Day: February 10, 2023
-
Ferozepur News
ब्लैसिंग सैरेमनी में विद्यार्थियो को दिए स्ट्रैस मैनेजमेंट के टिप्स, टीचर्स ने दिए कामयाबी के मूल मंत्र
ब्लैसिंग सैरेमनी में विद्यार्थियो को दिए स्ट्रैस मैनेजमेंट के टिप्स, टीचर्स ने दिए कामयाबी के मूल मंत्र फिरोजपुर, 10 फरवरी,…
Read More » -
Ferozepur News
ਕਿਸਾਨ ਵੀਰ ਕਣਕ, ਝੋਨੇ ਦੇ ਰਿਵਾਇਤੀ ਫਸਲ ਚੱਕਰ ‘ਚੋਂ ਨਿਕਲ ਦਾਲਾਂ ਦੀ ਫਸਲ ਦੀ ਕਾਸ਼ਤ ਕਰਨ : ਡਾ. ਤੇਜ ਪਾਲ – ਵਿਸ਼ਵ ਦਾਲਾਂ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਫ਼ਿਰੋਜ਼ਪੁਰ, 10 ਫ਼ਰਵਰੀ 2023: ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਿਰੋਜ਼ਪੁਰ ਵੱਲੋਂ ਜ਼ਿਲ੍ਹੇ ਦੇ ਬਲਾਕ ਘੱਲ ਖੁਰਦ ਦੇ ਪਿੰਡ ਫ਼ਿਰੋਜਸ਼ਾਹ ਵਿਖੇ ਕਿਸਾਨ ਸਿਖਲਾਈ ਕੈਂਪ ਲਗਾ ਕੇ ਵਿਸ਼ਵ ਦਾਲਾਂ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਤੇਜ ਪਾਲ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਫਸਲੀ ਵਿਭਿੰਨਤਾ ਲਿਆਉਣ ਲਈ ਅਤੇ ਕਣਕ, ਝੋਨੇ ਦੇ ਰਿਵਾਇਤੀ ਫਸਲ ਚੱਕਰ ਦੀ ਜਗ੍ਹਾ ਤੇ ਦਾਲਾਂ ਦੀਆਂ ਫਸਲਾਂ ਦੀ ਕਾਸ਼ਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਦਾਲਾਂ ਸੰਤੁਲਿਤ ਅਹਾਰ ਅਤੇ ਤੰਦਰੁਸਤ ਜੀਵਨ ਦਾ ਆਧਾਰ ਹਨ ਕਿਉਂਕਿ ਦਾਲਾਂ ਵਿੱਚ ਬਹੁਤ ਮਾਤਰਾ ਵਿੱਚ ਪ੍ਰੋਟੀਨ, ਫਾਈਬਰ, ਵਿਟਾਮਿਨ ਅਤੇ ਖਣਿਜ ਪਦਾਰਥ ਆਦਿ ਪਾਏ ਜਾਂਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰੀ ਦੁਨੀਆਂ ਵਿੱਚ ਵੱਧਦੀ ਆਬਾਦੀ ਦੇ ਅਨੁਸਾਰ ਦਾਲਾਂ ਦੀ ਖਪਤ ਜ਼ਿਆਦਾ ਹੋ ਰਹੀ ਹੈ ਅਤੇ ਇਸ ਦੇ ਮੁਕਾਬਲੇ ਉਤਪਾਦਨ ਬਹੁਤ ਘੱਟ ਹੈ। ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਦਾਲਾਂ ਦੀਆਂ ਫਸਲਾਂ ਦੀ ਕਾਸ਼ਤ ਕਰਨ ਲਈ ਉਤਸ਼ਾਹਿਤ ਕਰਦਿਆਂ ਹੋਇਆ ਦੱਸਿਆ ਕਿ ਜਿਹੜੇ ਕਿਸਾਨ ਦਾਲਾਂ ਦੀਆਂ ਫਸਲਾਂ ਦੀ ਕਾਸ਼ਤ ਕਰਨਾ ਚਾਹੁੰਦੇ ਹਨ ਉਹ ਖੇਤੀਬਾੜੀ ਮਹਿਕਮੇ ਨਾਲ ਸੰਪਰਕ ਕਰਕੇ ਮਹਿਕਮੇ ਪਾਸ ਉਪਲੱਬਧ ਦਾਲਾਂ ਦੀਆਂ ਫਸਲਾਂ ਦੇ ਬੀਜ ਲੈ ਸਕਦੇ ਹਨ। ਕੈਂਪ ਦੌਰਾਨ ਡਾ. ਸੁਖਪ੍ਰੀਤ ਸਿੰਘ ਵੱਲੋਂ ਮਿੱਟੀ ਅਤੇ ਪਾਣੀ ਪਰਖ ਦੀ ਮਹੱਤਤਾ ਅਤੇ ਸੈਂਪਲ ਲੈਣ ਦੇ ਤਰੀਕੇ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਡਾ. ਅਮਿਤ ਪੁੰਜ ਖੇਤੀਬਾੜੀ ਵਿਕਾਸ ਅਫਸਰ ਜੀਰਾ ਵੱਲੋਂ ਦਾਲਾਂ ਦੀ ਕਾਸ਼ਤ, ਕੀੜੇ ਮਕੌੜੈ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਕਿਸਾਨਾਂ ਨੂੰ ਜ਼ਰੂਰੀ ਜਾਣਕਾਰੀ ਦਿੱਤੀ ਗਈ। ਡਾ. ਨਵਤੇਜ ਸਿੰਘ ਬਲਾਕ ਖੇਤੀਬਾੜੀ ਅਫਸਰ ਘੱਲ ਖੁਰਦ ਵੱਲੋਂ ਕੈਂਪ ਵਿੱਚ ਆਏ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਵੱਧ ਤੋਂ ਵੱਧ ਰਕਬੇ ਉੱਪਰ ਦਾਲਾਂ ਦੀ ਬਿਜਾਈ ਕਰਨ ਦੀ ਅਪੀਲ ਕੀਤੀ। ਕੈਂਪ ਵਿੱਚ ਸਮੂਹ ਸਟਾਫ ਬਲਾਕ ਘੱਲ ਖੁਰਦ ਅਤੇ ਵੱਖ-ਵੱਖ ਪਿੰਡਾਂ ਦੇ ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ।
ਕਿਸਾਨ ਵੀਰ ਕਣਕ, ਝੋਨੇ ਦੇ ਰਿਵਾਇਤੀ ਫਸਲ ਚੱਕਰ ‘ਚੋਂ ਨਿਕਲ ਦਾਲਾਂ ਦੀ ਫਸਲ ਦੀ ਕਾਸ਼ਤ ਕਰਨ : ਡਾ. ਤੇਜ ਪਾਲ…
Read More » -
Ferozepur News
In drive to cut crime, more mobiles recovered from Ferozepur Central Jail
In drive to cut crime, more mobiles recovered from Ferozepur Central Jail In 2022, 440 mobiles recovered, in 2023,…
Read More »