ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇੱਕ ਮਿਡੀਏਸ਼ਨ ਕੇਸ ਸੈਟਲ ਕਰਵਾਇਆ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇੱਕ ਮਿਡੀਏਸ਼ਨ ਕੇਸ ਸੈਟਲ ਕਰਵਾਇਆ
ਫਿਰੋਜ਼ਪੁਰ, 16 ਫਰਵਰੀ 2023: ਮਿਸ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀਆਂ ਵੱਲੋਂ ਇੱਕ ਮਿਡੀਏਸ਼ਨ ਕੇਸ ਸੈਟਲ ਕਰਵਾਇਆ ਗਿਆ । ਇਨ੍ਹਾਂ ਕੇਸਾਂ ਵਿੱਚੋਂ ਇੱਕ ਲੋਨ ਕੇਸ ਤੇ ਨਿਪਟਾਇਆ ਗਿਆ ਜਿਸ ਦੇ ਵੇਰਵੇ ਵਿੱਚ ਸਟੇਟ ਬੈਂਕ ਆਫ ਇੰਡੀਆ ਬਨਾਮ ਬਚਨ ਸਿੰਘ ਸਨ । ਇਹ ਕਿ ਇਸ ਕੇਸ ਵਿੱਚ ਬਚਨ ਸਿੰਘ ਨੇ ਸਟੇਟ ਬੈਂਕ ਇੰਡੀਆ ਫਿਰੋਜ਼ਪੁਰ ਤੋਂ ਸਾਢੇ 9 ਲੱਖ ਦਾ ਲੋਨ ਲਿਆ ਸੀ । ਜਿਸ ਦਾ ਕਿ ਬੈਂਕ ਵੱਲੋਂ ਕਾਫੀ ਸਾਰਾ ਵਿਆਜ਼ ਬਣਾ ਕੇ ਬਚਨ ਸਿੰਘ ਦੀ ਜਾਇਦਾਦ ਕੁਰਕ ਕਰਨ ਦੇ ਆਦੇਸ਼ ਜਾਰੀ ਹੋਏ ਸਨ । ਜਿਸ ਦੇ ਸਿੱਟੇ ਵਜੋਂ ਸਟੇਟ ਬੈਂਕ ਆਫ ਇੰਡੀਆ ਨੇ ਸ਼੍ਰੀਮਤੀ ਅਵਨੀਤ ਕੌਰ ਮਾਨਯੋਗ ਸਿਵਲ ਜੱਜ ਜੂਨੀਅਰ ਡਵੀਜਨ ਫਿਰੋਜਪੁਰ ਵਿਖੇ ਕੇਸ ਦਾਇਰ ਕਰ ਦਿੱਤਾ ਕਿ ਉਪਰੋਕਤ ਬੈਂਕ ਵੱਲੋਂ ਮੇਰੀ ਜਾਇਦਾਦ ਨਾ ਕੁਰਕ ਕਰੇ । ਸੋ ਇਸ ਤੋਂ ਬਾਅਦ ਇਹ ਕੇਸ ਉਪਰੋਕਤ ਕੋਰਟ ਨੇ ਮਿਸ ਏਕਤਾ ਉੱਪਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਜੀਆਂ ਕੋਲ ਮਿਡੀਏਸ਼ਨ ਸੈਂਟਰ ਵਿੱਚ ਇਹ ਕੇਸ ਭੇਜ਼ ਦਿੱਤਾ । ਇਸ ਤੋਂ ਬਾਅਦ ਚੀਫ ਜੁਡੀਸ਼ੀਅਲ ਮੈਡਮ ਮਿਸ ਏਕਤਾ ਉੱਪਲ ਜੀਆਂ ਵੱਲੋਂ ਇਸ ਕੇਸ ਵੱਚ ਦੋਨੋਂ ਪਾਰਟੀਆਂ ਨੂੰ ਬੁਲਾ ਕੇ ਸੁਣਿਆ ਅਤੇ ਇਸ ਕੇਸ ਵਿੱਚ ਜੱਜ ਸਾਹਿਬ ਨੂੰ ਬਚਨ ਸਿੰਘ ਵੱਲੋਂ ਬੇਨਤੀ ਕਰਨ ਤੇ ਉਨ੍ਹਾਂ ਕਿਹਾ ਕਿ ਜੱਜ ਸਾਹਿਬ ਮੇਰੇ ਕੋਲੋਂ ਇਸ ਬੁਢਾਪੇ ਵਿੱਚ ਬੈਂਕ ਨੂੰ ਹੋਰ ਪੈਸੇ ਨਹੀਂ ਦਿੱਤੇ ਜਾਣੇ ਆਪ ਜੀ ਮੇਰੀ ਬੇਨਤੀ ਸਵੀਕਾਰ ਕਰ ਕੇ ਬੈਂਕ ਨੂੰ ਵਿਆਜ ਵਿੱਚੋਂ ਰਿਆਇਤ ਕਰਵਾ ਕੇ ਮੇਰਾ ਕੇਸ ਖਤਮ ਕਰਵਾ ਦਿਓ । ਇਸ ਤੋਂ ਬਾਅਦ ਜੱਜ ਸਾਹਿਬ ਨੇ ਬੈਂਕ ਵਾਲਿਆਂ ਦੇ ਬਿਆਨ ਵੀ ਸੁਣੇ । ਸੋ ਇਸ ਤੋਂ ਬਾਅਦ ਜੱਜ ਸਾਹਿਬ ਨੇ ਬਹੁਤ ਕੋਸ਼ਿਸ਼ ਕਰਕੇ ਇਹ ਸਾਢੇ 9 ਲੱਖ ਦਾ ਕਰਜ਼ੇ ਦਾ ਕੇਸ ਪੌਣੇ 3 ਲੱਖ 65 ਹਜ਼ਾਰ ਰੁਪਏ ਵਿੱਚ ਨਿਪਟਾ ਦਿੱਤਾ । ਇਸ ਤਰ੍ਹਾਂ ਮਾਨਯੋਗ ਸੀ. ਜੇ. ਐੱਮ. ਮਿਸ ਏਕਤਾ ਉੱਪਲ ਆਪਣੇ ਸਦ ਯਤਨਾਂ ਨਾਲ ਲਗਾਤਾਰ ਮਿਡੀਏਸ਼ਨ ਸੈਂਟਰ ਵਿੱਚ ਵੀ ਕਾਫੀ ਪ੍ਰਭਾਵਸ਼ਾਲੀ ਕਾਰਜਗੁਜਾਰੀ ਕਰ ਰਹੇ ਹਨ ।