Ferozepur News

ਨੈਸ਼ਨਲ ਡਿਸਾਸਟਰ ਰਿਸੋਰਸ ਫੋਰਸ ਨੇ ਕੁਦਰਤੀ ਆਫਤਾਂ ਮੌਕੇ ਬਚਾਅ ਲਈ ਟਰੇਨਿੰਗ ਵਰਕਸ਼ਾਪ ਲਗਾਈ

school
ਫਿਰੋਜ਼ਪੁਰ 19 ਫਰਵਰੀ (ਏ. ਸੀ. ਚਾਵਲਾ) : ਸਥਾਨਕ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਫਿਰੋਜ਼ਪੁਰ ਵਿਖੇ ਨੈਸ਼ਨਲ ਡਿਸਾਸਟਰ ਰਿਸੋਰਸ ਫੋਰਸ ਬਠਿੰਡਾ ਦੀ 35 ਮੈਂਬਰੀ ਟੀਮ ਵਲੋਂ ਕੁਦਰਤੀ ਆਫਤਾਂ ਮੌਕੇ ਬਚਾਅ ਲਈ ਇਕ ਦਿਨਾ ਟਰੇਨਿੰਗ ਵਰਕਸ਼ਾਪ ਲਗਾਈ ਗਈ। ਜਿਸ ਵਿਚ ਗਿਆਰਵੀਂ ਅਤੇ ਬਾਰਵੀਂ ਦੀਆਂ 490 ਤੋਂ ਵੱਧ ਵਿਦਿਆਰਥਣਾਂ ਅਤੇ 40 ਅਧਿਆਪਕਾਂ ਨੇ ਟਰੇਨਿੰਗ ਲਈ। ਇਸ ਮੌਕੇ ਟੀਮ ਦੇ ਮੁਖੀ ਇੰਸਪੈਕਟਰ ਪਿੰਟੂ ਯਾਦਵ ਦੀ ਅਗਵਾਈ ਵਿਚ ਵਿਸ਼ਾਲ ਪ੍ਰਦਰਸ਼ਨੀ ਵੀ ਲਗਾਈ ਗਈ। ਜਿਸ ਵਿਚ ਉਨ•ਾਂ ਨੇ ਬਨਾਵਟੀ ਹਲਾਤ ਪੈਦਾ ਕਰਕੇ ਵਿਦਿਆਰਥੀ ਨੂੰ ਸੈਲਫ ਡਿਫੈਂਸ ਅਤੇ ਬਚਾਅ ਲਈ ਵਡਮੁੱਲੇ ਸੁਝਾਅ ਦਿੱਤੇ। ਟੀਮ ਵਲੋਂ ਲਗਾਈ ਪ੍ਰਦਰਸ਼ਨੀ ਨੂੰ ਦੇਖਣ ਲਈ ਬਾਹਰ ਦੇ ਸਕੂਲੀ ਵਿਦਿਆਰਥੀ, ਸ਼ਹਿਰ ਨਿਵਾਸੀਆਂ ਦੀ ਭਾਰੀ ਗਿਣਤੀ ਨੇ ਖੂਬ ਪ੍ਰਸ਼ੰਸਾ ਕੀਤੀ। ਸਕੂਲ ਪਿੰ੍ਰਸੀਪਲ ਹਰਕਿਰਨ ਕੌਰ ਅਤੇ ਪ੍ਰੋਗਰਾਮ ਕੋਆਰਡੀਨੇਟਰ ਡਾ. ਸਤਿੰਦਰ ਸਿੰਘ ਨੇ ਆਈ ਟੀਮ ਦਾ ਸਵਾਗਤ ਕੀਤਾ। ਉਨ•ਾਂ ਕਿਹਾ ਕਿ ਹੜ•, ਭੂਚਾਲ ਅਤੇ ਸੁਨਾਮੀ ਵਰਗੀਆਂ ਕੁਦਰਤੀ ਆਫ਼ਤਾਂ ਵਾਤਾਵਰਨ ਦੇ ਵੱਧਦੇ ਪ੍ਰਦੂਸ਼ਨ ਅਤੇ ਕੁਦਰਤੀ ਸੰਤੁਲਨ ਦੇ ਵਿਗੜਣ ਕਾਰਨ ਪੈਦਾ ਹੁੰਦੀਆਂ ਹਨ, ਇਸ ਲਈ ਸਾਨੂੰ ਵਾਤਾਵਰਨ ਸੰਭਾਲ ਪ੍ਰਤੀ ਸੰਜੀਦਾ ਹੋਣਾ ਚਾਹੀਦਾ ਹੈ। ਇਸ ਮੌਕੇ ਦਰਸ਼ਨ ਲਾਲ ਸ਼ਰਮਾ, ਕੰਵਲਜੀਤ ਸਿੰਘ, ਹਰਮੇਲ ਸਿੰਘ, ਵਿਜੇ ਕੁਮਾਰ, ਅਮਨਪ੍ਰੀਤ ਕੌਰ, ਮਨਜੀਤ ਭੱਲਾ, ਸਬ ਇੰਸਪੈਕਟਰ ਹੇਮੰਤ ਕੁਮਾਰ, ਇੰਸਪੈਕਟਰ ਸ਼ਿਵਰਾਜ ਅਤੇ ਰਕੇਸ਼ ਕੁਮਾਰ, ਏ. ਐਸ. ਆਈ. ਕਰਮ ਸਿੰਘ ਅਤੇ ਹੋਰ ਵੀ ਕਈ ਹਾਜ਼ਰ ਸਨ।

Related Articles

Back to top button