Ferozepur News

ਅਮਰ ਲਾਲ ਮਿੱਢਾ ਦੀਆਂ ਮਰਨ ਮਗਰੋਂ ਅੱਖਾਂ ਦਾਨ ਕੀਤੀਆਂ

ਫਾਜ਼ਿਲਕਾ, 14 ਫਰਵਰੀ (ਵਿਨੀਤ ਅਰੋੜਾ): ਸ਼੍ਰੀ ਰਾਮ ਸ਼ਰਨਮ ਅੱਖਾਂ ਦਾਨ ਸਹਾਇਤਾ ਸੰਮਤੀ ਵੱਲੋਂ ਚਲਾਏ ਗਏ ਮਰਨ ਮਗਰੋਂ ਅੱਖਾਂ ਦਾਨ ਅਭਿਆਨ ਦੇ ਤਹਿਤ ਸਥਾਨਕ ਰਾਧਾ ਸਵਾਮੀ ਕਲੋਨੀ ਵਾਸੀ ਅਮਰ ਲਾਲ ਮਿੱਢਾ ਪੁੱਤਰ ਮਿਲਖ ਰਾਜ ਦੀਆਂ ਮਰਨ ਮਗਰੋਂ ਅੱਖਾਂਦਾਨ ਕੀਤੀਆਂ ਗਈਆਂ। 
ਜਾਣਕਾਰੀ ਮੁਤਾਬਕ ਅਮਰ ਲਾਲ ਮਿੱਢਾ ਦਾ ਬੀਤੀ ਰਾਤ ਦੇਹਾਂਤ ਹੋਣ ਤੋਂ ਬਾਅਦ ਉਨ•ਾਂ ਦੇ ਪੁੱਤਰਾਂ ਵਿਜੈ ਕੁਮਾਰ, ਅਸ਼ੋਕ ਕੁਮਾਰ ਅਤੇ ਰਵੀ ਕੁਮਾਰ ਨੇ ਸ਼੍ਰੀ ਰਾਮ ਸ਼ਰਨਮ ਅੱਖਾਂਦਾਨ ਸਹਾਇਤਾ ਸੰਮਤੀ ਦੇ ਮੈਂਬਰ ਦੀਨਾ ਨਾਥ ਸਚਦੇਵਾ ਦੇ ਸਾਹਮਣੇ ਆਪਣੇ ਪਿਤਾ ਦੀਆਂ ਅੱਖਾਂ ਦਾਨ ਕਰਨ ਦੀ ਇੱਤਾਂ ਪ੍ਰਗਟਾਈ। 
ਕਮੇਟੀ ਮੈਂਬਰਾਂ ਦੇ ਸੱਦੇ ਤੇ ਮਾਤਾ ਕਰਤਾਰ ਕੌਰ ਇੰਟਰਨੈਸ਼ਨਲ ਆਈ ਬੈਂਕ ਸਰਸਾ ਦੇ ਡਾ. ਅਜੈ ਕੁਮਾਰ ਮੋਨੂੰ ਦੀ ਟੀਮ ਨੇ ਸਵ. ਅਮਰ ਲਾਲ ਮਿੱਢਾ ਦੇ ਨਿਵਾਸ ਸਥਾਨ ਤੇ ਪਹੁੰਚ ਕੇ ਅੱਖਾਂ ਦਾਨ ਲਈ ਲੈ ਲਈਆਂ। ਬਾਅਦ ਵਿਚ ਕਮੇਟੀ ਮੈਂਬਰਾਂ ਦੀਨਾ ਨਾਥ ਸਚਦੇਵਾ, ਮਹੇਸ਼ ਲੂਨਾ, ਮਦਨ ਲਾਲ ਗਾਂਧੀ, ਸੰਦੀਪ ਖੁਗਰ, ਜਗਦੀਸ਼ ਕਸ਼ਿਅਪ, ਮੋਹਨ ਲਾਲ ਦਾਮੜੀ, ਪਰਵਿਸ਼ ਵਢੇਰਾ ਅਤੇ ਗੁਲਸ਼ਨ ਗੁੰਬਰ ਦੀਆਂ ਨੇ ਅੱਖਾਂ ਦਾਨੀ ਦੀ ਦੇਹ ਤੇ ਚਾਦਰ ਪਾਕੇ ਸ਼ਰਧਾਜਲੀ ਭੇਂਟ ਕੀਤੀ। 

Related Articles

Back to top button