Ferozepur News

ਤੀਜੀ ਵਾਰ ਸਰਵ ਸੰਮਤੀ ਨਾਲ ਭਜਨ ਸਿੰਘ ਮਰਖਾਈ ਚੁਣੇ ਗਏ ਪ੍ਰਧਾਨ

markhai
ਫਿਰੋਜ਼ਪੁਰ 23 ਫਰਵਰੀ (ਏ. ਸੀ. ਚਾਵਲਾ ): ਜਲ ਸਪਲਾਈ ਤੇ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ ਰਜਿ. ਫਿਰੋਜ਼ਪੁਰ ਜ਼ਿਲ•ਾ ਦੀ ਚੋਣ ਮੁਕੇਸ਼ ਕੁਮਾਰ ਸੂਬਾਈ ਜਨਰਲ ਸਕੱਤਰ ਦੀ ਅਗਵਾਈ ਵਿਚ ਸਰਵਸੰਮਤੀ ਨਾਲ ਹੋਈ। ਜਿਸ ਵਿਚ ਭਜਨ ਸਿੰਘ ਮਰਖਾਈ ਨੂੰ ਤੀਜੀ ਵਾਰ ਪ੍ਰਧਾਨ, ਜਨਰਲ ਸਕੱਤਰ ਗੁਰਜੰਟ ਸਿੰਘ ਹੌਲਾਂਵਾਲੀ, ਚੇਅਰਮੈਨ ਬੇਅੰਤ ਸਿੰਘ, ਸੀਨੀ. ਮੀਤ ਪ੍ਰਧਾਨ ਸੂਬਾ ਸਿੰਘ ਮੱਲ•ੇਸ਼ਾਹ, ਹਰਪ੍ਰੀਤ ਸਿੰਘ ਹੋਲਾਂਵਾਲੀ, ਮੀਤ ਪ੍ਰਧਾਨ ਮੇਹਰ ਸਿੰਘ, ਰਾਮ ਸਿੰਘ, ਖਜ਼ਾਨਚੀ ਦਰਸ਼ਨ ਸਿੰਘ ਪਤਲੀ, ਪ੍ਰਚਾਰ ਸਕੱਤਰ ਸੁਖਦੇਵ ਸਿੰਘ, ਦਫਤਰੀ ਸਕੱਤਰ ਗੁਰਮੀਤ ਸਿੰਘ ਕਾਸੂਬੇਗੂ ਚੁਣੇ ਗਏ। ਇਸ ਮੌਕੇ ਲਜਿੰਦਰ ਸਿੰਘ ਤਨੇਜਾ ਫਾਜ਼ਿਲਕਾ, ਰਘਬੀਰ ਸਿੰਘ ਜ਼ਿਲ•ਾ ਅਬੋਹਰ, ਨਸੀਬ ਸਿੰਘ ਸੰਧੂ, ਰਾਜ ਕੁਮਾਰ, ਖੁਸ਼ਹਾਲ ਚੰਦ ਵੀ ਹਾਜ਼ਰ ਸਨ। ਇਸ ਮੌਕੇ 204 ਰਹਿੰਦੇ ਦਿਹਾੜੀਦਾਰ ਕਾਮੇ ਪੱਕੇ ਕਰਨ ਦੀ ਮੰਗ ਕੀਤੀ ਗਈ।

Related Articles

Back to top button