Ferozepur News

ਫਿਰੋਜ਼ਪੁਰ-ਅੰਤਰਾਸ਼ਟਰੀ ਅੱਤਵਾਦ ਵਿਰੋਧੀ ਦਿਵਸ ਮਨਾਇਆ

ਫਿਰੋਜ਼ਪੁਰ-ਅੰਤਰਾਸ਼ਟਰੀ ਅੱਤਵਾਦ ਵਿਰੋਧੀ ਦਿਵਸ ਮਨਾਇਆ

ਫਿਰੋਜ਼ਪੁਰ-ਅੰਤਰਾਸ਼ਟਰੀ ਅੱਤਵਾਦ ਵਿਰੋਧੀ ਦਿਵਸ ਮਨਾਇਆ

ਫਿਰੋਜ਼ਪੁਰ, 26.5.2021: ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀ. ਜੇ. ਐੱਮ. ਮੈਂਡਮ ਏਕਤਾ ਉੱਪਲ ਜੀਆਂ ਵੱਲੋਂ ਅੰਤਰਾਸ਼ਟਰੀ ਅੱਤਵਾਦ ਵਿਰੋਧੀ ਦਿਵਸ ਮਨਾਇਆ ਗਿਆ । ਇਸ ਵਿੱਚ  ਜੱਜ ਸਾਹਿਬਾ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਐੱਸ. ਪੀ. ਰਤਨ ਸਿੰਘ ਬਰਾੜ ਅਤੇ ਜ਼ਿਲ੍ਹੇ ਦੇ ਸਾਰੇ ਡੀ. ਐੱਸ. ਪੀ. ਸਾਹਿਬਾਨਾਂ ਨਾਲ ਆਨਲਾਈਨ ਇਹ ਦਿਵਸ ਮਨਾਇਆ ਗਿਆ । ਜੱਜ ਸਾਹਿਬ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਜ਼ੋ ਕਿ ਸਮਾਜ ਦੀ ਸ਼ਾਂਤੀ ਭੰਗ ਕਰਦੇ ਹਨ ਨਾਲ ਸਖਤੀ ਨਾਲ ਪੇਸ਼ ਆਉਣ ਸਾਰੇ ਖੁੱਲ੍ਹ ਕੇ ਵਿਚਾਰ ਪੇਸ਼ ਕੀਤੇ ।

ਜੱਜ ਸਾਹਿਬ ਨੇ ਇਸ ਵੈਬੀਨਾਰ ਵਿੱਚ ਬੋਲਦਿਆਂ ਦੱਸਿਆ ਕਿ ਸਮਾਜ ਵਿੱਚ ਅਮਨ ਸ਼ਾਂਤੀ ਕਿਸੇ ਵੀ ਕੀਮਤ ਤੇ ਭੰਗ ਨਹੀਂ ਹੋਣੀ ਚਾਹੀਦੀ । ਕੁਝ ਕੁ ਸ਼ਰਾਰਤੀ ਅਨਸਰਾਂ ਵੱਲੋਂ ਜ਼ੋ ਕਿ ਕਈ ਵਾਰ ਸਮਾਜ ਵਿੱਚ ਕਿਸੇ ਕਾਰਨ ਕਰਕੇ ਇਨਸਾਫ ਤੋਂ ਵਾਂਝੇ ਰਹਿ ਜਾਂਦੇ ਹਨ ਅਤੇ ਉਹ ਫਿਰ ਆਪ ਕਾਨੂੰਨ ਹੱਥ ਵਿੱਚ ਲੈ ਕੇ ਇਨਸਾਫ ਲੈਣ ਦੀ ਕੋਸ਼ਿਸ਼ ਕਰਦੇ ਹਨ । ਜ਼ੋ ਕਿ ਬਿਲਕੁਲ ਗਲਤ ਹੈ ।

ਸੋ ਜੱਜ ਸਾਹਿਬ ਨੇ ਸਾਰੇ ਪੁਲਿਸ ਵਿਭਾਗ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਉਪਰੋਕਤ ਸਾਰੇ ਅਫਸਰ ਸਾਹਿਬਾਨ ਆਪਣਾ ਕੰਮ ਬੜੀ ਸੂਝ ਬੂਝ ਨਾਲ ਕਰਦੇ ਹਨ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਇਨਸਾਫ ਦਿਵਾਉਣ ਦੀ ਪੁਰਜੋਰ ਕੋਸ਼ਿਸ਼ ਕਰਦੇ ਹਨ ।

Related Articles

Leave a Reply

Your email address will not be published. Required fields are marked *

Back to top button