Ferozepur News

ਸੀਨੀਅਰ ਸਿਟੀਜਨ ਫੋਰਮ ਵੱਲੋਂ ਨਵਾਂ ਸਾਲ ਤੇ ਲੋਹੜੀ ਬਾਗਬਾਨ ਵਿਖੇ ਮਨਾਈ

ਸਮੇਂ ਦੀ ਲੋੜ ਹੈ ਕਿ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਆਪਣੇ ਬਜ਼ੁਰਗ ਜਿਹੜੇ ਘਰ ਦੇ ਜੰਦਰੇ ਹੁੰਦੇ ਹਨ, ਉਨ੍ਹਾਂ ਦੀ ਸੇਵਾ ਸੰਭਾਲ ਪਹਿਲ ਦੇ ਆਧਾਰ ਤੇ ਕਰਨੀ ਚਾਹੀਦੀ ਹੈ—ਪਰਵੀਨ ਧਵਨ

ਸੀਨੀਅਰ ਸਿਟੀਜਨ ਫੋਰਮ ਵੱਲੋਂ ਨਵਾਂ ਸਾਲ ਤੇ ਲੋਹੜੀ ਬਾਗਬਾਨ ਵਿਖੇ ਮਨਾਈ

ਸੀਨੀਅਰ ਸਿਟੀਜਨ ਫੋਰਮ ਵੱਲੋਂ ਨਵਾਂ ਸਾਲ ਤੇ ਲੋਹੜੀ ਬਾਗਬਾਨ ਵਿਖੇ ਮਨਾਈ
ਸਮੇਂ ਦੀ ਲੋੜ ਹੈ ਕਿ ਨੌਜਵਾਨ ਪੀੜ੍ਹੀ ਨੂੰ ਚਾਹੀਦਾ ਹੈ ਕਿ ਆਪਣੇ ਬਜ਼ੁਰਗ ਜਿਹੜੇ ਘਰ ਦੇ ਜੰਦਰੇ ਹੁੰਦੇ ਹਨ, ਉਨ੍ਹਾਂ ਦੀ ਸੇਵਾ ਸੰਭਾਲ ਪਹਿਲ ਦੇ ਆਧਾਰ ਤੇ ਕਰਨੀ ਚਾਹੀਦੀ ਹੈ—ਪਰਵੀਨ ਧਵਨ

