Ferozepur News

ਹੈਲਪਏਜ  ਇੰਡੀਆ  ਸੰਸਥਾ  ਵੱਲੋਂ  ਵਿਸ਼ਵ  ਬਜੁਰਗ  ਦੁਰਵਿਵਹਾਰ  ਜਾਗਰੂਕਤਾ  ਦਿਵਸ  ਮੌਕੇ  ਪੀਸ  ਵੈਲਫੇਅਰ  ਫਾਊਂਡੇਸ਼ਨ, ਮਮਦੋਟ ਦੇ ਸਹਿਯੋਗ ਨਾਲ ਇੱਕ ਸੈਮੀਨਾਰ ਦਾ ਆਯੋਜਨ

ਹੈਲਪਏਜ  ਇੰਡੀਆ  ਸੰਸਥਾ  ਵੱਲੋਂ  ਵਿਸ਼ਵ  ਬਜੁਰਗ  ਦੁਰਵਿਵਹਾਰ  ਜਾਗਰੂਕਤਾ  ਦਿਵਸ  ਮੌਕੇ  ਪੀਸ  ਵੈਲਫੇਅਰ  ਫਾਊਂਡੇਸ਼ਨ, ਮਮਦੋਟ ਦੇ ਸਹਿਯੋਗ ਨਾਲ ਇੱਕ ਸੈਮੀਨਾਰ ਦਾ ਆਯੋਜਨ

ਹੈਲਪਏਜ  ਇੰਡੀਆ  ਸੰਸਥਾ  ਵੱਲੋਂ  ਵਿਸ਼ਵ  ਬਜੁਰਗ  ਦੁਰਵਿਵਹਾਰ  ਜਾਗਰੂਕਤਾ  ਦਿਵਸ  ਮੌਕੇ  ਪੀਸ  ਵੈਲਫੇਅਰ  ਫਾਊਂਡੇਸ਼ਨ, ਮਮਦੋਟ ਦੇ ਸਹਿਯੋਗ ਨਾਲ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਹੈਲਪਏਜ ਇੰਡੀਆ ਜੋ ਕਿ ਪਿਛਲੇ 43 ਸਾਲਾਂ ਤੋਂ ਬਜੁਰਗਾਂ ਲਈ ਕੰਮ ਕਰ ਰਹੀ ਹੈ। ਇਹ ਸੰਸਥਾ ਪਿਛਲੇ ਕਈ ਸਾਲਾਂ ਤੋਂ ਬਜੁਰਗਾਂ ਦੇ ਹੱਕਾਂ ਦੀ ਰਾਖੀ ਲਈ ਸਰਕਾਰ ਦੇ ਨੀਤੀ ਘਾੜਿਆਂ ਨੂੰ ਸਲਾਹ ਦਿੰਦੀ ਆ ਰਹੀ ਹੈ।

ਇਸ     ਮੌਕੇ     ਪੀਸ     ਵੈਲਫੇਅਰ     ਫਾਊਂਡੇਸ਼ਨ     ਦੇ     ਪ੍ਰਧਾਨ     ਸ਼੍ਰੀ     ਪ੍ਰੇਮ     ਮਸੀਹ     ਦੇ     ਨਾਲ     ਸੰਸਥਾ     ਦੇ ਹੋਰ  ਮੈਂਬਰ  ਵੀ  ਮੌਜੂਦ  ਰਹੇ।  ਐਸੋਸੀਏਸ਼ਨ  ਦੇ  ਪ੍ਰਧਾਨ  ਨੇ  ਸਾਰੇ  ਮੈੰਬਰਾਂ  ਦੇ  ਨਾਲ-ਨਾਲ  ਹੈਲਪਏਜ  ਦੇ  ਸ਼੍ਰੀ  ਦਲੀਪ  ਕੁਮਾਰ  ਦੀ  ਜਾਣ- ਪਛਾਣ ਕਰਵਾਉਂਦਿਆਂ ਇਸ ਮੌਕੇ ਪਹੁੰਚੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਇਸ ਪ੍ਰੋਗਰਾਮ ਦਾ ਰਸਮੀ ਆਗਾਜ ਕੀਤਾ। ਇਸ ਮੌਕੇ ਹੈਲਪਏਜ ਇੰਡੀਆ ਵੱਲੋਂ ਸ਼੍ਰੀ ਦਲੀਪ ਕੁਮਾਰ ਨੇ ਬੋਲਦਿਆਂ ਬਜੁਰਗਾਂ ਨਾਲ ਹੋ ਰਹੇ ਦੁਰਵਿਵਹਾਰ ਅਤੇ ਇਸ ਦਿਨ ਦੀ ਮਹੱਤਤਾ ਤੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਹੈਲਪਏਜ ਦੇ 6 ਸ਼ਹਿਰਾਂ ਚ ਕੀਤੇ ਨਵੇਂ ਸਰਵੇ ਵਿੱਚ ਬਹੁਤ ਹੈਰਾਨ ਕਰ ਦੇਣ ਵਾਲੇ ਤੱਥ ਸਾਹਮਣੇ ਆਏ ਹਨ।

