ਜਤਿੰਦਰ ਮੋਹਨ (ਕੁੱਕੂ ਪ੍ਰਧਾਨ) ਦੀ ਯਾਦ ਵਿੱਚ ਤੀਜਾ ਕਬੱਡੀ ਕੱਪ ਤੇ ਸੱਭਿਆਚਾਰ ਮੇਲਾ 24 ਨਵੰਬਰ ਨੂੰ
ਜਤਿੰਦਰ ਮੋਹਨ (ਕੁੱਕੂ ਪ੍ਰਧਾਨ) ਦੀ ਯਾਦ ਵਿੱਚ ਤੀਜਾ ਕਬੱਡੀ ਕੱਪ ਤੇ ਸੱਭਿਆਚਾਰ ਮੇਲਾ 24 ਨਵੰਬਰ ਨੂੰ
ਫਿਰੋਜ਼ਪੁਰ 23 ਨਵੰਬਰ, 2024: ਫਿਰੋਜ਼ਪੁਰ ਦੇ ਸਮਾਜ ਸੇਵੀ ਜਤਿੰਦਰ ਮੋਹਨ ਸ਼ਰਮਾ ਕੁਕੂ ਪ੍ਰਧਾਨ ਦੀ ਯਾਦ ਵਿੱਚ ਤੀਜਾ ਕਬੱਡੀ ਕੱਪ ਅਤੇ ਸੱਭਿਆਚਾਰ ਪ੍ਰੋਗਰਾਮ ਪਿੰਡ ਬਸਤੀ ਵਕੀਲਾਂ ਵਾਲੀ ਫਿਰੋਜ਼ਪੁਰ ਤੋਂ ਮੱਲਾਵਾਲਾ ਰੋਡ ਤੇ 24 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰ ਪਰਵੇਸ਼ ਸਿੰਘ ਉੱਪਲ ਸਰਪੰਚ, ਰਣਧੀਰ ਸਿੰਘ ਸੰਧੂ ਅਤੇ ਮੰਨੂ ਸ਼ਰਮਾ ਨੇ ਦੱਸਿਆ ਕਿ ਦਿਨ ਬ ਦਿਨ ਵੱਧ ਰਹੇ ਨਸ਼ਿਆਂ ਦੀ ਬੁਰਾਈ ਨੂੰ ਰੋਕਣ ਲਈ ਨੌਜਵਾਨਾਂ ਵੱਲੋਂ ਤਹਈਆ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਕਬੱਡੀ ਕੱਪ ਅਤੇ ਸੱਭਿਆਚਾਰ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਦਾ ਮੁੱਖ ਮਕਸਦ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਅਤੇ ਹੋਰ ਬੁਰਾਈਆਂ ਤੋਂ ਦੂਰ ਰਹਿਣ ਲਈ ਸੰਦੇਸ਼ ਦਿੱਤਾ ਜਾਏਗਾ।
ਉਹਨਾਂ ਨੇ ਕਿਹਾ ਕਿ ਇਸ ਸਮਾਗਮ ਦੀ ਸ਼ੁਰੂਆਤ ਪਹਿਲਾਂ ਸੱਭਿਆਚਾਰ ਪ੍ਰੋਗਰਾਮ ਨਾਲ ਕੀਤੀ ਜਾਵੇਗੀ ਜਿਸ ਵਿੱਚ ਪੰਜਾਬ ਦੇ ਜੇ ਪ੍ਰਸਿੱਧ ਗਾਇਕ ਆਪਣੇ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਤੋਂ ਬਾਅਦ ਕਬੱਡੀ ਟੂਰਨਾਮੈਂਟ ਕਰਵਾਇਆ ਜਾਏਗਾ ਜਿਸ ਵਿੱਚ ਪੰਜਾਬ ਦੀਆਂ ਨਾਮਰ ਕਬੱਡੀ ਟੀਮਾਂ ਭਾਗ ਲੈਣਗੀਆਂ। ਇਸ ਮੌਕੇ ਰਾਜਨੀਤਿਕ ਆਗੂ, ਸਮਾਜਿਕ ਸੰਗਠਨਾਂ ਦੇ ਆਗੂ, ਉਹਦੇ ਧਾਰਮਿਕ ਸੰਸਥਾਵਾਂ ਦੇ ਆਗੂ ਪਹੁੰਚ ਰਹੇ ਹਨ ਜਿਨਾਂ ਦਾ ਮਾਨ ਸਨਮਾਨ ਵੀ ਕੀਤਾ ਜਾਵੇਗਾ।।