ਫਿ਼ਰੋਜ਼ਪੁਰ, 7 ਜਨਵਰੀ  ਸੀਨੀਅਰ ਸਿਟੀਜਨ ਫੋਰਮ ਵੱਲੋਂ ਨਵਾਂ ਸਾਲ ਅਤੇ ਲੋਹੜੀ ਬਾਗਬਾਨ ਮਖੂ ਗੇਟ ਫਿ਼ਰੋਜ਼ਪੁਰ ਸ਼ਹਿਰ ਵਿਖੇ ਬੜੇ ਹੀ ਜ਼ੋਸ਼ ਨਾਲ ਮਨਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾਕਟਰ ਕਮਲ ਬਾਗੀ ਨੇ ਸਿ਼ਰਕਤ ਕੀਤੀ ਜਦੋਂ ਕਿ ਇਸ ਮੌਕੇ ਤੇ ਇਕ ਪੰਜਾਬੀ ਸੱਭਿਆਚਾਰਕ ਪੋ੍ਰਗਰਾਮ ਕਰਵਾਇਆ ਗਿਆ। ਇਸ ਮੌਕੇ ਤੇ ਸੀਨੀਅਰ ਸਿਟੀਜਨ ਫੋਰਮ ਦੇ ਅਹੁਦੇਦਾਰ ਜਿਨ੍ਹਾਂ ਵਿਚ ਪ੍ਰਦੀਪ ਧਵਨ ਪ੍ਰਧਾਨ, ਸਤੀਸ਼ ਪੁਰੀ ਜਨਰਲ ਸਕੱਤਰ, ਐਸ.ਪੀ ਖੇੜਾ ਚੇਅਰਮੈਨ, ਅਵਤਾਰ ਸਿੰਘ ਕੈਸ਼ੀਅਰ, ਸ਼ਾਮ ਲਾਲ ਕੱਕੜ ਪੈਟਰਨ, ਦੇਸ ਤੁਲੀ ਪੈਟਰਨ, ਰਮੇਸ਼ ਅਗਰਵਾਲ ਵਾਈਸ ਪ੍ਰਧਾਨ, ਤਿਲਕ ਰਾਜ ਏਰੀ ਵਾਈਸ ਪ੍ਰਧਾਨ, ਸ਼ਾਮ ਲਾਲ ਗੱਖੜ, ਪਰਵੀਨ ਧਵਨ, ਸੁਭਾਸ਼ ਚੌਧਰੀ, ਸੁਰੰਦਰ ਬਿਲਾਸੀ, ਅਸ਼ੋਕ ਸ਼ਰਮਾ, ਵਾਈਸ ਪ੍ਰਧਾਨ, ਹਰੀਸ਼ ਮੌਂਗਾ ਐਡਵਾਈਜ਼ਰ ਨੇ ਸਮੂਹ ਆਏ ਹੋਏ ਮੈਂਬਰਾਂ ਨੂੰ ਜੀ ਆਇਆ ਆਖਿਆ ਅਤੇ ਨਵੇਂ ਸਾਲ ਦੀ ਅਤੇ ਲੋਹੜੀ ਦੀ ਵਧਾਈ ਦਿੱਤੀ। ਇਸ ਮੌਕੇ ਤੇ ਮੁੱਖ ਮਹਿਮਾਨ ਸ੍ਰੀ ਅਨਿਲ ਬਾਗੀ, ਬਾਗੀ ਹੋਸਪਿਟਲ ਦਾ ਫੁੱਲਾਂ ਦੇ ਗੁਲਦਸਤੇ ਅਤੇ ਹਾਰਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਤੇ ਸ੍ਰੀ ਅਨਿਲ ਬਾਗੀ ਨੇ ਬੋਲਦਿਆਂ ਕਿਹਾ ਕਿ ਸਿਨੀਅਰ ਸਿਟੀਜਨ ਉਮਰ ਕਰਦੇ ਹਨ, ਬਲਕਿ ਕੰਮ ਨੌਜਵਾਨ ਨਾਲੋਂ ਵੀ ਵੱਧ ਕਰਦੇ ਹਨ, ਉਨ੍ਹਾਂ ਕਿਹਾ ਕਿ ਇਨ੍ਹਾਂ ਕੋਲ ਜ਼ੋ ਗੁਣ ਹਨ, ਉਹ ਸਾਨੂੰ ਸਿਖਣੇ ਚਾਹੀਦੇ ਹਨ। ਇਨ੍ਹਾਂ ਨੇ ਆਪਣੀ ਜਿੰਦਗੀ ਵਿਚ ਬਹੁਤ ਕੁਝ ਹੰਡਾਇਆ ਹੈ। ਇਸ ਮੌਕੇ ਤੇ ਇਕ ਪੰਜਾਬੀ ਸੱਭਿਆਚਾਰਕ ਪੋ੍ਰਗਰਾਮ ਵੀ ਕਰਵਾਇਆ ਗਿਆ, ਜਿਸ ਵਿਚ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ, ਜਿਸ ਵਿਚ ਮੂਲ ਚੰਦ ਭਟੀ, ਰਾਮ ਮੂਰਤੀ ਕਾਲੀਆ, ਪ੍ਰਿੰਸ ਸਾਮਾ, ਸੁਦੇਸ਼ ਵਰਮਾ ਨੇ ਬਹੁਤ ਹੀ ਵਧੀਆ ਗਾਣੇ ਪੇਸ਼ ਕਰਕੇ ਸਾਰੇ ਸਿਟੀਜਨ ਨੂੰ ਆਪਣੀ ਜਿੰਦਗੀ ਦੀ ਪੁਰਾਣੀ ਯਾਦ ਤਾਜ਼ਾ ਕਰਵਾ ਦਿੱਤੀ। ਇਸ ਮੌਕੇ ਜਿਨ੍ਹਾਂ ਦਾ ਜਨਮ ਦਸੰਬਰ ਮਹੀਨੇ ਹੋਇਆ ਹੈ, ਉਨ੍ਹਾਂ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਸੀਨੀਅਰ ਸਿਟੀਜਨ ਫੋਰਮ ਦੇ ਪ੍ਰਧਾਨ ਪ੍ਰਦੀਪ ਧਵਨ ਨੇ ਬੋਲਦਿਆਂ ਸਭ ਤੋਂ ਪਹਿਲਾਂ ਨਵਾਂ ਸਾਲ ਅਤੇ ਲੋਹੜੀ ਦੀ ਸਭ ਨੂੰ ਵਧਾਈ ਦਿੱਤੀ ਅਤੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਕਿ ਨਵਾਂ ਸਾਲ ਸਭ ਲਈ ਖੁਸ਼ੀਆਂ ਲੈ ਕੇ ਆਵੇ। ਸਾਰੇ ਹੀ ਹਮੇਸ਼ਾ ਤੰਦਰੁਸਤ ਰਹਿਣ ਅਤੇ ਸੀਨੀਅਰ ਸਿਟੀਜਨ ਫੁਲਵਾੜੀ ਇਸੇ ਤਰ੍ਹਾਂ ਹਰੀ—ਭਰੀ ਰਹੇ। ਸ੍ਰੀ ਪ੍ਰਦੀਪ ਧਵਨ ਨੇ ਅੱਗੇ ਕਿਹਾ ਕਿ ਅੱਜ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਦੇਸ਼ ਭਗਤਾਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸ਼ਹੀਦੀਆਂ ਦਿੱਤੀਆਂ, ਤਸੀਹੇ ਸਹਿ ਫਾਂਸੀ ਦੇ ਫੰਦਿਆਂ ਤੇ ਚੜ੍ਹੇ ਤਾਂ ਜਾ ਕੇ ਸਾਡਾ ਦੇਸ਼ ਆਜ਼ਾਦ ਹੋਇਆ, ਪਰ ਅੱਜ ਸਾਡੇ ਨੌਜਵਾਨ 25—25 ਲੱਖ ਲਾ ਕੇ ਦੁਬਾਰਾ ਫਿਰ ਇੰਗਲੈਂਡ, ਅਮਰੀਕਾ, ਕੈਨੇਡਾ, ਅਸਟਰੇਲੀਆ ਅਤੇ ਹੋਰ ਮੂਲਕਾਂ ਵਿਚ ਜਾ ਰਹੇ ਹਨ, ਜਿਸ ਨਾਲ ਸਾਡਾ ਧੰਨ, ਸਾਡਾ ਦਿਮਾਗ ਫਿਰ ਬਾਹਰਲੇ ਮੂਲਕਾਂ ਵਿਚ ਜਾ ਰਹੇ ਹਨ। ਇਥੇ ਸਿਰਫ ਸੀਨੀਅਰ ਸਿਟੀਜਨ ਹੀ ਰਹਿ ਗਏ ਹਨ, ਜ਼ੋ ਕਿ ਆਪਣੀ ਦੇਖ ਭਾਲ ਮਸਾ ਹੀ ਕਰ ਰਹੇ ਹਨ, ਸਾਡੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਇਥੇ ਰਹਿ ਕੇ ਆਪਣੇ ਮਾਂ—ਬਾਪ ਦੀ ਸੇਵਾ ਕਰਨ, ਕਿਉਂਕਿ ਆਪਣੇ ਬਜ਼ੁਰਗ ਜਿਹੜੇ ਘਰ ਦੇ ਜਿੰਦਰੇ ਹੁੰਦੇ ਹਨ, ਉਨ੍ਹਾਂ ਦੀ ਸੇਵਾ ਸੰਭਾਲ ਪਹਿਲ ਦੇ ਆਧਾਰ ਤੇ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਕੁਝ ਬੀਬੀਆਂ ਵੀ ਹਾਜ਼ਰ ਸਨ, ਜਿਨ੍ਹਾਂ ਵਿਚ ਨੀਜੂ ਧਵਨ, ਆਸ਼ਾ ਮੌਂਗਾ, ਊਸ਼ਾ ਨਾਰੰਗ, ਅੰਜਨਾ, ਅਰੁਣਾ ਕੱਕੜ ਵੀ ਹਾਜ਼ਰ ਸਨ। ਇਸ ਮੌਕੇ ਤੇ ਸਟੇਜ਼ ਦੀ ਸੇਵਾ ਸਤੀਸ਼ ਪੁਰੀ ਜਨਰਲ ਸਕੱਤਰ ਨੇ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ। ਇਸ ਮੌਕੇ ਤੇ ਚਾਹ ਪਕੌੜੇ ਤੋਂ ਇਲਾਵਾ ਨਾਸ਼ਤਾ ਵੀ ਕਰਵਾਇਆ ਗਿਆ।

Related Articles

Leave a Reply

Your email address will not be published. Required fields are marked *

Back to top button