Ferozepur News

ਸਰਕਾਰੀ ਸਕੂਲ ਵਿੱਚ ਸੈਸ਼ਨ 2021-22 ਲਈ ਐਨ. ਟੀ .ਐਸ. ਸੀ ਅਤੇ ਐਨ. ਐਮਃ ਐਮਃ ਐਸ ਪ੍ਰੀਖਿਆਵਾਂ ਦੀ ਤਿਆਰੀ ਸ਼ੁਰੂ 

ਸਰਕਾਰੀ ਸਕੂਲ ਵਿੱਚ ਸੈਸ਼ਨ 2021-22 ਲਈ ਐਨ. ਟੀ .ਐਸ. ਸੀ ਅਤੇ ਐਨ. ਐਮਃ ਐਮਃ ਐਸ ਪ੍ਰੀਖਿਆਵਾਂ ਦੀ ਤਿਆਰੀ ਸ਼ੁਰੂ 
ਸਰਕਾਰੀ ਸਕੂਲ ਵਿੱਚ ਸੈਸ਼ਨ 2021-22 ਲਈ ਐਨ. ਟੀ .ਐਸ. ਸੀ ਅਤੇ ਐਨ. ਐਮਃ ਐਮਃ ਐਸ ਪ੍ਰੀਖਿਆਵਾਂ ਦੀ ਤਿਆਰੀ ਸ਼ੁਰੂ
 ਫ਼ਿਰੋਜ਼ਪੁਰ 15 ਮਈ), 2021:
ਸਰਕਾਰੀ ਸਕੂਲ ਹੁਣ ਉਹ ਸੁਵਿਧਾਵਾਂ ਦੇ ਰਹੇ ਹਨ ਜੋ ਕਿਸੇ ਸਮੇ ਪ੍ਰਾਈਵੇਟ ਸਕੂਲ ਬਹੁਤ ਵੱਡੀਆ ਫ਼ੀਸਾਂ  ਲੈਕੇ ਦਿੰਦੇ ਸਨ ਜਿਸ ਦੀ ਇੱਕ ਉਦਾਹਰਣ ਹੈ ਐਨ. ਟੀ .ਐਸ. ਸੀ . ਦੀ ਕੋਚਿੰਗ ਹੈ।  ਇਹਨਾਂ ਪ੍ਰੀਖਿਆਵਾਂ ਦੀ ਤਿਆਰੀ  ਹੁਣ ਬਿਲਕੁਲ ਮੁਫ਼ਤ ਹਰ ਸਰਕਾਰੀ ਸਕੂਲ ਵਿੱਚ ਹੋ ਰਹੀ ਹੈ । ਇਹਨਾਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਨਾਲ ਭਵਿੱਖ ਵਿੱਚ  ਬੱਚੇ ਉੱਚ ਦਰਜੇ ਦੇ ਮੁਕਾਬਲਾਇਆਂ ਵਿੱਚ ਭਾਗ ਲੈਣ ਦੇ ਕਾਬਲ ਬਣ ਦੇ ਹਨ ।
ਇਸ ਸਫ਼ਰ ਦੀ ਸ਼ੁਰੂਆਤ ਮਾਨਯੋਗ ਸਿੱਖਿਆ ਸਕੱਤਰ  ਕ੍ਰਿਸ਼ਨ   ਕੁਮਾਰ ਦੇ ਦਿਸ਼ਾ ਨਿਰਦੇਸ਼ ਅਤੇ ASPD ਸ੍ਰੀਮਤੀ ਨਿਰਮਲ ਕੌਰ ਦੀ ਅਗਵਾਈ ਹੇਠਾਂ ਸੈਸ਼ਨ 2019-20 ਵਿੱਚ ਕੀਤੀ ਗਈ । ਇਸ ਮਿਸ਼ਨ ਲਈ ਸਟੇਟ ਅਤੇ ਜਿਲ੍ਹਾ ਪੱਧਰ ਤੇ ਬਹੁਤ ਉੱਚ ਯੋਗਤਾ ਪ੍ਰਾਪਤ ਅਧਿਆਪਕਾ ਦੀਆਂ ਟੀਮਾਂ ਤਿਆਰ ਕੀਤੀਆਂ ਗਈ ਜੋ ਕਿ ਇਸਕੰਮ ਵਿੱਚ ਮਾਹਰ ਹਨ।  ਇਸ ਦੇ ਬਹੁਤ ਹੀ ਸਾਰਥਕ ਨਤੀਜੇ ਨਿਕਲੇ ਤੇ ਬਹੁਤ ਸਾਰੇ ਵਿਦਿਆਰਥਾਂ ਨੇ ਸਟੇਜ ਇੱਕ ਦੀ  ਪ੍ਰੀਖਿਆ ਪਾਸ ਕਰਕੇ ਇਤਹਾਸ ਵਿੱਚ ਨਾਂ ਦਰਜ ਕੀਤਾ।ਇਸ ਸਾਲ ਮਾਨਯੋਗ ਸਿੱਖਿਆ ਸਕੱਤਰ ਸ੍ਰੀ ਿਕ੍ਰਸ਼ਨ  ਕੁਮਾਰ ਨੇ ਫੈਸਲਾ ਲਿਆ ਕਿ ਇਹ ਤਿਆਰੀ ਸੈਸ਼ਨ ਦੀ ਸੁਰੂਆਤ ਤੋ ਹੀ ਕੀਤੀ ਜਾਵੇਗੀ ।ਜਿਲਾ ਸਿੱਖਿਆ ਅਫਸਰ ਕੁਲਵਿੰਦਰ ਕੋਰ (ਸੈ:ਸਿ) ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਕੋਮਲ ਅਰੋਡ਼ਾ ਦੀ ਯੋਗ ਅਗਵਾਈ ਹੇਠਾਂ ਫਿਰੋਸ਼ਪੁਰ ਜਿਲੇ ਦੀ ਟੀਮ ਐਨ. ਟੀ.ਐਸ.ਸੀ ਕੋਚਿੰਗ ਦੀ ਸੁਰੂਆਤ ਕਰ ਦਿੱਤੀ ਹੈ।
