Ferozepur News

64ਵੇਂ ਪੰਜਾਬ ਯੂਨੀਵਰਸਿਟੀ ਯੁਵਕ ਮੇਲੇ ਅਤੇ ਵਿਰਾਸਤੀ ਮੇਲੇ ਦੇ ਦੂਜੇ ਦਿਨ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਦੀਆਂ ਵਿਦਿਆਰਥਣਾਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ

64ਵੇਂ ਪੰਜਾਬ ਯੂਨੀਵਰਸਿਟੀ ਯੁਵਕ ਮੇਲੇ ਅਤੇ ਵਿਰਾਸਤੀ ਮੇਲੇ ਦੇ ਦੂਜੇ ਦਿਨ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਦੀਆਂ ਵਿਦਿਆਰਥਣਾਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ

64ਵੇਂ ਪੰਜਾਬ ਯੂਨੀਵਰਸਿਟੀ ਯੁਵਕ ਮੇਲੇ ਅਤੇ ਵਿਰਾਸਤੀ ਮੇਲੇ ਦੇ ਦੂਜੇ ਦਿਨ ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫਿਰੋਜ਼ਪੁਰ ਦੀਆਂ ਵਿਦਿਆਰਥਣਾਂ ਦਾ ਰਿਹਾ ਸ਼ਾਨਦਾਰ ਪ੍ਰਦਰਸ਼ਨ

ਫਿਰੋਜ਼ਪੁਰ, 10.10.2023: ਦੇਵ ਸਮਾਜ ਕਾਲਜ ਫਿਰੋਜ਼ਪੁਰ ਅਕਾਦਮਿਕ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਏ+ ਗ੍ਰੇਡ ਪ੍ਰਾਪਤ ਕਾਲਜ ਹੈ। ਇਸ ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਅਤੇ ਪ੍ਰਿੰਸੀਪਲ ਡਾ. ਸੰਗੀਤਾ ਪ੍ਰਿੰਸੀਪਲ ਦੀ ਅਗਵਾਈ ਵਿੱਚ ਤਰੱਕੀ ਦੀ ਰਾਹ ਤੇ ਨਿਰੰਤਰ ਅਗਰਸਰ ਹੈ। ਇਸੇ ਲੜੀ ਤਹਿਤ 64ਵੇਂ ਪੰਜਾਬ ਯੂਨੀਵਰਸਿਟੀ ਯੂਵਕ ਮੇਲੇ ਅਤੇ ਵਿਰਾਸਤੀ ਮੇਲੇ ਵਿੱਚ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੀਆਂ ਵਿਦਿਆਰਥਣਾਂ ਨੇ  ਇੱਕ ਵਾਰ ਫਿਰ ਆਪਣੀ ਕਲਾ ਦਾ ਲੋਹਾ ਮਨਵਾਇਆ।  ਖਾਲਸਾ ਕਾਲਜ ਫਾਰ ਵੂਮੈਨ ਸਿੱਧਵਾਂ ਖੁਰਦ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਮੋਗਾ ਫਿਰੋਜ਼ਪੁਰ ਜੋਨ-ਬੀ ਦਾ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲਾ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਯੂਨੀਵਰਸਿਟੀ ਦੇ ਵੱਖ-ਵੱਖ 12 ਕਾਲਜਾਂ ਤੋਂ ਪ੍ਰਤਿਭਾਗੀਆਂ ਨੇ ਭਾਗ ਲਿਆ । ਜਿਸ ਵਿੱਚ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੀਆਂ ਵਿਦਿਆਰਥਣਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ।

