Ferozepur News

ਹਰਿਆਵਲ ਪੰਜਾਬ ਦੀ ਟੀਮ ਨੇ ਬਿਜਲੀ ਘਰ ਅੰਦਰ ਛਾਂ ਦਾਰ ਪੌਦੇ ਲਗਾਏ

ਹਰਿਆਵਲ ਪੰਜਾਬ ਦੀ ਟੀਮ ਨੇ ਬਿਜਲੀ ਘਰ ਅੰਦਰ ਛਾਂ ਦਾਰ ਪੌਦੇ ਲਗਾਏ
ਹਰਿਆਵਲ ਪੰਜਾਬ ਦੀ ਟੀਮ ਨੇ ਬਿਜਲੀ ਘਰ ਅੰਦਰ ਛਾਂ ਦਾਰ ਪੌਦੇ ਲਗਾਏ
ਫਿਰੋਜ਼ਪੁਰ, 22.7.2023: ਪਰਿਆਵਰਣ ਨੂੰ ਬਚਾਉਣ ਦੀ ਮੁਹਿੰਮ ਤਹਿਤ ਇੰਜ਼: ਤਰਲੋਚਨ ਚੋਪੜਾ ਜਿਲਾ ਸੰਯੋਜਕ ਅਤੇ ਅਸ਼ੋਕ ਬਹਿਲ ਜਿਲਾ ਸਹਿ: ਸੰਯੋਜਕ ਹਰਿਆਵਲ ਪੰਜਾਬ ਦੀ ਟੀਮ ਵੱਲੋਂ ਸੀਨੀਅਰ ਕਾਰਜਕਾਰੀ ਇੰਜ਼: ਨਵਨੀਤ ਕੁਮਾਰ ਸੀਨੀਅਰ ਕਾਰਜਕਾਰੀ ਇੰਜ਼ੀਨੀਅਰ ਸੈਂਟਰਲ ਸਟੋਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਦਫ਼ਤਰ ਦੇ ਆਸੇ ਪਾਸੇ ਸਮੂੰਹ ਸਟਾਫ਼ ਨਾਲ ਮਿਲ ਕੇ ਬਿਜਲੀ ਘਰ ਅੰਦਰ ਛਾਂ ਦਾਰ ਪੋਦੇ ਲਗਾਏ ਗਏ।
ਇੰਜ਼ ਤਰਲੋਚਨ ਚੋਪੜਾ ਨੇ ਦੱਸਿਆ ਕਿ ਐਕਸੀਅਨ ਨੇ ਜਦੋਂ ਤੋ ਇਸ ਦਫ਼ਤਰ ਵਿੱਚ ਜੁਆਈਨ ਕੀਤਾ ਉਦੋਂ ਤੋ ਹੀ ਪੌਦੇ ਲਗਵਾਊਣ ਨੂੰ ਕਹਿ ਰਹੇ ਸਨ ਪਰ ਗਰਮੀ ਜਿਆਦਾ ਹੋਣ ਕਾਰਣ ਪੌਦੇਆ ਦੇ ਮਰ ਜਾਣ ਦੇ ਡਰ ਕਾਰਣ ਨਹੀ ਲਗਾਏ ਗਏ ਕਿਉਂਕਿ ਹੁਣ ਬਰਸਾਤ ਦਾ ਮੋਸਮ ਸ਼ੁਰੂ ਹੋ ਚੁੱਕਾ ਹੈ ਪੋਦਿਆਂ ਦੀ ਪਰਵਰਿਸ਼ ਵੀ ਵਧੀਆ ਹੋ ਜਾਵੇਗੀ।
ਉਹਨਾਂ ਨੇ ਅੱਗੇ ਦੱਸਿਆ ਕਿ ਮੈਂ  ਪੋਦੇ ਭਾਵੇ ਥੋੜੇ ਹੀ ਲਗਵਾਵਾਂ ਪਰ ਪਾਲਣ ਵਿੱਚ ਵਿਸ਼ਵਾਸ ਰੱਖਦਾ ਹਾਂ ਉਹ ਕਹਿੰਦੇ ਕਿ ਪੋਦੇ ਦੀ ਕੋਈ ਕੀਮਤ ਨਹੀਂ ਲਗਾਈ ਜਾ ਸਕਦੀ ਇਹ ਬੇਸ਼ਕੀਮਤੀ ਹੈ ਪੋਦੇ ਨੇ ਸਾਰੀ ਜਿਦੰਗੀ ਇਨਸਾਨ ਨੂੰ ਸਵੱਛ ਹਵਾ ਦੇ ਨਾਲ ਚੰਗੀ ਸਿਹਤਯਾਬ ਜਿੰਦਗੀ ਕੁਦਰਤੀ ਨਿਊਟਰੀਸ਼ਨਲ ਨਾਲ ਭਰੇ ਫਲ ਫਰੂਟ ਘਰ ਬਣਾਉਣ ਲਈ ਲੱਕੜੀ ਵੀ ਪ੍ਦਾਨ ਕਰਦਾ ਹੈ। ਇੰਜ਼ ਬੇਅੰਤ ਸਿੰਘ ਸੀਨੀਅਰ ਕਾਰਜਕਾਰੀ ਇੰਜ਼: ਸਟੋਰ ਕੋਟਕਪੂਰਾ ਵੀ ਮੋਕੇ ਤੇ ਮੋਜੂਦ ਸਨ।
ਹਰਿਆਵਲ ਪੰਜਾਬ ਦਾ ਲੋਗੋ ਹੈ ਹਰ ਮਨੁੱਖ ਲਾਵੇ ਤੇ ਪਾਲੇ ਇੱਕ ਰੁੱਖ਼ ਬਾਰੇ ਵਿਸਥਾਰ ਵਿੱਚ ਇੰਜ਼ ਤਰਲੋਚਨ ਚੋਪੜਾ ਨੇ ਦੱਸਿਆ ਤੇ,ਸ਼੍ਰੀ ਅਸ਼ੋਕ ਬਹਿਲ ਨੇ ਪੋਦੇ ਲਗਵਾਉਣ ਵਿੱਚ ਸਹਿਯੋਗ ਕਰਨ ਲਈ ਇੰਜ਼: ਨਵਨੀਤ ਕੁਮਾਰ ਸੀਨੀਅਰ ਕਾਰਜਕਾਰੀ ਇੰਜ਼, ਇੰਜ਼: ਬੇਅੰਤ ਸਿੰਘ ਸੀ.ਕਾ.ਕਾ. ਇੰਜ਼ ਇੰਜ਼ ਗੁਰਪਰਤਾਪ ਸਿੰਘ,ਜੇ ਈ ,ਇੰਜ਼ ਰਮਨ ਕੁਮਾਰ ਜੇ ਈ ਸ: ਗੁਰਜੰਟ ਸਿੰਘ, ਗੋਰਵ ਧਵਨ ,ਸ ਜੋਗਿੰਦਰ ਸਿੰਘ ਸਕਿਉਰਿਟੀ ਇੰਚਾਰਜ ,ਅਤੇ ਸਮੂੰਹ ਸਟਾਫ਼ ਦਾ ਧੰਨਵਾਦ ਕੀਤਾ।

Related Articles

Leave a Reply

Your email address will not be published. Required fields are marked *

Back to top button