Ferozepur News

ਗੁਰੂਹਰਸਹਾਏ ਵਿਖੇ ਡੀ.ਸੀ. ਅਤੇ ਹੀਰਾ ਸੋਢੀ ਨੇ ਕਰਵਾਈ ਕਣਕ ਦੀ ਖਰੀਦ ਸ਼ੁਰੂ

ਗੁਰੂਹਰਸਹਾਏ, 13 ਅਪ੍ਰੈਲ  (ਪਰਮਪਾਲ ਗੁਲਾਟੀ)- ਕਣਕ ਦੇ ਮੌਜੂਦਾ ਸੀਜਨ ਦੌਰਾਨ ਮੁੱਖ ਅਨਾਜ ਮੰਡੀ ਗੁਰੂਹਰਸਹਾਏ ਵਿਖੇ ਜਿਲੇ ਦੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਕਣਕ ਖਰੀਦ ਦਾ ਉਦਘਾਟਨ ਕੀਤਾ। ਇਸ ਸਮੇਂ ਉਹਨਾਂ ਨਾਲ ਉਪ ਮੰਡਲ ਐਸ.ਡੀ.ਐਮ ਚਰਨਦੀਪ ਸਿੰਘ, ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੇ ਬੇਟੇ ਅਨੁਮੀਤ ਸਿੰਘ ਹੀਰਾ ਸੋਢੀ, ਰਵੀ ਸ਼ਰਮਾ ਪ੍ਰਧਾਨ ਆੜ•ਤੀਆ ਐਸੋਸੀਏਸ਼ਨ, ਡੀ.ਐਮ ਪਨਗ੍ਰੇਨ ਬਲਰਾਜ ਸਿੰਘ, ਡੀ.ਐਮ ਮਾਰਕਫੈਡੱ ਗੁਰਪ੍ਰੀਤ ਸਿੰਘ, ਡੀ.ਐਮ. ਪਨਸਪ ਦੀਪਕ ਸਵਰਨ, ਅਮਰਜੀਤ ਸਿੰਘ ਮੈਨੇਜਰ ਮਾਰਕਫੈਡੱ, ਏ.ਐਫ.ਐਸ.ਓ ਦਿਨੇਸ਼ ਅਗਰਵਾਲ, ਸੰਜੀਵ ਨਾਰੰਗ ਇੰਸਪੈਕਟਰ ਪਨਗ੍ਰੇਨ ਸਮੇਤ ਮਾਰਕਿਟ ਕਮੇਟੀ ਗੁਰੂਹਰਸਹਾਏ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਹਾਜ਼ਰ ਸਨ।             
     ਡਿਪਟੀ ਕਮਿਸ਼ਨਰ ਰਾਮਵੀਰ ਅਤੇ ਅਨੁਮੀਤ ਸਿੰਘ ਹੀਰਾ ਸੋਢੀ ਨੇ ਬੇਰੀ ਕਮਿਸ਼ਨ ਏਜੰਟਸ ਦੀ ਆੜ•ਤ ਤੇ ਕਣਕ ਦੀ ਖਰੀਦ ਸ਼ੁਰੂ ਕਰਵਾਈ। ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਦੀ ਖੁਸ਼ੀ 'ਚ ਲੱਡੂ ਵੀ ਵੰਡੇ ਗਏ। ਇਸ ਸਮੇਂ ਕਾਂਗਰਸੀ ਆਗੂ ਹੀਰਾ ਸੋਢੀ ਨੇ ਕਿਹਾ ਕਿ ਕਣਕ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ ਅਤੇ ਕਿਸੇ ਆੜ•ਤੀਏ ਜਾਂ ਕਿਸਾਨ ਨੂੰ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਕਣਕ ਦੀ ਖਰੀਦ ਸ਼ੁਰੂ ਹੋਣ ਸਮੇਂ ਮਾਰਕੀਟ ਕਮੇਟੀ ਸਕੱਤਰ ਸਤਨਾਮ ਸਿੰਘ, ਐਡਵੋਕੇਟ ਸ਼ਵਿੰਦਰ ਸਿੰਘ ਸਿੱਧੂ, ਮੰਗਲ ਸਿੰਘ ਸ਼ਾਮ ਸਿੰਘ ਵਾਲਾ, ਸਤਵਿੰਦਰ ਭੰਡਾਰੀ, ਅਜੈ ਵੋਹਰਾ, ਵਿੱਕੀ ਨਰੂਲਾ, ਰਵੀ ਚਾਵਲਾ, ਸੀਮੂ ਮੱਕੜ, ਵਿੱਕੀ ਸਿੱਧੂ, ਆਤਮਜੀਤ ਡੇਵਿਡ, ਦਵਿੰਦਰ ਜੰਗ, ਬੀ.ਐਸ ਭੁੱਲਰ, ਅਜੀਤ ਬੇਰੀ, ਉਡੀਕ ਬੇਰੀ ਬਾਘੂਵਾਲਾ, ਅਮਨ ਦੁੱਗਲ, ਸੀਮੂ ਪਾਸੀ, ਸੋਨੂੰ ਮੋਂਗਾ, ਨੀਸ਼ੂ ਦਹੂਜਾ, ਓ.ਐਸ.ਡੀ, ਰਾਜਵੀਰ ਮੋਂਟੀ ਪੀ.ਏ., ਬਲਦੇਵ ਨਿੱਝਰ, ਜਗਦੀਸ਼ ਪ੍ਰਧਾਨ, ਗੁਰਮੀਤ ਚੁੱਘਾ, ਜੁਗਰਾਜ ਸਿੰਘ ਗਿੱਲ, ਗੁਰਪ੍ਰੀਤ ਗਹਿਰੀ, ਮੰਗਲ ਸਿੰਘ ਗਹਿਰੀ, ਸੁਖਪਾਲ ਕਰਕਾਂਦੀ, ਪ੍ਰਿਤਪਾਲ ਦੁੱਗਲ, ਹੰਸ ਰਾਜ ਬੱਟੀ, ਸੁਖਵੰਤ ਸਿੰਘ ਮਿੱਠੂ, ਬਲਵਿੰਦਰ ਸਿੰਘ ਮੱਤੜ, ਰਾਜੂ ਸੋਢੀ ਲੈਪੋ, ਗੁਰਬਾਜ ਸਿੰਘ ਹੇਅਰ ਰੱਤੇਵਾਲਾ ਆਦਿ ਸਮੇਤ ਵੱਡੀ ਗਿਣਤੀ 'ਚ ਕਿਸਾਨਾਂ ਤੇ ਆੜ•ਤੀਆਂ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ। 

Related Articles

Back to top button