ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਲੁੱਟਾ ਖੋਹਾਂ ਕਰਨ ਵਾਲੇ ਗਿਰੋਹ ਦੇ 12 ਮੈਂਬਰ ਮਾਰੂ ਹਥਿਆਰਾਂ ਸਮੇਤ ਕਾਬੂ
ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਲੁੱਟਾ ਖੋਹਾਂ ਕਰਨ ਵਾਲੇ ਗਿਰੋਹ ਦੇ 12 ਮੈਂਬਰ ਮਾਰੂ ਹਥਿਆਰਾਂ ਸਮੇਤ ਕਾਬੂ
ਫਿਰੋਜ਼ਪੁਰ 24 ਸਤੰਬਰ 2024: ਫਿਰੋਜ਼ਪੁਰ ਸ਼ਹਿਰ ਵਿਖੇ ਲੰਬੇ ਸਮੇ ਤੋਂ ਲੁੱਟਾ ਖੋਹਾਂ ਕਰਨ ਵਾਲਾ ਗਿਰੋਹ ਐਕਟਿਵ ਸੀ ਜਿਸ ਨੂੰ ਫਿਰੋਜ਼ਪੁਰ ਪੁਲਿਸ ਵੱਲੋ ਅੱਜ ਕਾਬੂ ਕੀਤੇ ਜਾਣ ਚ ਸਫਲਤਾ ਹਾਸਿਲ ਹੋਈ ਹੈ । ਪੁਲਿਸ ਵੱਲੋ ਗਿਰੋਹ ਦੇ 12 ਮੈਂਬਰਾਂ ਨੂੰ ਮਾਰੂ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ ।
ਜਾਣਕਾਰੀ ਦੇਂਦੀਆਂ ਫਿਰੋਜ਼ਪੁਰ ਸਿਟੀ ਦੇ ਐਸ ਐਚ ਓ ਹਰਿੰਦਰ ਸਿੰਘ ਨੇ ਦੱਸਿਆ ਕਿ ਐਸ ਐਸ ਪੀ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼ਹਿਰ ਚ ਵੱਧ ਰਹੇ ਕ੍ਰਾਈਮ ਨੂੰ ਠੱਲ ਪਾਉਣ ਲਈ ਪੁਲਿਸ ਵੱਲੋ ਵੱਖ ਵੱਖ ਟੀਮਾਂ ਬਣਾ ਕੇ ਅਤੇ ਨਾਕੇਬੰਦੀ ਕਰਕੇ ਇਸ ਗਿਰੋਹ ਨੂੰ ਫੜਨ ਚ ਸਫਲਤਾ ਹਾਸਿਲ ਕੀਤੀ ਹੈ । ਐਸ ਐਚ ਓ ਨੇ ਦੱਸਿਆ ਕਿ ਇਹ ਗਿਰੋਹ ਕਾਫੀ ਲੰਬੇ ਸਮੇ ਤੋਂ ਵੱਖ ਵੱਖ ਥਾਵਾਂ ਤੇ ਲੁੱਟਾ ਖੋਹਾਂ ਕਰਕੇ ਵਾਰਦਾਤਾਂ ਨੂੰ ਅੰਜ਼ਾਮ ਦਿੰਦਾ ਸੀ। ਇਹ ਗਿਰੋਹ ਸਬਜ਼ੀ ਮੰਡੀ ਏਰੀਆ ਵਿਚ ਵੀ ਵਾਰਦਾਤਾਂ ਨੂੰ ਅੰਜ਼ਾਮ ਦਿੰਦਾ ਸੀ ।
ਜਿਆਦਾਤਰ ਇਸ ਗਿਰੋਹ ਦੇ ਮੈਂਬਰ ਇਕੱਲੇ ਜਾ ਰਹੇ ਵਿਅਕਤੀ ਨੂੰ ਜਾ ਰਾਹਗੀਰਾਂ ਨੂੰ ਹੀ ਆਪਣੀ ਲੁੱਟ ਦਾ ਸ਼ਿਕਾਰ ਬਣਾਉਂਦੇ ਸਨ, ਅਤੇ ਇਹ ਓਹਨਾ ਪਾਸੋਂ ਮੋਬਾਈਲ ,ਮੋਟਰਸਾਇਕਲ ਜਾਂ ਫਿਰ ਨਗਦੀ ਦੀ ਖੋਹ ਕਰਦੇ ਸੀ ।ਇਹ ਗੈਂਗ ਰਾਤ ਨੂੰ 12 ਵਜੇ ਤੋਂ ਲੈ ਕੇ ਸੁਭਾ 6 ਵਜੇ ਤੱਕ ਐਕਟਿਵ ਰਹਿੰਦਾ ਸੀ । ਇਸ ਗਿਰੋਹ ਚ ਕੁਝ ਔਰਤਾਂ ਵੀ ਸ਼ਾਮਿਲ ਸਨ ਓਹਨਾ ਦਾ ਕੰਮ ਭੋਲੇ ਭਾਲੇ ਲੋਕਾਂ ਨੂੰ ਵਰਗਲਾ ਕੇ ਆਪਣੇ ਸਾਥੀਆਂ ਨਾਲ ਓਹਨਾ ਦੀ ਲੁੱਟ ਕਰਦੇ ਸਨ ਅਤੇ ਓਹਨਾ ਕੋਲੋਂ ਸਮਾਨ ਆਦਿ ਖੋਹ ਕੇ ਸੱਟਾ ਵੀ ਮਾਰਦੇ ਸਨ ।
ਪੁਲਿਸ ਵੱਲੋ 12 ਗਿਰੋਹ ਦੇ ਮੈਂਬਰਾਂ ਚੋ 7 ਆਦਮੀ ਅਤੇ 5 ਔਰਤਾ ਸ਼ਾਮਿਲ ਹਨ ।ਪੁਲਿਸ ਵੱਲੋ ਦੱਸਣ ਮੁਤਾਬਿਕ ਇਹਨਾਂ ਦੇ ਗੈਂਗ ਚ ਕਾਫੀ ਮੈਂਬਰ ਹਨ ਅਤੇ 5 ਮੈਂਬਰ ਜਿਸ ਵਿੱਚੋ 3 ਔਰਤਾਂ ਅਤੇ 2 ਆਦਮੀ ਜੋ ਕਿ ਮੌਕੇ ਤੋਂ ਫਰਾਰ ਹੋ ਗਏ ਸਨ । ਪੁਲਿਸ ਵੱਲੋ 17 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਅਤੇ ਫਰਾਰ ਹੋਏ ਵਿਅਕਤੀਆਂ ਦੀ ਭਾਲ ਜਾਰੀ ਹੈ ।