ਉਹਨਾਂ ਦੱਸਿਆ ਕਿ ਪੰਜਾਬ ਭਰ ਵਿੱਚ ਪਹਿਲਾਂ ਹੀ ਬਜੁਰਗਾਂ ਨਾਲ ਹੋ ਰਹੇ ਦੁਰਵਿਵਹਾਰ ਦੇ ਕੇਸ ਬਹੁਤਾਇਤ ਵਿੱਚ ਸਨ, ਉੱਥੇ ਕੋਵਿਡ 19 ਦਾ ਬਜੁਰਗਾਂ ਦੀ ਜਿੰਦਗੀ ਤੇ ਡੂੰਘਾ ਅਸਰ ਹੋਇਆ ਹੈ ਅਤੇ ਇਹ ਚੁੱਪ-ਚਾਪ ਤਸੀਹੇ ਦੇਣ ਵਾਲਾ ਸਾਬਿਤ ਹੋਇਆ ਹੈ।  ਘਰਾਂ  ਵਿੱਚ  ਬਜੁਰਗਾਂ  ਨਾਲ  ਪਰਿਵਾਰ  ਵਾਲਿਆਂ  ਵੱਲੋਂ  ਦੁਰਵਿਵਹਾਰ  ਕੀਤਾ  ਜਾਂਦਾ  ਹੈ।  ਦੁਰਵਿਵਹਾਰ  ਦਾ  ਕਾਰਣ  ਪਰਿਵਾਰ ਵਾਲਿਆਂ  ਵੱਲੋਂ  ਬਜੁਰਗਾਂ  ਨੂੰ  ਆਪਣੇ  ਆਪ  ਉੱਤੇ  ਆਰਥਿਕ  ਬੋਝ  ਸਮਝਣਾ  ਹੈ,  ਜੋ  ਕਿ  ਬਹੁਤ  ਗਲਤ  ਸੋਚ  ਹੈ।  ਮਾਂ-ਬਾਪ  ਆਪਣੁੇ ਪੁੱਤਰ-ਧੀਆਂ  ਦਾ  ਹਮੇਸ਼ਾ  ਹੀ  ਹਰ  ਹਾਲ  ਵਿੱਚ  ਨਾ  ਸਿਰਫ  ਪਾਲਨ  ਪੋਸ਼ਨ  ਕਰਦੇ  ਹਨ  ਬਲਕਿ  ਉਹਨਾਂ  ਦਾ  ਭਵਿੱਖ  ਸੰਵਾਰਣ  ਲਈ ਵਿੱਤੋਂ  ਵੱਧ ਕੋਸ਼ਿਸ਼ਾਂ ਕਰਦੇ ਹਨ।  ਉਹਨਾਂ ਹੀ  ਪੁੱਤਰ-ਧੀਆਂ ਨੂੰ  ਮਾਂ-ਬਾਪ  ਬੁਢਾਪੇ ਵਿੱਚ  ਬੋਝ ਲੱਗਣ ਲਗ  ਜਾਂਦੇ ਹਨ।  ਜੋ  ਕਿ  ਬੜੀ ਅਫਸੋਸਜਨਕ ਗੱਲ ਹੈ।

