Ferozepur News

ਸਰਕਾਰੀ ਸਕੂਲ ਜ਼ੀਰਾ ਦੀ ਵਿਦਿਆਰਥਣ ਭਜਨਪ੍ਰੀਤ ਦੀ ਹੋਈ ਅੰਤਰਰਾਸ਼ਟਰੀ ਮੁਕਾਬਲੇ ਲਈ  ਚੋਣ

ਸਰਕਾਰੀ ਸਕੂਲ ਜ਼ੀਰਾ ਦੀ ਵਿਦਿਆਰਥਣ ਭਜਨਪ੍ਰੀਤ ਦੀ ਹੋਈ ਅੰਤਰਰਾਸ਼ਟਰੀ ਮੁਕਾਬਲੇ ਲਈ  ਚੋਣ

*ਸਰਕਾਰੀ ਸਕੂਲ ਜ਼ੀਰਾ ਦੀ ਵਿਦਿਆਰਥਣ ਭਜਨਪ੍ਰੀਤ ਦੀ ਹੋਈ ਅੰਤਰਰਾਸ਼ਟਰੀ ਮੁਕਾਬਲੇ ਲਈ  ਚੋਣ*

Indian youth inventors and innovators challenge

ਜੀਰਾ, 4.6.2022: ਇੰਡੀਅਨ ਯੂਥ ਇਨਵੈਂਟਰਜ਼ ਐਂਡ ਇਨੋਵੇਟਰਜ਼ ਚੈਲੰਜ ਵਿੱਚ ਸ਼ਹੀਦ ਗੁਰਦਾਸ ਰਾਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੀਰਾ ਦੀ ਹੋਣਹਾਰ ਵਿਦਿਆਰਥਣ ਭਜਨਪ੍ਰੀਤ ਕੌਰ ਨੇ ਜ਼ਿਲ੍ਹਾ ਪੱਧਰੀ , ਰਾਜ ਪੱਧਰੀ ਅਤੇ ਉੱਤਰੀ ਜ਼ੋਨ ਪੱਧਰੀ ਕੰਪੀਟੀਸ਼ਨ ਵਿੱਚ ਜੇਤੂ ਰਹਿੰਦਿਆਂ ਹੋਇਆਂ ਅੱਜ ਰਾਸ਼ਟਰੀ ਪੱਧਰ  ਦੇ ਮੁਕਾਬਲੇ ਜੋ ਕਿ ਪਿਛਲੇ ਦਿਨੀਂ ਗੁਜਰਾਤ ਵਿੱਚ ਹੋਇਆ , ਵਿੱਚ ਵੀ ਜੇਤੂ ਰਹਿ ਕੇ ਆਪਣੇ ਸਕੂਲ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ ।

 

ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਮੁਕਾਬਲੇ ਲਈ ਪੰਜਾਬ ਦੀ ਚੁਣੀ ਗਈ ਇਕੋ ਇਕ ਵਿਦਿਆਰਥਣ ਹੈ,ਜਿਸ ਨੇ ਇਸ ਵੱਕਾਰੀ ਕੰਪੀਟੀਸ਼ਨ ਵਿਚ ਆਪਣੀ ਖੋਜ ਨਾਲ ਪੰਜਾਬ ਦੀ ਇਕ ਬਹੁਤ ਵੱਡੀ ਸਮੱਸਿਆ ਪਰਾਲੀ ਦੀ ਸਮੱਸਿਆ ਦਾ ਹੱਲ ਸੁਝਾਇਆ ਹੈ । ਸਰਕਾਰੀ ਸਕੂਲ ਦੀ ਵਿਦਿਆਰਥਣ ਭਜਨ ਪ੍ਰੀਤ ਦੀ ਚੋਣ ਰਾਸ਼ਟਰੀ ਪੱਧਰ ਦੇ ਹੋਏ ਮੁਕਾਬਲੇ ਵਿੱਚ   ਦੇਸ਼ ਦੇ ਵੱਖ ਵੱਖ ਰਾਜਾਂ ਤੋਂ ਆਏ 178 ਨੌਜਵਾਨ ਖੋਜੀਆਂ ਵਿੱਚੋਂ ਕੀਤੀ ਗਈ ਹੈ ।

