Ferozepur News

ਸ਼ਹੀਦੀ ਖੇਡ ਮੇਲੇ ਮੌਕੇ ਸ਼ਹੀਦਾਂ ਨੂੰ 11 ਰੋਜ਼ਾ ਮੇਲਾ ਕਰਵਾ ਕੇ ਦਿੱਤੀਆਂ ਜਾਣਗੀਆਂ ਸ਼ਰਧਾਜ਼ਲੀਆਂ- ਡੀ. ਸੀ. ਖਰਬੰਦਾ

10FZR07ਫ਼ਿਰੋਜ਼ਪੁਰ 10 ਮਾਰਚ(ਅੰਕੁਰ ਚਾਵਲਾ) ਜ਼ਿਲ•ਾ ਪ੍ਰਸ਼ਾਸਨ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ 11 ਰੋਜ਼ਾ ਦੇਸ਼ ਭਗਤੀ ਅਤੇ ਖੇਡ ਮੇਲੇ ਦੀਆਂ ਤਿਆਰੀਆਂ ਜ਼ੋਰਾਂ &#39ਤੇ ਕੀਤੀਆਂ ਜਾ ਰਹੀਆਂ ਹਨ। ਮੇਲੇ ਦੇ ਪ੍ਰਬੰਧਾਂ ਸਬੰਧੀ ਸੁਸਾਇਟੀ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਅੰਦਰ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ. ਖਰਬੰਦਾ ਨੇ ਕਿਹਾ ਕਿ ਸਮਾਜ ਨੂੰ ਸ਼ਹੀਦੀ ਰੰਗ &#39ਚ ਰੰਗਣ ਲਈ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਤੰਦਰੁਸਤ ਸਮਾਜ ਦੀ ਸਿਰਜਣਾ ਲਈ 12 ਮਾਰਚ ਤੋਂ ਮੇਲਾ ਸ਼ੁਰੂ ਕਰਕੇ 23 ਮਾਰਚ ਤੱਕ ਕਰਵਾਇਆ ਜਾਵੇਗਾ। ਉਨ•ਾਂ ਦੱਸਿਆ ਕਿ 12 ਮਾਰਚ ਨੂੰ ਕਾਸਕੋ ਕ੍ਰਿਕਟ ਟੂਰਨਾਮੈਂਟ ਝੋਕ ਹਰੀ ਹਰ ਵਿਖੇ ਸ਼ੁਰੂ ਕਰਵਾਇਆ ਜਾਵੇਗਾ, ਜਿਸ ਦੌਰਾਨ 14-15 ਮਾਰਚ ਨੂੰ ਸ਼ਹਿਰ-ਛਾਉਣੀ ਅੰਦਰ ਨੁੱਕੜ ਨਾਟਕ ਕਰਵਾਏ ਜਾਣਗੇ। ਇਸ ਤੋਂ ਇਲਾਵਾ 16 ਮਾਰਚ ਨੂੰ ਬਾਬਾ ਬਿਧੀ ਚੰਦ ਕਾਲਜ ਵਿਖੇ 11 ਵਜੇ, 17 ਮਾਰਚ ਨੂੰ ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਵਿਖੇ ਦੇਰ ਸ਼ਾਮ, 18 ਮਾਰਚ ਨੂੰ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਸਮਾਗਮ ਕਰਵਾਏ ਜਾਣਗੇ। ਉਨ•ਾਂ ਦੱਸਿਆ ਕਿ 19 ਮਾਰਚ ਨੂੰ ਗੁਰਦੁਆਰਾ ਸਾਰਾਗੜ•ੀ ਸਾਹਿਬ ਵਿਖੇ ਪਾਠਾਂ ਦੇ ਭੋਗ ਪਾਏ ਜਾਣ ਉਪਰੰਤ ਮੋਟਰਸਾਇਕਲ ਜਾਗਰੂਕਤਾ ਮਾਰਚ ਸ਼ੁਰੂ ਕਰਕੇ ਸ਼ਹਿਰ-ਛਾਉਣੀ ਰਾਹੀਂ ਹੁਸੈਨੀਵਾਲਾ ਸਮਾਰਕਾਂ ਤੱਕ ਕੱਢਿਆ ਜਾਵੇਗਾ। ਉਨ•ਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਸਟੇਡੀਅਮ ਅੰਦਰ 20 ਮਾਰਚ ਨੂੰ ਹਾਕੀ, ਸ਼ੂਟਿੰਗ ਵਾਲੀਬਾਲ, ਰੱਸਾਕਸ਼ੀ, ਟਰਾਲੀ ਬੈਕ, ਗਤਕਾ ਪ੍ਰਦਰਸ਼ਨ ਮੁਕਾਬਲੇ, ਨੌਜਵਾਨ ਦੌੜਾਂ, 10 ਸਾਲਾ ਅਤੇ 15 ਸਾਲਾ ਬੱਚਿਆਂ ਦੀ ਸਾਈਕਲ ਰੇਸ ਤੋਂ ਇਲਾਵਾ ਬਾਜੀਗਰਾਂ ਵੱਲੋਂ ਬਾਜੀ ਪਾਈ ਜਾਵੇਗੀ। ਦੇਰ ਸ਼ਾਮ ਦੇਸ਼ ਭਗਤੀ ਪ੍ਰੋਗਰਾਮ ਅਤੇ ਨਾਟਕ ਖੇਡੇ ਜਾਣਗੇ। 21 ਮਾਰਚ ਨੂੰ &#39ਬੇਟੀ ਬਚਾਓ ਬੇਟੀ ਪੜਾਓ&#39 ਨੂੰ ਸਮਰਪਿਤ ਸਮਾਗਮਾਂ ਵਿਚ ਲੜਕੀਆਂ ਦਾ ਕਬੱਡੀ ਕੱਪ ਕਰਵਾਉਣ ਤੋਂ ਇਲਾਵਾ ਲੜਕੀਆਂ ਦੀਆਂ ਖੇਡਾਂ &#39ਚ ਵਾਲੀਬਾਲ, ਹੈਂਡਬਾਲ, ਬਾਕਸਿੰਗ, ਦੌੜਾਂ, ਮਹਿਲਾ ਪੰਚਾਂ-ਸਰਪੰਚਾਂ ਦੀ ਦੌੜ, ਚਾਟੀ ਦੌੜ, ਬਜ਼ੁਰਗਾਂ ਦੇ ਖੇਡ ਮੁਕਾਬਲੇ ਅਤੇ 75 ਕਿਲੋ ਲੜਕੇ ਆਲ ਓਪਨ ਕਬੱਡੀ ਮੁਕਾਬਲੇ ਕਰਵਾਏ ਜਾਣਗੇ। ਦੇਰ ਸ਼ਾਮ ਨੂੰ ਕਵੀ ਦਰਬਾਰ ਅਤੇ &#39ਮੈਂ ਫ਼ਿਰ ਆਵਾਂਗਾ&#39 ਆਦਿ ਨਾਟਕ ਅਤੇ ਕੋਰੀਓਗ੍ਰਾਫ਼ੀ ਕਰਵਾਈਆਂ ਜਾਣਗੀਆਂ। 