Ferozepur News

ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ 3 ਦਸੰਬਰ ਨੂੰ ਪਿੰਡ ਬਾਰੇ ਕੇ ਵਿਖੇ ਔਰਤਾਂ ਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ

DC Ferozepurਫਿਰੋਜ਼ਪੁਰ 1 ਦਸੰਬਰ (ਏ.ਸੀ.ਚਾਵਲਾ) ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਚੇਅਰਪਰਸਨ ਮੈਡਮ ਪਰਮਜੀਤ ਕੋਰ ਲਾਂਡਰਾਂ ਵੱਲੋਂ ਸਰਹੱਦੀ ਖੇਤਰ ਨਾਲ ਸਬੰਧਿਤ ਔਰਤਾਂ ਅਤੇ ਆਮ ਲੋਕਾਂ ਦੀਆ ਮੁਸ਼ਕਿਲਾਂ ਸੁਣਨ ਅਤੇ ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਚਲਾਈਆ ਜਾ ਰਹੀਆ  ਭਲਾਈ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ 3 ਦਸੰਬਰ ਨੂੰ ਸਰਕਾਰੀ ਹਾਈ ਸਕੂਲ ਬਾਰੇ ਕੇ (ਫਿਰੋਜ਼ਪੁਰ) ਵਿਖੇ ਸਵੇਰੇ 11:00 ਵਜੇ ਤੋ ਸ਼ਾਮ 3 ਵਜੇ ਤੱਕ ਜਨਤਾ ਦਰਬਾਰ ਲਗਾਇਆ ਜਾ ਰਿਹਾ ਹੈ। ਇਸ ਸਮਾਗਮ ਵਿਚ ਰਿਟਾ: ਬ੍ਰਿਗੇਡੀਅਰ ਗੁਰਇੰਦਰਜੀਤ ਸਿੰਘ ਸਕੱਤਰ ਮਨੁੱਖੀ ਅਧਿਕਾਰ ਮਿਸ਼ਨ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਸ਼ਿਰਕਤ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ ਖਰਬੰਦਾ ਨੇ ਦਿੱਤੀ। ਉਨ•ਾਂ ਸਰਹੱਦੀ ਖੇਤਰ ਦੀਆਂ ਔਰਤਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿਚ ਵੱਧ ਤੋ ਵੱਧ ਸ਼ਿਰਕਤ ਕਰਨ।

Related Articles

Back to top button