Ferozepur News

ਸਰਵ ਸਿੱਖਿਆ ਅਭਿਆਨ ਫ਼ਿਰੋਜਪੁਰ ਦੇ ਕੰਮਾਂ ਦੀ ਰੀਵਿਊ ਮੀਟਿੰਗ 

ਫਿਰੋਜ਼ਪੁਰ 11 ਜਨਵਰੀ (): ਜ਼ਿਲ੍ਹਾ ਸਿੱਖਿਆ ਅਫ਼ਸਰ(ਐ.ਸਿ) ਸੁਰੇਸ਼ ਕੁਮਾਰ ਅਰੋੜਾ ਫ਼ਿਰੋਜਪੁਰ ਵੱਲੋਂ ਦਫ਼ਤਰ ਸਰਵ ਸਿੱਖਿਆ ਅਭਿਆਨ ਫ਼ਿਰੋਜਪੁਰ ਦੇ ਕੰਮਾਂ ਦੀ ਰੀਵਿਊ ਮੀਟਿੰਗ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜ਼ਿਲ੍ਹਾ ਫ਼ਿਰੋਜਪੁਰ ਨਾਲ ਕੀਤੀ ਗਈ। ਮੀਟਿੰਗ ਵਿੱਚ ਸਰਵ ਸਿੱਖਿਆ ਅਭਿਆਨ ਦੇ ਤਹਿਤ ਚੱਲ ਰਹੇ ਕੰਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁਕਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਸੁਰੇਸ਼ ਕੁਮਾਰ ਅਰੋੜਾ ਵੱਲੋਂ ਇਸ ਮੌਕੇ ਚੋਣ ਜ਼ਾਬਤੇ ਦੇ ਸਬੰਧ ਵਿਚ ਜਾਰੀ ਹੁਕਮਾਂ ਦੀ ਪਾਲਣਾ ਕਰਨ ਅਤੇ ਚੋਣ ਕਮਿਸ਼ਨ ਵੱਲੋਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਲਗਾਈਆਂ ਗਈਆਂ ਡਿਊਟੀਆਂ ਤੇ ਪਾਬੰਦ ਹੋਣ ਲਈ ਹੁਕਮ ਜਾਰੀ ਕੀਤੇ ਗਏ। ਇਸ ਮੌਕੇ ਤੇ ਸਰਬਜੀਤ ਸਿੰਘ, ਏਪੀਸੀ (ਜ), ਮਹਿੰਦਰ ਸਿੰਘ ਸ਼ੈਲੀ, ਤਲਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਪ੍ਰਵੀਨ ਕੁਮਾਰ, ਭੁਪਿੰਦਰ ਸਿੰਘ, ਪਵਨ ਮੈਦਾਨ ਅਤੇ ਸੁਖਵਿੰਦਰ ਸਿੰਘ, ਦਰਸ਼ਨ ਕੌਰ, ਮਦਨ ਮੋਹਨ (ਬੀਪੀਈਓ) ਆਦਿ ਹਾਜ਼ਰ ਸਨ ।

Related Articles

Back to top button