Ferozepur News

ਜਿਲ੍ਹਾ ਫਿਰੋਜ਼ਪੁਰ ਦੇ 30 ਫ਼ੀਸਦੀ ਤੋਂ ਜ਼ਿਆਦਾ  ਕੋਰੋਨਾ ਪੋਜ਼ਿਟਿਵ ਮਰੀਜ਼ ਪੇਂਡੂ ਖੇਤਰਾਂ ਵਿਚੋਂ

ਜਿਲ੍ਹਾ ਫਿਰੋਜ਼ਪੁਰ ਦੇ 30 ਫ਼ੀਸਦੀ ਤੋਂ ਜ਼ਿਆਦਾ  ਕੋਰੋਨਾ ਪੋਜ਼ਿਟਿਵ ਮਰੀਜ਼ ਪੇਂਡੂ ਖੇਤਰਾਂ ਵਿਚੋਂ
ਗੌਰਵ ਮਾਣਿਕ

ਫਿਰੋਜ਼ਪੁਰ 13 ਮਈ 2021–  ਪੰਜਾਬ ਵਿੱਚ ਕੋਰੋਨਾ ਮਹਾਂਮਾਰੀ  ਨੇ ਹੁਣ  ਪਿੰਡਾਂ ਦਾ ਰੁਖ ਕਰ ਲਿਆ  ਹੈ  ਜਿੱਥੇ ਇਹ ਪਹਿਲਾਂ ਸ਼ਹਿਰੀ ਤਬਕੇ ਨੂੰ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਸੀ ਪਿਛਲੇ ਕੁਝ ਦਿਨਾਂ ਤੋਂ ਫਿਰੋਜ਼ਪੁਰ ਦੇ ਕਈ ਪਿੰਡਾਂ ਵਿੱਚ ਪੈਰ ਪਸਾਰਨ ਲੱਗ ਪਿਆ ਹੈ  ਫਿਰੋਜ਼ਪੁਰ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕਰੀਬ ਪੰਜਾਹ ਦੇ ਕਰੀਬ ਮੌਤਾਂ ਸਿਰਫ਼ ਪੇਂਡੂ ਖੇਤਰਾਂ ਵਿੱਚ ਕੋਰੋਨਾ ਨਾਲ ਹੋਈਆਂ ਨੇ  ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਪੈਂਦੇ ਪੇਂਡੂ ਖੇਤਰਾਂ ਦੇ ਬਲਾਕ ਜਿਵੇਂ ਕਿ ਫਿਰੋਜ਼ਸ਼ਾਹ ਬਲਾਕ ਕੱਸੋਆਣਾ ਬਲਾਕ ਮਮਦੋਟ  ਜੋ ਕਿ ਆਬਾਦੀ ਦੇ ਹਿਸਾਬ ਨਾਲ ਕਰੀਬ ਨੱਬੇ ਪ੍ਰਤੀਸ਼ਤ ਆਬਾਦੀ ਪੇਂਡੂ ਖੇਤਰ ਨਾਲ ਜੁੜੀ ਹੋਈ ਹੈ  ਉੱਥੇ ਹੀ ਬਲਾਕ ਜ਼ੀਰਾ ਅਤੇ ਬਲਾਕ ਗੁਰੂਹਰਸਹਾਏ ਇਨ੍ਹਾਂ ਖੇਤਰਾਂ ਦੀ ਆਬਾਦੀ ਪੰਜਾਹ ਫੀਸਦੀ ਤੋਂ ਜ਼ਿਆਦਾ ਪੇਂਡੂ ਖੇਤਰਾਂ ਦੀ ਹੈ ਅਤੇ ਪਿਛਲੇ ਕਰੀਬ 1 ਮਹੀਨੇ ਵਿੱਚ ਇਨ੍ਹਾਂ ਤਿੰਨਾਂ ਬਲਾਕਾਂ ਚੋਂ ਪੰਜਾਹ ਤੋਂ ਵੱਧ ਮੌਤਾਂ ਕੋਰੋਨਾ ਪੋਜ਼ਿਟਿਵ ਮਰੀਜ਼ਾਂ ਦਿਆਂ ਹੋਈਆਂ ਹਨ , ਫਿਰੋਜ਼ਸ਼ਾਹ  ਮਮਦੋਟ ਅਤੇ ਕੱਸੋਆਣਾ ਇਨ੍ਹਾਂ ਤਿੰਨਾਂ ਬਲਾਕਾਂ ਵਿਚ ਸਿਹਤ ਸੁਵਿਧਾਵਾਂ ਸ਼ਹਿਰਾਂ ਵਾਂਗ ਨਹੀਂ ਹਨ  ਜੇਕਰ ਗੱਲ ਕਰੀਏ ਇਹਨਾਂ ਪੰਜੇ  ਬਲਾਕਾਂ ਦੀ ਤੇ ਇਹਨਾਂ ਵਿੱਚੋਂ  ਇੱਕ ਵੀ ਬਲਾਕ ਵਿਚ  ਵੈਂਟੀਲੇਟਰ ਦੀ  ਸੁਵਿਧਾ ਨਹੀਂ ਹੈ  ਇੱਥੋਂ ਤੱਕ ਕਿ  ਵੈਂਟੀਲੇਟਰ ਦੀ ਸੁਵਿਧਾ ਤਾਂ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਹੀ ਨਹੀਂ ਮੌਜੂਦ ਹੈ ਤਾਂ ਇਨ੍ਹਾਂ ਬਲਾਕਾਂ ਵਿੱਚ  ਕਿੱਦਾਂ ਹੋਏਗੀ ਤੁਸੀਂ ਆਪ ਹੀ ਸਮਝ ਸਕਦੇ ਹੋ,

