ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੇ ਐਨ.ਐਸ.ਐਸ. ਵਿੰਗ ਅਤੇ ਅਨਿਲ ਬਾਗੀ ਹਸਪਤਾਲ ਦੇ ਸਹਿਯੋਗ ਨਾਲ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ
ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੇ ਐਨ.ਐਸ.ਐਸ. ਵਿੰਗ ਅਤੇ ਅਨਿਲ ਬਾਗੀ ਹਸਪਤਾਲ ਦੇ ਸਹਿਯੋਗ ਨਾਲ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ
ਫਿਰੋਜਪੁਰ, 30.12.2022: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੀ ਰਹਿਨੁਮਾਈ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੇ ਸਹੀ ਮਾਰਗ ਦਰਸ਼ਨ ਹੇਠ ਦਿਨ-ਰਾਤ ਤਰੱਕੀ ਦੇ ਰਾਹ ‘ਤੇ ਚੱਲ ਰਿਹਾ ਹੈ | ਇਸ ਲੜੀ ਵਿੱਚ ਕਾਲਜ ਦੇ ਐਨ.ਐਸ.ਐਸ. ਵਿੰਗ ਅਤੇ ਅਨਿਲ ਬਾਗੀ ਮਲਟੀ-ਸ਼ਪੈਸ਼ਲਟੀ ਹਸਪਤਾਲ ਫਿਰੋਜਪੁਰ ਦੇ ਸਹਿਯੋਗ ਨਾਲ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਜਿਸ ਦਾ ਵਿਸ਼ਾ ਹੈਲਥ ਟਾਕ ਆਨ ਹਾਇਪਰਟੈਨਸ਼ਨ ਐਂਡ ਡਾਇਬਿਟਿਸ : ਪ੍ਰੀਵੇਨਸ਼ਨ ਐਂਡ ਕੰਟਰੋਲ ਰਿਹਾ । ਇਸ ਸੈਮੀਨਾਰ ਵਿੱਚ ਅਨਿਲ ਬਾਗੀ ਹਸਪਤਾਲ ਫਿਰੋਜਪੁਰ ਤੋਂ ਡਾ. ਸਬੀਆਂ ਗਾਬਾ, ਐਮ.ਬੀ.ਬੀ.ਐਸ., ਐਮ.ਡੀ. (ਮੈਡੀਸੀਨ) ਪੀ.ਜੀ.ਆਈ. ਰੋਤਕ, ਕੰਸਲਟੈਂਟ ਫਿਜਿਸ਼ਿੲਨ ਅਤੇ ਸ਼੍ਰੀ ਗੁਲਸ਼ਨ ਕੁਮਾਰ ਮੁੱਖ ਵਕਤਾ ਵਜੋਂ ਪਹੁੰਚੇ । ਸੈਮੀਨਾਰ ਦੀ ਸ਼ੁਰੂਆਤ ਵਿੱਚ ਡਾ. ਸੰਗੀਤਾ, ਪ੍ਰਿੰਸੀਪਲ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ।
ਸੈਮੀਨਾਰ ਦੇ ਦੌਰਾਨ ਡਾ. ਸਾਬੀਆਂ ਗਾਬਾ ਨੇ ਉਕਤ ਵਿਸ਼ੇ ਤੇ ਜਾਣਕਾਰੀ ਸਾਂਝਾ ਕੀਤੀ ਅਤੇ ਉਹਨਾਂ ਨਾਲ ਆਏ ਸ਼੍ਰੀ ਗੁਲਸ਼ਨ ਕੁਮਾਰ ਨੇ ਮਲਟੀ ਸਪੈਸ਼ਲਿਟੀ ਹਸਪਤਾਲ ਦੀਆਂ ਸਹੂਲਤਾਂ ਬਾਰੇ ਦੱਸਿਆ । ਡਾ. ਸਾਬੀਆਂ ਗਾਭਾ ਨੇ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਸਾਡੀ ਨੌਜਵਾਨ ਪੀੜ੍ਹੀ ਦਾ ਖਾਣ-ਪੀਣ ਪੁਰਾਣੀ ਪੀੜ੍ਹੀ ਦੇ ਬਜੁਰਗਾਂ ਨਾਲੋ ਵੱਖਰਾ ਹੈ। ਜਿਸ ਕਾਰਨ ਉਹਨਾਂ ਅੰਦਰ ਬਹੁਤ ਸਾਰੀਆਂ ਬਿਮਾਰੀਆਂ ਜਵਾਨੀ ਦੀ ਉਮਰ ਵਿੱਚ ਲੱਗ ਜਾਂਦੀਆ ਹਨ ਅਤੇ ਉਹਨਾਂ ਦੱਸਿਆ ਕਿ ਇਹ ਬਿਮਾਰੀਆਂ ਦਿਨੋਂ ਦਿਨ ਵੱਧ ਰਹੀਆਂ ਹਨ, ਪਰ ਅਸੀਂ ਸ਼ੁਰੂਆਤੀ ਪੜਾਅ ‘ਤੇ ਹੀ ਇਨ੍ਹਾਂ ਦੀ ਰੋਕਥਾਮ ਕਰ ਸਕਦੇ ਹਾਂ। ਡਾ. ਰੁਕਿੰਦਰ, ਅਸਿਸਟੈਂਟ ਪ੍ਰੋਫੈਸਰ, ਰਾਜਨੀਤੀ ਸਾਸ਼ਤਰ ਵਿਭਾਗ ਨੇ ਸਟੇਟ ਸੈਕਟਰੀ ਦੀ ਭੂਮਿਕਾ ਅਦਾ ਕੀਤੀ ।
ਡਾ. ਸੰਗੀਤਾ, ਪ੍ਰਿੰਸੀਪਲ, ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ ਨੇ ਇਸ ਵਿਸ਼ੇ ਤੇ ਬੋਲਦਿਆ ਕਿਹਾ ਕਿ ਸਾਨੂੰ ਇਹਨਾਂ ਦੁਆਰਾ ਦੱਸੀਆਂ ਗੱਲਾਂ ਤੇ ਅਮਲ ਕਰਨਾ ਚਾਹੀਦਾ ਹੈ ਅਤੇ ਸੈਮੀਨਾਰ ਵਿੱਚ ਪੁੱਜੇ ਸਾਰੇ ਸਟਾਫ ਮੈਬਰਾਂ ਨੂੰ ਵੀ ਇਹ ਜਾਣਕਾਰੀ ਆਪਣੇ ਵਿਦਿਆਰਥੀਆਂ ਤੱਕ ਪੁੰਹਚਾਉਣ ਦਾ ਵੀ ਸੁਝਾਅ ਦਿੱਤਾ । ਇਸ ਦੇ ਨਾਲ ਹੀ ਉਹਨਾਂ ਸੈਮੀਨਾਰ ਵਿੱਚ ਪੁੱਜੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਪੂਰੀ ਐਨ.ਐਸ.ਐਸ. ਟੀਮ ਦਾ ਇਸ ਸ਼ਲਾਘਾਯੋਗ ਕੰਮ ਲਈ ਵਧਾਈ ਦਿੱਤੀ । ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਨੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।