ਨਵ ਨਿਯੁਕਤ ਪ੍ਰਧਾਨ ਲਵਜੀਤਪਾਲ ਸਿੰਘ ਟੁਰਨਾ ਨੇ ਬਾਰ ਐਸੋਸੀਏਸ਼ਨ ਫਿਰੋਜਪੁਰ ਫਿਰੋਜ਼ਪੁਰ ਦਾ ਸੰਭਾਲਿਆ ਅਹੁਦਾ
ਨਵ ਨਿਯੁਕਤ ਪ੍ਰਧਾਨ ਲਵਜੀਤਪਾਲ ਸਿੰਘ ਟੁਰਨਾ ਨੇ ਬਾਰ ਐਸੋਸੀਏਸ਼ਨ ਫਿਰੋਜਪੁਰ ਫਿਰੋਜ਼ਪੁਰ ਦਾ ਸੰਭਾਲਿਆ ਅਹੁਦਾ
ਫਿਰੋਜ਼ਪੁਰ, ਮਾਰਚ 4, 2025: ਅੱਜ ਜ਼ਿਲ੍ਾ ਬਾਰ ਐਸੋਸੀਏਸ਼ਨ ਫਿਰੋਜ਼ਪੁਰ ਦੀ ਜਸਦੀਪ ਸਿੰਘ ਕੰਬੋਜ ਸਾਬਕਾ ਪ੍ਰਧਾਨ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਨਵੀਂ ਚੁਣੀ ਗਈ ਐਗਜੈਕਟਿਵ ਜਿਸ ਵਿੱਚ ਲਵਜੀਤ ਪਾਲ ਸਿੰਘ ਟੁਰਨਾ ਨੇ ਬਤੌਰ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ।
ਨੀਲਰਤਨ ਸ਼ਰਮਾ ਨੇ ਸੈਕਟਰੀ ਅਤੇ ਜੋਬਨਜੀਤ ਸਿੰਘ ਨੇ ਵਾਈਸ ਪ੍ਰਧਾਨ ਵਜੋਂ ਚਾਰਜ ਲਿਆ।
ਇਸ ਦੌਰਾਨ ਪ੍ਰਧਾਨ ਲਵਜੀਤਪਾਲ ਸਿੰਘ ਟੁਰਨਾ ਨੇ ਜ਼ਿਲਾ ਬਾਰ ਐਸੋਸੀਏਸ਼ਨ ਦੇ ਸਮੂਹ ਮੈਂਬਰ ਦਾ ਉਨਾਂ ਦੀ ਹਿਮਾਇਤ ਕਰਨ ਲਈ ਧੰਨਵਾਦ ਕੀਤਾ। ਉਨਾਂ ਨੇ ਅੱਗੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਵਕੀਲ ਭਾਈਚਾਰੀ ਦੀਆਂ ਜੋ ਵੀ ਸਮੱਸਿਆਵਾਂ ਜਾਂ ਲੋੜਾਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਬਾਰ ਅਤੇ ਬੈਂਚ ਵਿੱਚ ਵਧੀਆ ਤਾਲਮੇਲ ਬਣਾਇਆ ਜਾਵੇਗਾ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਨਿਆਂ ਦਵਾਇਆ ਜਾ ਸਕੇ।
ਇਸ ਦੌਰਾਨ ਉਹਨਾਂ ਨੇ ਭਰੋਸਾ ਦਵਾਇਆ ਕਿ ਕਚਹਿਰੀ ਵਿੱਚ ਕੰਮ ਕਰਦੇ ਮੂਸੀ ਸਬਾਨ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਹਨ ਉਹਨਾਂ ਨੂੰ ਵੀ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।
ਪ੍ਰਧਾਨਗੀ ਦਾ ਅਹੁਦਾ ਸੰਭਾਲਣ ਸਮੇਂ ਉਨਾਂ ਦੇ ਨਾਲ ਐਡਵੋਕੇਟ ਹਰੀ ਚੰਦ ਕੰਬੋਜ, ਮਨੋਹਰ ਲਾਲ ਚੁੱਗ ਰਜਿੰਦਰ ਕੱਕੜ, ਕਰਮਜੀਤ ਸਿੰਘ ਜੋਸਨ, ਪੰਡਿਤ ਅਸ਼ਵਨੀ ਕੁਮਾਰ, ਕੇਡੀ ਸਿਆਲ, ਗਗਨਦੀਪ ਸਿੰਘ ਥਿੰਦ, ਜਸਦੀਪ ਸਿੰਘ ਕੰਬੋਜ, ਨਵਬੀਰ ਸਿੰਘ ਢਿੱਲੋ, ਇੰਦਰਜੀਤ ਸਿੰਘ ਘੱਲੂ,ਸਤਨਾਮ ਸਿੰਘ ਥਿੰਦ, ਸੁਖਪਾਲ ਸਿੰਘ, ਇਕਬਾਲ ਬਾਵਾ, ਗੁਰਪ੍ਰੀਤ ਸਿੰਘ ਭੁੱਲਰ,ਗੁਰਮੀਤ ਸਿੰਘ ਸੰਧੂ, ਦਲਜੀਤ ਸਿੰਘ ਧਾਲੀਵਾਲ, ਮਿਹਰ ਸਿੰਘ ਮੱਲ ਅਰਸਦੀਪ ਸਿੰਘ ਰੰਧਾਵਾ ਆਦਿ ਵਕੀਲ ਹਾਜ਼ਰ ਸਨ।