Ferozepur News

ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਬਣੇ ਇੱਕ ਵਿਧਵਾ ਬਜ਼ੁਰਗ ਔਰਤ ਦੇ ਮਸੀਹਾ

 

ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਬਣੇ ਇੱਕ ਵਿਧਵਾ ਬਜ਼ੁਰਗ ਔਰਤ ਦੇ ਮਸੀਹਾ

ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਬਣੇ ਇੱਕ ਵਿਧਵਾ ਬਜ਼ੁਰਗ ਔਰਤ ਦੇ ਮਸੀਹਾ

ਫਿਰੋਜ਼ਪੁਰ, 29.7.2023:  ਮੈਡਮ ਏਕਤਾ ਉੱਪਲ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟੑਕਮੑਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਅਖਬਾਰ ਵਿੱਚ ਇੱਕ ਖਬਰ ਦੇਖੀ ਜਿਸ ਵਿੱਚ ਲਿਖਿਆ ਗਿਆ ਕਿ ੌਨੂੰਹ ਤੇ ਪੁੱਤਰ ਵੱਲੋਂ ਘਰੋਂ ਕੱਢਣ ਤੇ ਇਨਸਾਫ ਦੀ ਮੰਗ ਕਰ ਰਹੀ ਹੈ ਵਿਧਵਾ ਮਾਂ” । ਇਸ ਖਬਰ ਰਾਹੀਂ ਪਤਾ ਲੱਗਾ ਕਿ ਇਹ ਔਰਤ ਫਿਰੋਜਪੁਰ ਛਾਉਣੀ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਪਤੀ ਨੇ ਆਪਣੇ ਮਕਾਨ ਦੀ ਰਜਿਸਟਰੀ ਉਹਨਾਂ ਦੇ ਬੇਟੇ ਦੇ ਨਾਮ ਕਰ ਦਿੱਤੀ ਸੀ। ਜਿਸ ਕਾਰਨ ਉਸ ਔਰਤ ਦੀ ਨੂੰਹ ਅਤੇ ਪੁੱਤਰ ਦੋਵੇਂ ਉਸਨੂੰ ਤੰਗੑਪ੍ਰੇਸ਼ਾਨ ਕਰਨ ਲਗ ਗਏ ਅਤੇ ਉਸ ਕੋਲ ਸਭ ਕੁੱਝ ਜਿਵੇ ਕਿ ਸੋਨਾ ਪੈਸਾ ਆਦਿ ਹਾਸਲ ਕਰਕੇ ਉਸ ਬਜੁਰਗ ਔਰਤ ਨੂੰ ਘਰੋਂ ਬਾਹਰ ਕੱਢ ਦਿੱਤਾ। ਦੁਖੀ ਔਰਤ ਥਾਂੑਥਾਂ ਤੇ ਇਨਸਾਫ ਲਈ ਭਟਕਣ ਲੱਗੀ।

ਇਸ ਖਬਰ ਨੂੰ ਪੜ੍ਹ ਕੇ ਜੱਜ ਸਾਹਿਬ ਨੇ ਤੁਰੰਤ ਆਪਣੇ ਸਟਾਫ ਦੀ ਮਦਦ ਨਾਲ ਉਸ ਬਜ਼ੁਰਗ ਔਰਤ ਨਾਲ ਤਾਲਮੇਲ ਕੀਤਾ ਅਤੇ ਉਸ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਉਸ ਨੂੰ ਜਰੂਰ ਇਨਸਾਫ ਦਿਵਾਇਆ ਜਾਵੇਗਾ। ਫਿਰ ਅਗਲੇ ਦਿਨ ਹੀ ਉਹ ਬਜੁਰਗ ਔਰਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵਿੱਚ ਆਈ ਅਤੇ ਆਪਣੀ ਸਾਰੀ ਦੁੱਖੑਤਕਲੀਫ ਮਾਨਯੋਗ ਜੱਜ ਸਾਹਿਬ ਨੂੰ ਦੱਸੀ ਅਤੇ ਜੱਜ ਸਾਹਿਬ ਵੱਲੋਂ ਉਸ ਔਰਤ ਨੂੰ ਕਾਨੂੰਨੀ ਸਲਾਹ ਦਿੰਦੇ ਹੋਏ ਭਰੋਸਾ ਦਿਵਾਇਆ ਕਿ ਉਸ ਨੂੰ ਇਨਸਾਫ ਦਿਵਾਇਆ ਜਾਵੇਗਾ।

ਜੱਜ ਸਾਹਿਬ ਵੱਲੋਂ ਸ੍ਰੀ ਗਗਨ ਗੋਕਲਾਨੀ, ਰਿਟੇਨਰ ਐਡਵੋਕੇਟ ਰਾਹੀਂ ਉਸ ਔਰਤ ਦਾ ਮੁਫਤ ਕਾਨੂੰਨੀ ਸਹਾਇਤਾ ਲੈਣ ਸਬੰਧੀ ਫਾਰਮ ਭਰਵਾਇਆ ਅਤੇ ਉਸ ਨੂੰ ਮੁਫਤ ਕਾਨੂੰਨੀ ਸੇਵਾਵਾਂ ਵਜੋਂ ਸ੍ਰੀ ਗਗਨ ਗੋਕਲਾਨੀ, ਪੈਨਲ ਵਕੀਲ ਨਾਮਜਦ ਕਰਕੇ ਸੀਨੀਅਰ ਸਿਟੀਜਨ ਐਕਟ ਅਧੀਨ ਸਬੑਡਵੀਜਨਲ ਮੈਜਿਸਟ੍ਰੇਟ, ਫਿਰੋਜਪੁਰ ਪਾਸ ਕੇਸ ਦਾਇਰ ਕਰਵਾਇਆ।

Related Articles

Leave a Reply

Your email address will not be published. Required fields are marked *

Back to top button