕਾਰ ਅਤੇ ਵਿਭਾਗ ਵਲੋ ਮੰਨੀਆ ਮੰਗਾ ਨੂੰ ਲਾਗੂ ਕਰਨ ਦੀ ਦੇਰੀ ਕਾਰਣ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾ ਵਲੋ ਚੱਕਾ ਜਾਮ ਦਾ ਐਲਾਨ -ਰੇਸ਼ਮ ਸਿੰਘ ਗਿੱਲ
*ਕੱਚੇ ਮੁਲਾਜਮਾ ਵਲੋ ਨਿੱਜੀ ਬੱਸ ( ਕਿਲੋ ਮੀਟਰ ਸਕੀਮ ) ਦਾ ਸਖ਼ਤ ਵਿਰੋਧ ਅਤੇ ਵਿਭਾਗ ਦੇ ਅਧਿਕਾਰੀ ਕਰ ਰਹੇ ਸਰਕਾਰ ਨੂੰ ਗੁੰਮਰਾਹ – ਜਤਿੰਦਰ ਸਿੰਘ
20 ਮਈ ਤੋ ਚੱਕਾ ਜਾਮ ਕਰਕੇ 21ਤੋ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਦੇਵਾਗਾ ਪੱਕਾ ਧਰਨਾ: ਮੁਖਪਾਲ ਸਿੰਘ
ਅੱਜ ਮਿਤੀ 15/05/2025 ਨੂੰ ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਨੇ ਬੋਲਦਿਆਂ ਕਿਹਾ ਕਿ ਸਮੇਂ ਸਮੇਂ ਤੇ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਵਲੋਂ ਸੰਘਰਸ਼ ਕਰਕੇ ਆਪਣੀਆਂ ਮੰਗਾਂ ਪ੍ਰਤੀ ਸਰਕਾਰ ਨੂੰ ਦੱਸਿਆ ਜਾਂਦਾ ਹੈ ਪਰ ਸਰਕਾਰ ਵਲੋ ਹਰ ਸਮੇਂ ਮੰਗਾਂ ਮੰਨ ਕੇ ਅਫ਼ਸਰਸ਼ਾਹੀ ਵਲੋਂ ਲਾਗੂ ਨਹੀਂ ਕੀਤੀਆਂ ਜਾਂਦੀਆਂ ਜਾਂ ਫੇਰ ਟਾਲਮਟੋਲ ਕਰ ਦਿੱਤਾ ਜਾਂਦਾ ਹੈ ਅਤੇ ਮੰਗਾਂ ਜਿਉਂ ਦੀਆਂ ਤਿਉਂ ਹੀ ਰਹਿੰਦੀਆਂ ਹਨ ਪਰ ਜਦੋਂ ਵੀ ਪੰਜਾਬ ਜਾਂ ਭਾਰਤ ਉਪਰ ਕੋਈ ਸੰਕਟ ਦੀ ਘੜੀ ਆਉਂਦੀ ਹੈ ਜਿਸ ਵਿੱਚ ਭਾਵੇਂ ਦੰਗੇ,ਹੜ੍ਹ,ਕਰੋਨਾ ਜਾ ਫੇਰ ਹੁਣ ਜੰਗ ਦਾ ਮਾਹੌਲ ਹੋਵੇ ਪਨਬੱਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਨੂੰ ਫਰੰਟ ਲਾਈਨ ਦੀਆਂ ਡਿਊਟੀਆਂ ਤੇ ਵਰਤਿਆ ਜਾਂਦਾ ਹੈ ਅਤੇ ਮੁਲਾਜ਼ਮਾਂ ਵਲੋਂ ਵੀ ਜਾਨ ਦੀ ਪ੍ਰਵਾਹ ਨਾ ਕਰਦਿਆ ਹੋਇਆ ਸਰਕਾਰ ਦਾ ਸਹਿਯੋਗ ਕੀਤਾ ਜਾਂਦਾ ਹੈ ਪਰ ਸਰਕਾਰ ਵਲੋ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਣ ਤੇ ਵੀ ਕੱਚੇ ਮੁਲਾਜ਼ਮਾਂ ਦੀ ਸਾਰ ਨਹੀਂ ਲਈ ਜਾਂਦੀ ਕਰੋਨਾ ਵਿੱਚ ਐਂਬੂਲੈਂਸ ਚਲਾਉਣ ਵਾਲੇ ਸਾਥੀ ਦੀ ਮੋਤ ਹੋਣ ਤੇ ਮੁਲਾਜ਼ਮਾਂ ਨੂੰ ਕੁੱਝ ਵੀ ਨਹੀਂ ਦਿੱਤਾ ਗਿਆ ਪਰ ਫੇਰ ਵੀ ਪਨਬਸ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਇਸ ਮੁਸ਼ਕਿਲ ਘੜੀ ਵਿੱਚ ਦੇਸ਼ ਦੇ ਨਾਲ ਖੜੇ ਹਨ ਪੰਜਾਬ ਸਰਕਾਰ ਅਤੇ ਵਿਭਾਗ ਮੁਲਾਜ਼ਮਾਂ ਦੀ ਅਣਦੇਖੀ ਕਰਨਾ ਬੰਦ ਕਰੇ ।
ਡਿਪੂ ਡਿਪੂ ਪ੍ਰਧਾਨ ਜਤਿੰਦਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਦੱਸਿਆ ਕਿ ਪਿਛਲੇ ਸਮੇਂ ਵਿੱਚ ਮੁੱਖ ਮੰਤਰੀ ਪੰਜਾਬ ਵਲੋਂ 1/07/2024 ਨੂੰ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਸੀ ਕਿ ਕਮੇਟੀ ਬਣਾ ਕੇ ਇੱਕ ਮਹੀਨੇ ਵਿੱਚ ਮੰਗਾਂ ਦੇ ਹੱਲ ਲਈ ਟਰਾਂਸਪੋਰਟ ਵਿਭਾਗ ਦੀ ਵੱਖਰੀ ਪਾਲਸੀ ਬਣਾਈ ਜਾਵੇ ਪ੍ਰੰਤੂ ਹੁਣ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ ਉਲਟਾ ਠੇਕੇਦਾਰਾ ਸਕਿਓਰਟੀਆਂ EPF,ESi, ਗਰੁੱਪਮ ਇਨਸੋ਼ਰਸ਼ ਆਦਿ ਦੇ ਲਾਭ ਦੇਣ ਦੀ ਬਜਾਏ 11-12 ਕਰੋੜ ਰੁਪਏ ਮੁਲਾਜ਼ਮਾਂ ਦੀ ਲੁੱਟ ਕੀਤੀ ਗਈ ਹੈ ਅਤੇ ਸਮੇਂ ਸਮੇਂ ਤੇ ਹੋਈਆਂ ਮੀਟਿੰਗਾਂ ਵਿੱਚ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਮੰਗਾਂ ਪ੍ਰਵਾਨ ਕਰਨ ਦਾ ਭਰੋਸਾ ਦਿੱਤਾ ਜਾਂਦਾ ਰਿਹਾ ਅਤੇ ਹੁਣ ਮਿਤੀ 09 ਅਪ੍ਰੈਲ 2025 ਨੂੰ ਟਰਾਂਸਪੋਰਟ ਮੰਤਰੀ ਪੰਜਾਬ, ਐਡਵੋਕੇਟ ਜਨਰਲ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਵਲੋਂ ਵੀ ਕੰਟਰੈਕਟ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਕਰਨ ਠੇਕੇਦਾਰ ਬਾਹਰ ਕੱਢਣ ਲਈ 15 ਦਿਨਾਂ ਵਿੱਚ ਕੈਬਨਿਟ ਵਿੱਚ ਪਾਲਸੀ ਲਿਆਉਣ ਲਈ ਕਿਹਾ ਗਿਆ ਅਤੇ ਆਊਟ ਸੋਰਸ ਭਰਤੀ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਸਰਕਾਰੀ ਬੱਸਾਂ ਪਾਉਣ ਲਈ ਕਿਹਾ ਗਿਆ ਹੈ ਪ੍ਰੰਤੂ ਠੇਕੇਦਾਰ ਵਲੋਂ ਬਿਨਾਂ ਐਗਰੀਮੈਂਟ ਦੇ ਕੰਮ ਚਲਾਈਆਂ ਜਾ ਰਿਹਾ ਹੈ ਹਰ ਮਹੀਨੇ ਤਨਖਾਹਾਂ ਵਿੱਚ ਨਜਾਇਜ਼ ਕਟੋਤੀ ਅਤੇ ਹੁਣ ਰਿਸ਼ਵਤਖੋਰੀ ਰਾਹੀਂ ਐਗਰੀਮੈਂਟ ਬਿਨਾਂ ਭਰਤੀ ਕੀਤੀ ਜਾਂ ਰਹੀ ਹੈ ਅਤੇ ਸਰਕਾਰੀ ਬੱਸਾਂ ਪਾਉਣ ਦੀ ਥਾਂ ਤੇ ਵਿਭਾਗ ਦੇ ਅਧਿਕਾਰੀਆਂ ਵਲੋਂ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਪਾ ਕੇ ਵਿਭਾਗਾਂ ਦੀ ਕਰੋੜਾਂ ਰੁਪਏ ਲੁੱਟ ਕਰਵਾਉਣ ਦੀ ਤਿਆਰੀ ਕੀਤੀ ਜਾਂ ਰਹੀ ਹੈ ਜਿਸ ਦਾ ਯੂਨੀਅਨ ਵਲੋਂ ਸਖ਼ਤ ਵਿਰੋਧ ਕੀਤਾ ਜਾਂਦਾ ਹੈ ਜੇਕਰ ਧੱਕੇਸ਼ਾਹੀ ਕੀਤੀ ਤਾਂ ਤਰੁੰਤ ਸੰਘਰਸ਼ ਕੀਤਾ ਜਾਵੇਗਾ।
ਸੈਕਟਰੀ ਮੁਖਪਾਲ ਸਿੰਘ ਤੇ ਮੀਤ ਪ੍ਰਧਾਨ ਸੌਰਵ ਮੈਣੀ ਬੋਲਦਿਆਂ ਕਿਹਾ ਕਿਹਾ ਕਿ ਜੇਕਰ ਵਿਭਾਗ ਦੇ ਅਧਿਕਾਰੀਆਂ ਵਲੋਂ ਮੰਗਾਂ ਨਾ ਮੰਨੀਆਂ ਗਈਆਂ ਜਾਂ ਕੋਈ ਵੀ ਧੱਕੇਸ਼ਾਹੀ ਕੀਤੀ ਜਿਸ ਵਿੱਚ ਨਜਾਇਜ਼ ਆਊਟ ਸੋਰਸ ਭਰਤੀ ਜਾਂ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਤਰੁੰਤ ਸੰਘਰਸ਼ ਕੀਤਾ ਜਾਵੇਗਾ ਜੇਕਰ 19 ਮਈ ਤੱਕ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਮਿਤੀ 20-21-22 ਮਈ 2025 ਨੂੰ ਤਿੰਨ ਰੋਜ਼ਾ ਹੜਤਾਲ ਕੀਤੀ ਜਾਵੇਗੀ ਅਤੇ 21 ਮਈ ਨੂੰ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਅੱਗੇ ਧਰਨਾ ਦਿੱਤਾ ਜਾਵੇਗਾ ਜੇਕਰ ਫੇਰ ਵੀ ਮੰਗਾਂ ਦਾ ਹੱਲ ਨਾ ਕੱਢਿਆ ਗਿਆ ਤਾਂ ਹੜਤਾਲ ਅਣਮਿੱਥੇ ਸਮੇਂ ਦੀ ਕਰਨ ਜਾ ਰੂਲਾ ਅਨੁਸਾਰ ਸਵਾਰੀਆਂ ਬੈਠਾਉਣ ਵਰਗੇ ਸੰਘਰਸ਼ ਕਰਨ ਲਈਏ ਮਜਬੂਰ ਹੋਵਾਂਗੇ ਜਿਸ ਦੀ ਨਿੱਜੀ ਜੁੰਮੇਵਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਰਕਾਰ ਦੀ ਹੋਵੇਗੀ।