ਉਹਨਾਂ ਦੱਸਿਆ ਕਿ ਬਜੁਰਗਾਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਭਾਰਤ ਸਰਕਾਰ ਵੱਲੋਂ ਐਲਡਰ ਲਾਈਨ – 14567 ਨਾਮਕ ਇੱਕ ਹੈਲਪਲਾਈਨ ਸ਼ੁਰੂ ਕੀਤੀ ਜਾ ਰਹੀ ਹੈ। ਜਿਸਨੂੰ ਪੰਜਾਬ ਵਿੱਚ ਸਾਮਾਜਿਕ ਸੁਰੱਖਿਆ ਵਿਭਾਗ, ਪੰਜਾਬ ਅਤੇ ਹੈਲਪਏਜ ਇੰਡੀਆ ਵੱਲੋਂ ਲਾੰਚ ਕੀਤਾ ਜਾ ਰਿਹਾ ਹੈ। ਬਜੁਰਗ ਆਪਣੀ ਕਿਸੇ ਵੀ ਸਮੱਸਿਆ ਲਈ ਇਸ ਨੰਬਰ ਉੱਤੇ ਕਾਲ ਕਰ ਸਕਦਾ ਹੈ।

ਇਸ ਮੌਕੇ ਉਹਨਾਂ ਬਜੁਰਗਾਂ ਉਤੇ ਇੱਕ ਦਿਲ ਟੁੰਬਵੀਂ ਕਵਿਤਾ ਵੀ ਸੁਣਾਈ। ਸਾਰੇ ਸਰੋਤਿਆਂ ਨੇ ਬੁਲਾਰੇ ਨੂੰ ਬਹੁਤ ਸਰਾਹਿਆ ਅਤੇ  ਪ੍ਰਧਾਨ  ਨੇ  ਆਏ  ਹੋਏ  ਸਾਰੇ  ਪਤਵੰਤਿਆਂ  ਦਾ  ਧੰਨਵਾਦ  ਕਰਦਿਆਂ  ਹੈਲਪਏਜ  ਦੇ  ਇਸ  ਕਾਰਜ  ਦੀ  ਪ੍ਰਸ਼ੰਸਾ  ਕਰਦਿਆਂ  ਇਸ  ਨੂੰ ਨੇਕ  ਉਪਰਾਲਾ  ਦੱਸਿਆ।  ਪ੍ਰਧਾਨ  ਨੇ  ਇਲਾਕੁੇ  ਦੇ  ਬਜੁਰਗਾਂ  ਦੀਆਂ  ਸਮੱਸਿਆਵਾਂ  ਸਾੰਝੀਆਂ  ਕਰਦਿਆਂ  ਆਪਣੀ  ਐਸੋਸੀਏਸ਼ਨ  ਵੱਲੋ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਿਆ ਅਤੇ ਇਲਾਕੁੇ ਦੇ ਬਜੁਰਗਾਂ ਨੂੰ ਐਸੋਸੀਏਸ਼ਨ ਨਾਲ ਜੁੜਨ ਦੀ ਅਪੀਲ ਕੀਤੀ। ਇਸ ਮੌਕੇ ਐਸੋਸੀਏਸ਼ਨ  ਦੇ  ਮੈਂਬਰਾਂ  ਵੱਲੋਂ  ਬਜੁਰਗਾਂ  ਦੀ  ਜਿੰਦਗੀ  ਨੂੰ  ਸੁਖਾਲਾ  ਬਣਾਉਣ  ਲਈ  ਵਿਚਾਰ  ਵਟਾਂਦਰਾ  ਕੀਤਾ  ਗਿਆ।  ਇਸ  ਮੌਕੇ ਐਸੋਸੀਏਸ਼ਨ ਦੇ ਸੈਕਟਰੀ ਮਨਜੀਤ ਸਿੰਘ ਦੇ ਨਾਲ ਤਰਸੇਮ ਮਸੀਹ, ਰੂਪ ਲਾਲ, ਮਦਨ ਲਾਲ, ਸੂਰਜਾ ਮਸੀਹ, ਨਵੀਨ ਪਾਲ, ਤਰਸੇਮ ਬੱਬੂ, ਸ਼ਾਮ ਲਾਲ, ਵਿਲਸਨ ਆਦਿ ਮੈਂਬਰ ਮੌਜੂਦ ਰਹੇ।

Related Articles

Leave a Reply

Your email address will not be published. Required fields are marked *

Back to top button