Ferozepur News

ਤਿੰਨ ਜ਼ਿਲਿ•ਆਂ ਦੇ ਕਲੱਬਾਂ ਦਾ 137 ਮੈਬਰੀ ਜਥਾ ਇਤਿਹਾਸਕ ਟੂਰ ਲਗਾ ਕੇ ਵਾਪਸ ਪਰਤਿਆ

tour ਫਿਰੋਜਪੁਰ 11 ਅਪ੍ਰੈਲ (ਏ. ਸੀ. ਚਾਵਲਾ) : ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪੰਜਾਬ ਚੰਡੀਗੜ• ਸਰਬਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਲਾਨਾ ਯੋਜਨਾ ਦੇ ਅਨੁਸਾਰ ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫਰੀਦਕੋਟ/ਫਿਰੋਜਪੁਰ ਅਤੇ ਤਰਨਤਾਰਨ ਦੀ ਯੋਗ ਅਗਵਾਈ ਹੇਠ ਕੌਮੀ ਸੇਵਾ ਯੋਜਨਾ ਯੂਨਿਟ ਦੇ ਤਿੰਨਾ ਜਿਲਿ•ਆਂ ਦੇ 137 ਵੰਲਟੀਅਰਜ/ਕਲੱਬਾਂ ਦੇ ਮੈਂਬਰਾਂ ਦਾ ਟੂਰ ਪ੍ਰਬੰਧਕੀ ਕਮੇਟੀ ਮੈਬਰਜ਼ ਜਗਦੀਪ ਪਾਲ ਸਿੰਘ, ਪ੍ਰੋ: ਦੀਪਕ ਸਿੰਘ, ਅੰਗਰੇਜ਼ ਸਿੰਘ, ਕੁਲਦੀਪ ਸਿੰਘ, ਕਿਸ਼ੋਰੀ ਲਾਲ, ਬਲਕਾਰ ਸਿੰਘ, ਦਵਿੰਦਰ ਸਿੰਘ ਪ੍ਰਧਾਨ ਯੂਥ ਕਲੱਬ ਰਾਹੀ 10 ਰੋਜਾ ਟੂਰ ਕਰਵਾਇਆ ਗਿਆ। ਪ੍ਰੋਗਰਾਮ ਅਫਸਰ ਜਗਦੀਪ ਪਾਲ ਸਿੰਘ ਨੇ ਦੱਸਿਆ ਕਿ ਇਸ ਟੂਰ ਨੂੰ ਸ੍ਰ.ਅਵਤਾਰ ਸਿੰਘ ਬਰਾੜ ਸਾਬਕਾ ਸਿੱਖਿਆ ਮੰਤਰੀ, ਯੁਵਕ ਸੇਵਾਵਾਂ ਮੰਤਰੀ ਅਤੇ ਮੌਜੂਦਾ ਚੇਅਰਮੈਨ ਪੀ.ਆਰ.ਟੀ.ਸੀ. ਅਤੇ ਜਗਜੀਤ ਸਿੰਘ ਚਾਹਲ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਫਰੀਦਕੋਟ, ਫਿਰੋਜਪੁਰ ਤੋਂ ਸ੍ਰੀ. ਸੁਰਿੰਦਰ ਸਿੰਘ ਬੱਬੂ ਵਾਇਸ ਪ੍ਰਧਾਨ ਕੈਂਟੋਨਮੈਂਟ ਬੋਰਡ ਫਿਰੋਜਪੁਰ ਕੈਂਟ ਅਤੇ ਤਰਨਤਾਰਨ ਸਾਹਿਬ ਤੋਂ ਮੈਡਮ ਪ੍ਰਿੰਸੀਪਲ ਅਮਰਜੀਤ ਕੌਰ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਾਨੋ ਚਾਹਲ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ। ਇਹ ਟੂਰ ਚੰਡੀਗੜ• ਵਿਖੇ ਸੁਖਨਾ ਝੀਲ ਗੁਰੂਦੁਆਰਾ ਨਾਡਾ ਸਾਹਿਬ, ਪਾਉਟਾ ਸਾਹਿਬ ਅਤੇ ਨੇੜੇ ਦੇ ਗੁਰੂਦੁਆਰਾ ਸਾਹਿਬ, ਦੇਹਰਾਦੂਨ ਵਿਖੇ ਮਿਊਜਿਅਮ ਅਤੇ ਅਕੈਡਮੀ, ਰਿਸ਼ੀਕੇਸ਼ ਵਿਖੇ ਲਛਮਣ ਝੂਲਾ, ਤ੍ਰਿਵੇਣੀ ਅਤੇ ਨੇੜੇ ਦੇ ਮੰਦਰ, ਨਰਿੰਦਰ ਸਿੰਘ ਦੂਰ ਦਰਸ਼ਨ ਜਲੰਧਰ ਤੋਂ ਵਿਸ਼ੇਸ਼ ਲੈਕਚਰ, ਕਵਿਤਾ ਉਚਾਰਨ, ਗੀਤ,ਗਜ਼ਲ ਮੁਕਾਬਲੇ, ਹਰਿਦੁਆਰ ਵਿਖੇ ਹਲਕੀ ਪੌੜੀ, ਰਾਮ ਝੂਲਾ ਅਤੇ ਨੇੜੇ ਦੇ ਮੰਦਰ ਫਤਿਹ ਗੜ• ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਵਰਡ ਯੂਨੀਵਰਸਿਟੀ ਵਿਖੇ ਨੌਜਵਾਨਾ ਨੂੰ ਟੂਰ ਕਰਵਾਇਆ ਅਤੇ ਆਸ-ਪਾਸ ਦੇ ਗੁਰਦੁਆਰੇ ਸ੍ਰੀ. ਅਨੰਦਪੁਰ ਸਾਹਿਬ ਵਿਖੇ ਵਿਰਾਸਤ ਏ ਖਾਲਸਾ ਅਤੇ ਨੇੜੇ ਦੇ ਗੁਰੂਦੁਆਰੇ ਨਕੋਦਰ ਵਿਖੇ ਪੀਰ ਬਾਬਾ ਮੁਰਾਦ ਸ਼ਾਹ, ਲਾਡੀ ਸ਼ਾਹ ਅਤੇ ਲਾਲ ਬਾਦਸ਼ਾਹ ਆਦਿ ਦੇ ਦਰਸ਼ਨ ਕਰਵਾਉਂਦਾ ਹੋਇਆ ਵਾਪਸ ਪਰਤਿਆ। ਇਸ ਟੂਰ ਦੋਰਾਂਨ ਦਸਤਾਰ ਸਜਾਓ ਮੁਕਾਬਲੇ ਅਤੇ ਉਚੇਰੀ ਸਿੱਖਿਆ ਹਾਸਲ ਕਰਨ ਲਈ ਵਿਚਾਰ ਗੋਸ਼ਟੀ ਵੀ ਕੀਤੀ ਗਈ। ਇਸ ਮੌਕੇ ਜਗਜੀਤ ਸਿੰਘ ਚਾਹਲ ਨੇ ਦੱਸਿਆ ਕਿ ਇਸ ਟੂਰ ਦਾ ਉਦੇਸ਼ ਨੌਜਵਾਨਾਂ ਨੂੰ ਸਭਿਆਚਾਰ ਨਾਲ ਜੋੜਨਾ ਹੈ ਕਿਉਂਕਿ ਸਾਡਾ ਨੌਜਵਾਨ ਪੱਛਮੀ ਸੱਭਿਆਚਾਰ ਦੇ ਅਨੁਸਾਰ ਆਪਣੀ ਸੋਚ ਅਤੇ ਵਿਚਾਰਾ ਰਾਹੀ ਸਭਿਆਚਾਰ ਤੋਂ ਦੂਰ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਕਈ ਪ੍ਰਕਾਰ ਦੀਆਂ ਬੁਰਾਈਆਂ ਦੀ ਦਲਦਲ ਵਿੱਚ ਫਸਦਾ ਜਾ ਰਿਹਾ ਹੈ। ਵਿਚਾਰ ਚਰਚਾ ਦੌਰਾਨ ਟੂਰ ਵਿੱਚ ਸ਼ਾਮਿਲ ਨੌਜਵਾਨਾ ਨੇ ਗੱਲ ਬਾਤ ਦੋਰਾਂਨ ਦੱਸਿਆ ਕਿ 42 ਪ੍ਰਤੀਸ਼ਤ ਨੌਜਵਾਨ ਇਸ ਪ੍ਰਕਾਰ ਦੇ ਹਨ ਕਿ ਉਹ ਇਸ ਤੋਂ ਪਹਿਲਾ ਕਦੇ ਘਰ ਤੋਂ ਬਾਹਰ ਨਹੀ ਗਏ ਅਤੇ 45 ਪ੍ਰਤੀਸ਼ਤ ਨੌਜਵਾਨ ਉਹ ਸਨ ਜਿਨ•ਾਂ ਦੀ ਉਮਰ 18 ਸਾਲ ਤੋਂ ਵੱਧ ਹੋ ਗਈ ਹੈ ਉਹਨਾਂ ਨੂੰ ਸਵੈ-ਇੱਛਾ ਅਨੁਸਾਰ ਖ਼ੂਨਦਾਨ ਕਰਨ ਬਾਰੇ, ਅੱਖਾਂ ਦਾਨ ਕਰਨ ਬਾਰੇ ਜਾਗਰੂਕ ਕੀਤਾ ਗਿਆ। ਪਿੰਡਾ ਵਿਚ ਬਗੈਰ ਕਿਸੇ ਪਾਰਟੀ ਤੋਂ ਉਪਰ ਉੱਠ ਕੇ ਕਲੱਬਾਂ ਬਣਾ ਕੇ ਨੌਜਵਾਨਾ ਨੂੰ ਖੇਡਾਂ ਰਾਹੀ ਨਸ਼ੇ ਤੋਂ ਦੂਰ ਰਹਿਣਾ ਅਤੇ ਵਿਹਲੇ ਸਮੇਂ ਵਿੱਚ ਸਵੈ-ਰੁਜ਼ਗਾਰ ਕਰਕੇ ਚੰਗਾ ਸਮਾਜ ਸਿਰਜਣ ਬਾਰੇ ਰਲ-ਮਿਲ ਕੇ ਰਹਿਣ ਅਤੇ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਨ ਦੇ ਉਦੇਸ਼ ਨਾਲ ਇਹ ਟੂਰ ਵਿਭਾਗ ਵੱਲੋਂ ਲਗਾਏ ਜਾਂਦੇ ਹਨ। ਯੁਵਕ ਸੇਵਾਵਾਂ ਵਿਭਾਗ ਵੱਲੋਂ ਸਾਲ ਦੋਰਾਂਨ ਦਿੱਤੇ ਜਾਣ ਵਾਲੇ ਐਵਾਰਡ ਅਤੇ ਯੂਥ ਫੈਸਟੀਵਲ ਬਾਰੇ ਵੀ ਜਾਣਕਾਰੀ ਦਿੱਤੀ ਗਈ।

Related Articles

Back to top button