ਜਾਣਕਾਰੀ ਅਨੁਸਾਰ ਫਿਰੋਜਪੁਰ ਜਿਲ੍ਹੇ ਵਿੱਚ ਪਿੱਛਲੇ 1 ਮਹੀਨੇ ਵਿੱਚ ਕੋਰੋਨਾ ਪੋਜ਼ਿਟਿਵ ਦੇ ਮਾਮਲੇ 30 ਫੀਸਦੀ ਤੋਂ ਜਯਾਦਾ ਇਹਨਾਂ ਪੇਂਡੂ ਬਲਾਕਾਂ ਵਿੱਚੋ ਹੀ ਸਾਹਮਣੇ ਆਏ ਹਨ  ,   ਸਿਹਤ ਵਿਭਾਗ ਵੱਲੋਂ ਪਿੰਡਾਂ ਵਿਚ ਟੈਸਟਿੰਗ ਨਾ ਮਾਤਰ ਹੀ ਕੀਤੀ ਜਾ ਰਹੀ ਹੈ  ਅਤੇ ਨਾ ਹੀ ਵੈਕਸੀਨੇਸ਼ਨ ਪੇਂਡੂ ਖੇਤਰਾਂ ਵਿਚ ਜ਼ਿਆਦਾ ਹੋ ਰਹੀ ਹੈ ਪਰ ਜਿਸ ਸਪੀਡ ਨਾਲ ਕੋਰੋਨਾ ਆਪਣਾ ਪੈਰ ਪੇਂਡੂ ਖੇਤਰਾਂ ਵਿੱਚ ਪਸਾਰ ਰਿਹਾ ਹੈ ਸਰਕਾਰ ਨੂੰ ਲੋੜ ਹੈ , ਟੈਸਟਿੰਗ ਅਤੇ ਵੇਕਸੀਨੇਸ਼ਨ ਵਿੱਚ ਤੇਜੀ ਲਿਆਉਣ ਦੀ ਹੈ ,  ਕਿਉਂਕਿ ਪੰਜਾਬ  ਦੇ ਜ਼ਿਆਦਾ ਤਰ ਜਿਲ੍ਹਿਆਂ ਦੀ ਆਬਾਦੀ  ਪੇਂਡੂ ਖੇਤਰਾਂ ਵਿੱਚੋਂ ਅਣਦੀ ਹੈ , ਪਰ ਸਿਹਤ ਵਿਭਾਗ ਵਲੋਂ  ਇਸ ਚੁਣੌਤੀ ਨੂੰ ਲੈ ਕੇ ਕਿ ਤਿਆਰੀਆਂ ਕੀਤੀਆਂ ਗਈਆਂ ਹਨ  ਜ਼ਮੀਨ  ਤੇ ਅਜੇ ਤੱਕ ਦਿਖਾਈ ਨਹੀਂ ਦਿੰਦਿਆਂ ਹਨ

Related Articles

Leave a Reply

Your email address will not be published. Required fields are marked *

Back to top button