ਡਾ. ਸੰਗੀਤਾ, ਪ੍ਰਿੰਸੀਪਲ ਨੇ ਯੁਵਕ ਮੇਲੇ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦਿਆਂ ਸਾਰੇ ਇੰਚਾਰਜ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਪੰਜਾਬੀ ਸੱਭਿਆਚਾਰ ਸਾਡੇ ਵਿਰਸੇ ਦੀ ਸ਼ਾਨ ਹੈ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਰਵਾਏ ਜਾਣ ਵਾਲੇ ਯੁਵਕ ਮੇਲੇ ਅਜੋਕੀ ਪੀੜ੍ਹੀ ਦੇ ਨੌਜਵਾਨਾ ਨੂੰ ਜਿੱਥੇ ਪੰਜਾਬੀ ਸੱਭਿਆਚਾਰ ਤੋਂ ਜਾਣੂ ਕਰਵਾਉਂਦਾ ਹਨ ਉੱਥੇ ਪੰਜਾਬ ਵਿੱਚ ਰਹਿ ਕੇ ਪੰਜਾਬੀ ਸੱਭਿਆਚਾਰਕ ਨਾਲ ਸੰਬੰਧਿਤ ਵਿਰਸੇ ਨੂੰ ਦਰਸਾਉਂਣ ਦਾ ਕੰਮ ਕਰਦੇ ਹਨ ਅਤੇ ਇਹਨਾ ਤੋਂ ਬਿਨਾਂ ਜੀਵਨ ਦਾ ਵਿਕਾਸ ਸੰਭਵ ਨਹੀਂ ਹੈ। ਇਹਨਾਂ ਯੁਵਕ ਅਤੇ ਵਿਰਾਸਤੀ ਮੇਲੇ ਮੁਕਾਬਲਿਆ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨਾ ਸਾਨੂੰ ਜ਼ਿੰਦਗੀ ਜਿਊਣਾ ਸਿਖਾਉਂਦਾ ਹੈ ।

ਮੈਡਮ ਪਲਵਿੰਦਰ ਕੌਰ, ਕੋਂਟੀਨੈਂਟਲ ਇੰਚਾਰਜ ਕਮ ਡੀਨ, ਕਲਚਰਲ ਅਫੇਅਰਸ ਨੇ ਇਸ ਮੌਕੇ ਖੁਸ਼ੀ ਜਾਹਿਰ ਕਰਦਿਆ ਯੁਵਕ ਮੇਲੇ ਦੇ ਪਹਿਲੇ ਦਿਨ ਮੋਗਾ ਫਿਰੋਜ਼ਪੁਰ ਜ਼ੋਨ ਬੀ ਦੇ ਦੂਜੇ  ਦਿਨ ਦੇ ਮੁਕਾਬਿਲਆਂ ਦੇ ਨਤੀਜਿਆਂ ਬਾਰੇ ਦੱਸਦਿਆ ਕਿਹਾ ਕਿ ਮੁਹਾਵਰੇਦਾਰ ਵਾਰਤਾਲਾਪ, ਡਿਬੇਟ, ਫੋਟੋਗ੍ਰਾਫੀ, ਕੋਲਾਜ ਮੇਕਿੰਗ, ਪਰਕਸ਼ਨ, ਸਟਿੱਲ ਲਾਇਫ, ਪੋਸਟਰ ਮੇਕਿੰਗ, ਕਾਰਟੂਨਿੰਗ, ਭੰਡ, ਵਨ-ਐਕਟ ਪਲੇਅ ਅਤੇ ਇਡਵਿਜਿਉਲ ਇਨ ਪਲੇਅ ਪਹਿਲੇ ਸਥਾਨ ਪ੍ਰਾਪਤ ਕੀਤਾ ਅਤੇ ਕਲੇਅ ਮਾਡਲਿੰਗ, ਪੋਸਟਰ ਮੇਕਿੰਗ, ਨਾਨ ਪਰਿਕਸ਼ਨ, ਸਕਿੱਟ, ਮਾਇਮ ਮੁਕਾਬਲਿਆ ਵਿੱਚ ਦੂਸਰਾ ਸਥਾਨ ਅਤੇ ਮਿਮਕਰੀ, ਹਿਸਟ੍ਰੋਨਿਕਸ, ਇੰਨਸਟਾਲੇਸ਼ਨ, ਕਾਰਟੂਨਿੰਗ, ਐਲੋਕਸ਼ਨ ਵਿੱਚ ਤੀਸਰਾ ਸਥਾਨ ਹਾਸਿਲ ਕਰਕੇ ਜਿੱਤ ਦੇ ਝੰਡੇ ਗੱਡੇ ।

ਇਸ ਦੇ ਨਾਲ ਹੀ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋ ਜੀ ਨੇ ਅਗਲੇ ਦੋ ਦਿਨਾਂ ਵਿੱਚ ਹੋਣ ਵਾਲੇ ਮੁਕਾਬਲਿਆਂ ਵਿੱਚ ਵੀ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।

Related Articles

Leave a Reply

Your email address will not be published. Required fields are marked *

Back to top button