Ferozepur News

ਉਰਦੂ ਆਮੋਜ਼ ਦੀਆਂ ਕਲਾਸਾਂ 20 ਜੁਲਾਈ, 2020 ਤੋਂ ਹੋਣਗੀਆਂ ਸ਼ੁਰੂ, ਕੋਵਿਡ19 ਕਾਰਨ ਆਨਲਾਈਨ ਲਗਾਈਆਂ ਜਾਣਗੀਆਂ ਕਲਾਸਾਂ

ਫਿਰੋਜ਼ਪੁਰ 13 ਜੁਲਾਈ 2020 (    ) ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਦਫਤਰ ਜ਼ਿਲ੍ਹਾ ਭਾਸ਼ਾ ਅਫਸਰ, ਫਿਰੋਜ਼ਪੁਰ ਵਿਖੇ ਉਰਦੂ ਸਿਖਾਉਣ ਦੀਆਂ ਮੁਫ਼ਤ ਕਲਾਸਾਂ ਲਗਾਈਆਂ ਜਾਂਦੀਆਂ ਹਨ। ਇਸ ਤਹਿਤ ਛੇ ਮਹੀਨੇ ਦੇ ਉਰਦੂ ਆਮੋਜ਼ ਕੋਰਸ ਲਈ 20 ਜੁਲਾਈ 2020 ਤੋਂ ਨਵਾਂ ਸੈਸ਼ਨ ਸ਼ੁਰੂ ਹੋ ਰਹੀਆਂ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਦਫਤਰ ਦੇ ਕਰਮਚਾਰੀ ਨਵਦੀਪ ਸਿੰਘ ਨੇ ਦੱਸਿਆ ਕਿ ਉਰਦੂ ਆਮੋਜ਼ ਕੋਰਸ ਲਈ 20 ਜੁਲਾਈ 2020 ਤੋਂ ਕਲਾਸਾਂ ਸੁਰੂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਕਰੋਨਾ ਮਹਾਂਮਾਰੀ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਜਦੋਂ ਤੱਕ ਕਲਾਸਾਂ ਲਗਾਉਣ ਦੇ ਆਦੇਸ਼ ਪ੍ਰਾਪਤ ਨਹੀਂ ਹੋ ਜਾਂਦੇ, ਉਦੋਂ ਤੱਕ ਇਹ ਕਲਾਸਾਂ ਆਨਲਾਈਨ ਲਗਾਈਆਂ ਜਾਣਗੀਆਂ। ਇਸ ਉਪਰੰਤ ਕਲਾਸਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬੀ-ਬਲਾਕ, ਦੂਜੀ ਮੰਜ਼ਿਲ, ਕਮਰਾ ਨੰ: ਬੀ-209, ਫ਼ਿਰੋਜ਼ਪੁਰ ਛਾਉਣੀ ਵਿਖੇ ਸ਼ਾਮ 5.00 ਤੋਂ ਸ਼ਾਮ 6.00 ਵਜੇ ਤੱਕ ਦਫ਼ਤਰੀ ਕੰਮ ਵਾਲੇ ਦਿਨ ਲਗਾਈਆਂ ਜਾਣ ਕਰਨਗੀਆਂ। ਇਸ ਸਬੰਧੀ ਉਰਦੂ ਸਿੱਖਣ ਦੇ ਚਾਹਵਾਨ ਦਫਤਰ ਜ਼ਿਲ੍ਹਾ ਭਾਸ਼ਾ ਅਫਸਰ, ਫਿਰੋਜ਼ਪੁਰ ਤੋਂ ਦਾਖ਼ਲਾ ਫਾਰਮ ਮੁਫ਼ਤ ਪ੍ਰਾਪਤ ਕਰ ਸਕਦੇ ਹਨ। ਦਾਖ਼ਲਾ 25 ਜੁਲਾਈ, 2020 ਤੱਕ ਜਾਰੀ ਰਹੇਗਾ।

Related Articles

Leave a Reply

Your email address will not be published. Required fields are marked *

Back to top button