ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ 7 ਰੋਜ਼ਾ ਕਿੱਤਾ ਮੁੱਖੀ ਪੰਜਾਬੀ ਟਾਇਪਿੰਗ ਵਰਕਸ਼ਾਪ ਦਾ ਆਯੋਜਨ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜ਼ਪੁਰ ਵਿਖੇ 7 ਰੋਜ਼ਾ ਕਿੱਤਾ ਮੁੱਖੀ ਪੰਜਾਬੀ ਟਾਇਪਿੰਗ ਵਰਕਸ਼ਾਪ ਦਾ ਆਯੋਜਨ
ਸਮਾਜਿਕ ਅਤੇ ਅਕਾਦਮਿਕ ਖੇਤਰ ਵਿਚ ਲਗਾਤਾਰ ਆਪਣੀ ਛਾਪ ਛੱਡਣ ਵਾਲਾ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਦੀ ਛਤਰ-ਛਾਇਆ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੇ ਉਚਿਤ ਮਾਰਗਦਰਸ਼ਨ ਹੇਠ ਬੁਲੰਦੀਆਂ ਸਰ ਕਰ ਰਿਹਾ ਹੈ। ਇਸੇ ਲੜੀ ਤਹਿਤ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋ 7 ਰੋਜ਼ਾ ਕਿੱਤਾ ਮੁੱਖੀ ਪੰਜਾਬੀ ਟਾਇਪਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਵਿਦਿਆਰਥਣਾਂ ਨੂੰ ਆਤਮ ਨਿਰਭਰ ਬਣਾਉਣ ਲਈ ਅਤੇ ਉਨ੍ਹਾਂ ਵਿਚ ਆਤਮ-ਵਿਸ਼ਵਾਸ ਭਰਨ ਅਤੇ ਰੋਜਗਾਰ ਹਾਸਿਲ ਕਰਨ ਦੇ ਯੋਗ ਬਣਾਉਣ ਲਈ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਡਾ਼ ਪਰਮਵੀਰ ਕੌਰ, ਮੁਖੀ ਪੰਜਾਬੀ ਵਿਭਾਗ ਵੱਲੋਂ ਵਰਕਸ਼ਾਪ ਲਗਾਈ ਗਈ । ਜਿਸ ਵਿਚ ਵਿਦਿਆਰਥਣਾਂ ਨੂੰ ਅਸੀਸ ਅਤੇ ਰਾਵੀ ਫੋਂਟ ਬਾਰੇ ਜਾਣਕਾਰੀ ਦੇ ਕੇ ਅਤੇ ਅਜੋਕੇ ਸਮੇਂ ਵਿੱਚ ਪੰਜਾਬੀ ਟਾਈਪਿੰਗ ਦੀ ਮਹੱਤਤਾ ਤੋਂ ਜਾਣੂ ਕਰਵਾ ਕੇ ਇਸ ਨੂੰ ਸਮੇਂ ਦੀ ਲੋੜ ਦੱਸਦਿਆਂ ਵਿਦਿਆਰਥੀਆਂ ਨੂੰ ਵਰਡ ਫਾਈਲ ਵਿਚ ਟਾਈਪ ਕਰਨਾ ਸਿਖਾਇਆ।
ਇਸ ਵਰਕਸ਼ਾਪ ਵਿਚ ਭਾਗ ਲੈਣ ਵਾਲੀਆਂ 48 ਵਿਦਿਆਰਥਣਾਂ ਦਾ ਉਤਸ਼ਾਹ ਸਰਾਹਨਾ ਜੋਗ ਸੀ। ਇਸ ਮੌਕੇ ਡਾ. ਸੰਗੀਤਾ ਨੇ ਬੋਲਦਿਆ ਕਿਹਾ ਕਿ ਸਾਰਾ ਹਫ਼ਤਾ ਇਸ ਵਰਕਸ਼ਾਪ ਵਿੱਚ ਵਿਦਿਆਰਥਣਾਂ ਦੀ ਹਾਜ਼ਰੀ ਅਤੇ ਕੁੱਝ ਸਿੱਖਣ ਦੀ ਚਾਹ ਦਾ ਜੋਸ਼ ਤੇ ਜਜ਼ਬਾ ਹੀ ਇਸ ਵਰਕਸ਼ਾਪ ਦੀ ਸਫਲਤਾ ਦਾ ਹਾਸਿਲ ਹੈ।
ਇਸ ਤਰ੍ਹਾਂ ਦੀਆਂ ਵਰਕਸ਼ਾਪ ਵਿਦਿਆਰਥੀਆਂ ਦੇ ਸਰਵਉੱਚ ਵਿਕਾਸ ਲਈ ਸਹਾਈ ਹਨ । ਉਹਨਾਂ ਇਸ ਵਰਕਸ਼ਾਪ ਦੇ ਸਫ਼ਲ ਆਯੋਜਨ ਲਈ ਡਾਕਟਰ ਪਰਮਵੀਰ ਕੌਰ ਮੁਖੀ ਪੰਜਾਬੀ ਵਿਭਾਗ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਕਾਲਜ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।