22 ਮਾਰਚ ਨੂੰ ਕਬੱਡੀ ਕੱਪ ਲੜਕੇ, ਵਾਲੀਬਾਲ ਸ਼ਮੈਸਿੰਗ, ਹੈਂਡ ਬਾਲ, ਕੁਸ਼ਤੀ, ਬਾਕਸਿੰਗ, ਸਰਪੰਚਾਂ ਤੇ ਨੰਬਰਦਾਰਾਂ ਦੀ ਦੌੜ, ਨਿੰਬੂ-ਚਮਚ ਦੌੜ, ਬੋਰਾ ਦੌੜ, ਗਰੀਸ ਵਾਲੀ ਪਾਈਪ &#39ਤੇ ਚੜ•ਣਾ, ਬਜ਼ੁਰਗਾਂ ਵੱਲੋਂ ਕੁੱਕੜ ਫੜਣਾ, 50 ਸਾਲਾ ਬਜ਼ੁਰਗਾਂ ਦਾ ਕਬੱਡੀ ਸ਼ੋਅ, ਊਠਾਂ ਤੇ ਘੋੜੀਆਂ ਦੇ ਨਾਚ, ਕਿਸਾਨ ਗੋਸ਼ਟੀ ਅਤੇ ਦੇਰ ਸ਼ਾਮ ਅੰਤਰਰਾਸ਼ਟਰੀ ਬੀਰ ਰਸ ਖਾਲਸਾ ਗਤਕਾ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ। ਉਨ•ਾਂ ਦੱਸਿਆ ਕਿ 23 ਮਾਰਚ ਨੂੰ ਹੁਸੈਨੀਵਾਲਾ ਸਮਾਰਕਾਂ &#39ਤੇ ਸ਼ਰਧਾਜ਼ਲੀ ਸਮਾਗਮ ਤੋਂ ਇਲਾਵਾ ਖੂਨ ਦਾਨ ਕੈਂਪ ਆਦਿ ਪ੍ਰੋਗਰਾਮ ਕਰਵਾਏ ਜਾਣਗੇ। ਇਸ ਮੌਕੇ ਐਸ. ਡੀ. ਐਮ. ਸੰਦੀਪ ਸਿੰਘ ਗੜ•ਾ, ਸੁਨੀਲ ਸ਼ਰਮਾ ਜ਼ਿਲ•ਾ ਖੇਡ ਅਫ਼ਸਰ, ਪ੍ਰੇਮਪਾਲ ਸਿੰਘ ਢਿੱਲੋਂ ਡਾਇਰੈਕਟਰ ਬਾਬਾ ਬਿਧੀ ਚੰਦ ਕਾਲਜ, ਸਿੰਬਲਜੀਤ ਸਿੰਘ ਸੰਧੂ, ਪ੍ਰਿੰਸੀਪਲ ਪੀ. ਐਸ. ਸੰਧੂ, ਸ਼ੈਰੀ ਸੰਧੂ ਬਸਤੀ ਭਾਗ ਸਿੰਘ, ਗੁਰਮੀਤ ਸਿੰਘ ਤੂਤ, ਸੁਖਦੇਵ ਸਿੰਘ ਗੁੱਜ਼ਰ, ਕੁਲਬੀਰ ਸਿੰਘ ਖਾਰਾ, ਬਲਕਰਨ ਸਿੰਘ ਜੰਗ, ਸੁਖਜਿੰਦਰ ਸਿੰਘ ਸੰਧੂ, ਚੇਅਰਮੈਨ ਜਸਬੀਰ ਸਿੰਘ ਵੱਟੂ ਭੱਟੀ, ਸੁਖਦੇਵ ਸਿੰਘ ਸੰਗਮ, ਬਲਕਰਨਜੀਤ ਸਿੰਘ ਹਾਜੀ ਵਾਲਾ, ਲਖਬੀਰ ਸਿੰਘ ਵਕੀਲਾਂ ਵਾਲੀ, ਗੁਰਬਖਸ਼ ਸਿੰਘ ਕਾਕੂ ਵਾਲਾ, ਰਛਪਾਲ ਸਿੰਘ ਵਿਰਕ, ਅਮਰੀਕ ਸਿੰਘ ਡੀ. ਪੀ., ਸਾਰਜ ਸਿੰਘ ਬੰਬ, ਸਰਬਜੀਤ ਸਿੰਘ ਸਰਪੰਚ ਬੂਹ ਆਦਿ ਹਾਜ਼ਰ ਸਨ।

Related Articles

Back to top button