ਜ਼ਿਲ੍ਹਾ ਫਿਰੋਜ਼ਪੁਰ ਦੇ ਸਰਕਾਰੀ ਸਕੂਲ ਦੀ ਇਸ ਬੇਮਿਸਾਲ ਪ੍ਰਾਪਤੀ ਲਈ ਡਿਪਟੀ ਕਮਿਸ਼ਨਰ ਮੈਡਮ ਅੰਮ੍ਰਿਤ ਸਿੰਘ ਜੀ ਨੇ ਵਿਦਿਆਰਥਣ ਭਜਨਪ੍ਰੀਤ ਕੌਰ ਅਤੇ ਸਕੂਲ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੂੰ ਵਧਾਈ ਦਿੱਤੀ ਅਤੇ ਵਿਦਿਆਰਥਣ ਨੂੰ ਜਲਦ ਹੀ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਸਨਮਾਨਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਫਿਰੋਜ਼ਪਰ ਸ. ਚਮਕੌਰ ਸਿੰਘ ਜੀ ਨੇ ਇਸ ਬਹੁਤ ਵੱਡੀ ਪ੍ਰਾਪਤੀ ਲਈ ਖੁਸ਼ੀ ਜ਼ਾਹਿਰ ਕਰਦਿਆਂ ਭਜਨਪ੍ਰੀਤ ਦੇ ਗਾਈਡ ਅਧਿਆਪਕ ਸਰਦਾਰ ਸੁਖਦੀਪ ਸਿੰਘ ਦੀ ਭਰਪੂਰ ਸ਼ਬਦਾਂ ਵਿੱਚ ਪ੍ਰਸੰਸਾ ਕੀਤੀ । ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਲਗਾਤਾਰ ਮੱਲਾਂ ਮਾਰੀਆਂ ਜਾ ਰਹੀਆਂ ਹਨ  । ਭਜਨਪ੍ਰੀਤ ਦੀ ਇਸ ਪ੍ਰਾਪਤੀ ਨਾਲ ਨਾ ਸਿਰਫ਼ ਜ਼ਿਲ੍ਹਾ ਫਿਰੋਜ਼ਪੁਰ ਦੇ ਸਿੱਖਿਆ ਵਿਭਾਗ ਦਾ ਨਾਮ ਰੋਸ਼ਨ ਹੋਇਆ ਹੈ ਸਗੋਂ ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਵੀ ਸਿਰ ਮਾਣ ਨਾਲ ਉੱਚਾ ਹੋਇਆ ਹੈ । ਇਹ ਵਿਦਿਆਰਥਣ ਹੁਣ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ ਜੋ ਕਿ 23 ਨਵੰਬਰ ਤੋਂ 25 ਨਵੰਬਰ ਨੂੰ  ਹੋਣ ਜਾ ਰਿਹਾ ਹੈ, ਭਾਗ ਲਵੇਗੀ ਅਤੇ ਆਪਣੀ ਖੋਜ ਦੇ ਸਾਰੇ ਵਿਗਿਆਨਕ ਪਹਿਲੂਆਂ ਅਤੇ ਅੰਕੜਿਆਂ ਦਾ ਪ੍ਰਦਰਸ਼ਨ ਕਰਗੀ। ਗਾਈਡ ਅਧਿਆਪਕ ਸ.  ਸੁਖਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਾਲੀ ਤੋਂ ਖਾਦ ਬਨਾਉਣ ਦੀ ਇਸ ਵਿਗਿਆਨਕ ਤਕਨੀਕ ਨਾਲ ਜਿੱਥੇ ਨਾਮਾਤਰ ਖਰਚ ਹੋਵੇਗਾ ਉਥੇ ਵਾਤਾਵਰਨ ਪ੍ਰਦੂਸ਼ਣ ਦੀ ਸਮੱਸਿਆ ਵੀ ਹੱਲ ਹੋਵੇਗੀ ।

ਸਕੂਲ ਦੀ ਇਸ ਵਿਲੱਖਣ ਪ੍ਰਾਪਤੀ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀ ਰਾਜੀਵ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਕੋਮਲ ਅਰੋਡ਼ਾ ਅਤੇ ਸ. ਸੁਖਵਿੰਦਰ ਸਿੰਘ ਨੇ ਵੀ ਖੁਸ਼ੀ ਜ਼ਾਹਿਰ ਕਰਦਿਆਂ ਸਕੂਲ ਵਿਦਿਆਰਥਣ ਅਤੇ ਪ੍ਰਿੰਸੀਪਲ ਰਾਕੇਸ਼ ਸ਼ਰਮਾ ਨੂੰ ਵਧਾਈ ਦਿੱਤੀ।

 

Related Articles

Leave a Reply

Your email address will not be published. Required fields are marked *

Back to top button