ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਲਗਾਏ ਗਏ 60 ਰੋਜ਼ਾ ਯੋਗਾ ਕੈਂਪ ਦੀ ਸਮਾਪਤੀ
ਰੋਜ਼ਾਨਾ 60 ਮਿੰਟ ਕਰੋਗੇ ਯੋਗ, ਤਾਂ ਰਹੋਗੇ ਨਿਰੋਗ
ਰੋਜ਼ਾਨਾ 60 ਮਿੰਟ ਕਰੋਗੇ ਯੋਗ, ਤਾਂ ਰਹੋਗੇ ਨਿਰੋਗ
ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਲਗਾਏ ਗਏ 60 ਰੋਜ਼ਾ ਯੋਗਾ ਕੈਂਪ ਦੀ ਸਮਾਪਤੀ |
ਫ਼ਿਰੋਜ਼ਪੁਰ , 21.6.2022: ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਸ਼ਹਿਰ ਵਿਖੇ ਪਿਛਲੇ 60 ਦਿਨਾਂ ਤੋਂ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ‘ਤੇ ਲਗਾਇਆ ਗਿਆ ਯੋਗਾ ਕੈਂਪ ਮੰਗਲਵਾਰ ਨੂੰ ਸਮਾਪਤ ਹੋ ਗਿਆ |
ਇਹ ਯੋਗਾ ਕੈਂਪ ਫਿਟ ਇੰਡੀਆ ਮੂਵਮੈਂਟ ਅਤੇ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੀ ਲੜੀ ਵਿੱਚ ਐਨ.ਐਸ.ਐਸ ਵਿੰਗ, ਐਨ.ਸੀ.ਸੀ ਯੂਨਿਟ ਅਤੇ ਸਰੀਰਕ ਸਿੱਖਿਆ ਵਿਭਾਗ ਦੀ ਸਾਂਝੀ ਅਗਵਾਈ ਹੇਠ ਲਗਾਇਆ ਗਿਆ। ਇਹ ਪ੍ਰੋਗਰਾਮ ਕਾਲਜ ਦੇ ਚੇਅਰਮੈਨ ਸ: ਨਿਰਮਲ ਸਿੰਘ ਢਿੱਲੋਂ ਦੀ ਅਗਵਾਈ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਸੰਗੀਤਾ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ |
ਇਸ ਰਾਹੀਂ ਯੂ ਜੀ ਅਤੇ ਪੀ ਜੀ ਕੋਰਸਾਂ ਦੇ ਵਿਦਿਆਰਥੀਆਂ ਨੂੰ ਯੋਗਾ ਦੀ ਮਹੱਤਤਾ ਬਾਰੇ ਦੱਸਿਆ ਗਿਆ। ਕਾਰਜਕਾਰੀ ਪ੍ਰਿੰਸੀਪਲ ਡਾ. ਸੰਗੀਤਾ ਨੇ ਕਿਹਾ ਕਿ ਯੋਗ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ | ਹਰ ਰੋਜ਼ ਅਜਿਹਾ ਕਰਨ ਨਾਲ ਲਾਭ ਜ਼ਰੂਰ ਮਿਲਦਾ ਹੈ। ਇਸ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਸਿਹਤਮੰਦ ਰਹਿਣਾ ਬਹੁਤ ਮੁਸ਼ਕਲ ਹੈ ਪਰ ਜੋ ਵਿਅਕਤੀ ਰੋਜ਼ਾਨਾ 60 ਮਿੰਟ ਯੋਗਾ ਕਰਨ ਦੀ ਆਦਤ ਨੂੰ ਅਪਣਾ ਲੈਂਦਾ ਹੈ, ਉਹ ਨਿਸ਼ਚਿਤ ਤੌਰ ‘ਤੇ ਸਿਹਤਮੰਦ ਰਹੇਗਾ।
ਉਨ੍ਹਾਂ ਕਿਹਾ ਕਿ ਪੂਰੇ ਵਿਸ਼ਵ ਵਿੱਚ ਭਾਰਤ ਦੀ ਜੋ ਪਛਾਣ ਯੋਗਾ ਦੁਆਰਾ ਸਾਬਤ ਹੋਵੇਗੀ, ਇਸ ਦੀ ਮਹੱਤਤਾ ਅਸੀਂ ਸਾਰੇ ਯੋਗਾ ਨੂੰ ਅਪਣਾ ਕੇ ਹੀ ਸਾਬਤ ਕਰ ਸਕਾਂਗੇ। ਇਸ ਲਈ ਕਾਲਜ ਵਿੱਚ 60 ਰੋਜ਼ਾ ਯੋਗਾ ਕੈਂਪ ਦਾ ਪ੍ਰੋਗਰਾਮ ਲਗਾਇਆ ਗਿਆ।
ਇਸ ਵਿੱਚ NSS ਇੰਚਾਰਜ ਸ਼੍ਰੀਮਤੀ ਰਾਬੀਆ, NCC ਇੰਚਾਰਜ ਲੈਫਟੀਨੈਂਟ ਡਾ. ਪਰਮਵੀਰ ਕੌਰ] ਸ਼੍ਰੀ ਪਲਵਿੰਦਰ ਸਿੰਘ] ਸਰੀਰਕ ਸਿੱਖਿਆ ਵਿਭਾਗ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਵੱਖ-ਵੱਖ ਗਰੁੱਪ ਬਣਾ ਕੇ ਉਨ੍ਹਾਂ ਨੂੰ ਯੋਗ, ਆਸਣ ਅਤੇ ਪ੍ਰਾਣਾਯਾਮ ਦਾ ਅਭਿਆਸ ਕਰਵਾਇਆ।