ਟੀਮ ਮੈਂਬਰ ਅਸ਼ਵਨੀ ਸ਼ਰਮਾ  ਨੇ ਦੱਸਿਆ ਕਿ ਹਰ ਇੱਕ ਸਕੂਲ ਵਿੱਚ ਇੱਕ ਨੋਡਲ ਅਧਿਆਪਕ ਨਿਯੁਕਤ ਕੀਤਾ ਗਿਆ ਹੈ ਤਾਂ ਕਿ ਸਕੂਲ ਲੇਵਲ ਤੇ ਇਸ ਪ੍ਰੀਖਿਆ ਦੀ ਤਿਆਰੀ ਸਚਾਰੂ ਢੰਗ ਨਾਲ ਚਲਾਈ ਜਾ ਸਕੇ।
ਉਹਨਾਂ ਦੱਸਿਆ ਕਿ ਐਨ .ਟੀ .ਐਸ. ਸੀ  ਪ੍ਰੀਖਿਆ ਵਿੱਚ ਦੱਸਵੀਂ ਜਮਾਤ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ।ਇਸ ਪ੍ਰੀਖਿਆ ਨੂੰ ਪਾਸ ਕਰਨ ਤੇ ਵਿਦਿਆਰਥੀ ਨੂੰ 11ਵੀਂ ਜਮਾਤ ਤੋਂ ਲੈਕੇ ਪੀ.ਐਚ.ਡੀ. ਤਕ ਦਾ ਖਰਚਾ ਸਰਕਾਰ ਦਿੰਦੀ ਹੈ। ਐਨ .ਐਮ.ਐਮ.ਐਸ ਪ੍ਰੀਖਿਆ ਵਿੱਚ ਅੱਠਵੀ ਜਮਾਤ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ ਜੋ ਸਰਕਾਰੀ ਸਕੂਲ ਵਿੱਚ ਪੜਦੇ ਹੋਣ ।ਇਸ ਪ੍ਰੀਖਿਆ ਦੀ ਮੈਰਿਟ ਵਿੱਚ ਆਉਣ ਤੇ ਵਿਦਿਆਰਥੀ ਨੂੰ ਹਰ ਸਾਲ 12ਵੀਂ ਜਮਾਤ ਤੱਕ 12000 ਰੁਪਏ ਮਿਲਦੇ ਹਨ  । ਇਸ ਸੰਬੰਧੀ ਹੋਰ ਜਾਣਕਾਰੀ ਕਿਸੇ ਵੀ ਸਰਕਾਰੀ ਸਕੂਲ ਦੇ ਨੋਡਲ ਅਧਿਆਪਕਾ ਜਾਂ ਸਕੂਲ ਮੱਖੀ ਤੋ ਪ੍ਰਾਪਤ ਕੀਤੀ ਜਾ ਸਕਦੀ ਹੈ ।  ਇਸ ਪਰੀਖਿਆ ਦੀ ਕਿਆਰੀ ਲਈ ਬੱਚੇ
ਡੀ.ਐਮ.ਮੈਥ ਰਾਜੀਵ  ਜਿੰਦਲ , ਡੀ.ਐਮ. ਸਾਇੰਸ ਉਮੇਸ਼ ਕੁਮਾਰ , ਡੀ.ਐਮ. ਇੰਗਲਿਸ ਗੁਰਵਿੰਦਰ ਸਿੰਘ , ਮੁੱਖ ਅਧਿਆਪਕ ਚਰਨ ਸਿੰਘ, ਕਮਲਗੋਇਲ , ਗੁਰਸੇਵਕ ਸਿੰਘ , ਤਜਿੰਦਰ ਸਿੰਘ, ਗੁਰਮੀਤ ਸਿੰਘ ਯੋਗੇਸ ਤਲਵਾੜ ਅਤੇ ਅਸ਼ਵਨੀ ਸ਼ਰਮਾ ਜਿਲਾ ਫ਼ਿਰੋਜ਼ਪੁਰ ਦੀ ਟੀਮ ਵਿੱਚ ਸ਼ਾਮਲ ਹਨ।

Related Articles

Leave a Reply

Your email address will not be published. Required fields are marked *

Back to top button