Ferozepur News

ਸੀ.ਐਚ.ਸੀ.ਗੁਰੂਹਰਸਹਾਏ ਵਿਖੇ ਐਸ.ਓ.ਪੀ.ਤਹਿਤ ਤੀਸਰੇ ਦਿਨ ਲਏ ਗਏ 23 ਸੈੰਪਲ: ਡਾ. ਹੁਸਨਪਾਲ

ਸੀ.ਐਚ.ਸੀ.ਗੁਰੂਹਰਸਹਾਏ ਵਿਖੇ ਐਸ.ਓ.ਪੀ.ਤਹਿਤ ਤੀਸਰੇ ਦਿਨ ਲਏ ਗਏ 23 ਸੈੰਪਲ: ਡਾ. ਹੁਸਨਪਾਲ

ਗੁਰੂਹਰਸਹਾਏ, 22 ਅਪ੍ਰੈਲ (ਪਰਮਪਾਲ ਗੁਲਾਟੀ)-
ਮਾਣਯੋਗ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਨਵਦੀਪ ਸਿੰਘ ਜੀ ਅਤੇ ਡਾ. ਬਲਵੀਰ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਸੀ.ਅੈਚ. ਸੀ. ਗੁਰੂਹਰਸਹਾਏ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਡਾ.ਹੁਸਨ ਪਾਲ ਮੈਡੀਕਲ ਸਪੈਸ਼ਲਿਸਟ ਦੀ ਰਹਿਨੁਮਾਈ ਹੇਠ ਸਰਵੇਲੈਂਸ ਆਪ੍ਰੇਸ਼ਨਲ ਪ੍ਰੋਸੀਜ਼ਰ ਤਹਿਤ ਸੀ.ਅੈਚ.ਸੀ.ਗੁਰੂਹਰਸਹਾਏ ਦੇ ਫਲੂ ਕਾਰਨਰ ਵਿਖੇ  ਤੀਸਰੇ ਦਿਨ ਬਣਾਈ ਟੀਮ, ਜਿਸ ਵਿੱਚ ਡਾ. ਹੁਸਨਪਾਲ ਮੈਡੀਕਲ ਸਪੈਸ਼ਲਿਸਟ, ਡਾ.ਸਤਿੰਦਰ ਪਾਲ ਮੈਡੀਕਲ ਅਫਸਰ, ਡਾ ਵਿਸ਼ਾਲ ਸੋਨੀ ਮੈਡੀਕਲ ਅਫਸਰ,ਅਜੇ ਕੁਮਾਰ ਐਮ ਐਲ ਟੀ ਗਰੇਡ -1,ਸੰਦੀਪ ਕੁਮਾਰ ਐਮ ਐਲ ਟੀ, ਹਨੂੰ ਕੁਮਾਰ ਰੂਰਲ ਫਾਰਮੇਸੀ ਅਫਸਰ, ਬੂਟਾ ਸਿੰਘ ਵਾਰਡ ਅਟੈਂਡੈਂਟ ਸ਼ਾਮਿਲ ਸਨ। ਸਾਰੀ ਟੀਮ ਨੇ ਪੀ.ਪੀ.ਈ.ਕਿੱਟਾਂ ਪਾ ਕੇ ਅਤੇ ਪੂਰੀ ਤਰ੍ਹਾਂ ਬਚਾਅ ਦੇ ਤਰੀਕੇ ਅਪਣਾਉਂਦੇ ਹੋਏ ਹਿਦਾਇਤਾਂ ਅਨੁਸਾਰ  ਆਮ ਬੁਖਾਰ, ਨਜ਼ਲਾ, ਜੁਕਾਮ, ਖਾਂਸੀ ਆਦਿ ਦੇ ਮਰੀਜ਼ਾਂ ਦੇ ਕੋਵਿਡ-19 ਤਹਿਤ ਇੱਕ-ਇੱਕ ਕਰਕੇ 23 ਮਰੀਜ਼ਾਂ ਦੇ ਨੇਜ਼ੋਫਰੈੰਜੀਅਲ ਸੈਂਪਲ ਲਏ ਗਏ ਅਤੇ ਮੈਡੀਕਲ ਅਫਸਰਾਂ ਅਤੇ ਲੈਬ ਟੈਕਨੀਸ਼ੀਅਨਾਂ ਨੂੰ ਸਪੈਲਿੰਗ ਦੀ ਟ੍ਰੇਨਿੰਗ ਵੀ ਦਿੱਤੀੇ ਗਈ, ਜਿਨ੍ਹਾਂ ਦੀ ਸਹੀ ਤਕਨੀਕ ਅਨੁਸਾਰ ਅਜੇ ਕੁਮਾਰ ਐੱਮ.ਐੱਲ.ਟੀ ਵੱਲੋਂ ਟ੍ਰਿੱਪਲ ਪੈਕਿੰਗ ਕਰਕੇ ਅਤੇ ਸੈਂਪਲਾਂ ਵਿਚਲੇ ਤਾਪਮਾਨ ਨੂੰ ਮੇਨਟੇਨ ਕਰਦੇ ਹੋਏ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਪਹੁੰਚਾਇਆ ਗਿਆ। ਜਿੱਥੋਂ ਕਿ ਇਹ ਸੈੰਪਲ ਆਰ ਟੀ ਪੀ ਸੀ ਆਰ ਟੈਸਟ ਹੋਣ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੀ ਮਾਈਕਰੋਬਾਇਓਲੌਜੀ ਲੈਬ ਵਿੱਚ ਭੇਜੇ ਜਾਣਗੇ। ਰੈਂਡਮ ਸੈਂਪਲਿੰਗ ਕਰਨ ਦਾ ਮਕਸਦ ਇਹ ਹੈ ਕਿ ਜੇਕਰ ਕਿਸੇ ਵੀ ਇਲਾਕੇ ਦਾ ਕੋਈ ਪਾਜ਼ਿਟਿਵ ਕੇਸ ਨਿਕਲਦਾ ਹੈ ਤਾਂ ਰੈਪਿੱਡ ਰਿਸਪੌਂਸ ਟੀਮ ਆਪਣੇ ਪ੍ਰੋਟੋਕੋਲ ਦੇ ਹਿਸਾਬ ਨਾਲ ਉਸ ਇਲਾਕੇ ਵਿੱਚ ਤੁਰੰਤ ਆਪਣੀਆਂ ਗਤੀਵਿਧੀਆਂ ਕਰੇਗੀ ਤਾਂ ਜੋ ਇਸ ਇਨਫੈਕਸ਼ਨ ਨੂੰ ਉੱਥੇ ਹੀ ਰੋਕ ਕੇ  ਫੈਲਣ ਤੋਂ ਬਚਾਇਆ ਜਾ ਸਕੇ ।
1000 ਦੀ ਆਬਾਦੀ ਦੇ ਅੰਦਰ ਜੇਕਰ  2 ਕੇਸ ਪਾਜ਼ਿਟਿਵ ਪਾਏ ਗਏ ਤਾਂ ਉਸ ਇਲਾਕੇ ਨੂੰ ਸੀਲ ਕਰਕੇ ਸਾਰੇ ਲੋਕਾਂ ਦੇ ਸੈਂਪਲ ਲਏ ਜਾਣਗੇ ਅਤੇ ਪ੍ਰੋਟੋਕੋਲ ਅਨੁਸਾਰ ਬਣਦੀ ਗਤੀਵਿਧੀ ਕੀਤੀ ਜਾਵੇਗੀ। ਇਸ ਮੌਕੇ ਡਾ. ਰਿੰਪਲ ਆਨੰਦ, ਬਿੱਕੀ ਕੌਰ ਬਲਾਕ ਅੈਕਸਟੈੰਸਨ ਅੈਜੂਕੇਟਰ, ਜਸਵੀਰ ਕੌਰ ਸਟਾਫ ਨਰਸ,ਰਾਜ ਕੁਮਾਰ ਐਮ ਐਲ ਟੀ ਅਤੇ ਜੀਤ ਲਾਲ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button