Ferozepur News

ਭਾਰਤ ਵਿਕਾਸ ਪਰਿਸ਼ਦ ਸ਼ਾਖਾ ਗੁਰੂਹਰਸਹਾਏ ਦੀ ਵੱਖ-ਵੱਖ ਪ੍ਰੋਜੈਕਟ ਸਬੰਧੀ ਹੋਈ ਮੀਟਿੰਗ

ਭਾਰਤ ਵਿਕਾਸ ਪਰਿਸ਼ਦ ਸ਼ਾਖਾ ਗੁਰੂਹਰਸਹਾਏ ਦੀ ਵੱਖ-ਵੱਖ ਪ੍ਰੋਜੈਕਟ ਸਬੰਧੀ ਹੋਈ ਮੀਟਿੰਗ

ਭਾਰਤ ਵਿਕਾਸ ਪਰਿਸ਼ਦ ਸ਼ਾਖਾ ਗੁਰੂਹਰਸਹਾਏ ਦੀ ਵੱਖ-ਵੱਖ ਪ੍ਰੋਜੈਕਟ ਸਬੰਧੀ ਹੋਈ ਮੀਟਿੰਗ

ਮੀਟਿੰਗ ਦੌਰਾਨ ਮਨੋਜ ਛਾਬੜਾ ਉਪ ਪ੍ਰਧਾਨ, ਵਿਪਨ ਲੋਟਾ ਸੰਯੁਕਤ ਸਕੱਤਰ ਅਤੇ ਧਰਮਪਾਲ ਗੁਲਾਟੀ ਪ੍ਰੈੱਸ ਸਕੱਤਰ ਚੁਣੇ ਗਏ

ਗੁਰੁਹਰਸਹਾਏ, 6 ਮਈ (ਪਰਮਪਾਲ ਗੁਲਾਟੀ)- ਭਾਰਤ ਵਿਕਾਸ ਪਰਿਸ਼ਦ ਸ਼ਾਖਾ ਗੁਰੂਹਰਸਹਾਏ ਦੀ ਇਕ ਜਰੂਰੀ ਮੀਟਿੰਗ ਸ਼ਾਖਾ ਪ੍ਰਧਾਨ ਸ਼੍ਰੀ ਕੋਮਲ ਸ਼ਰਮਾ ਦੀ ਅਗਵਾਈ ਵਿੱਚ ਕੀਤੀ ਗਈ, ਜਿਸ ਵਿੱਚ ਪਰਿਸ਼ਦ ਦੀ ਕੋਰ ਕਮੇਟੀ ਦੇ ਅਹੁਦਿਆਂ ਦੀ ਵੰਡ ਅਤੇ ਸ਼ਾਖਾ ਵੱਲੋ ਚਲਾਏ ਜਾਣ ਵਾਲੇ ਪ੍ਰੋਜੈਕਟਾਂ ਦੇ ਇੰਚਾਰਜ ਲਗਾਉਣ ਸੰਬਧੀ ਵਿਚਾਰ-‌ਵਿਟਾਂਦਰਾ ਕੀਤਾ ਗਿਆ। ਸਾਰੇ ਹਾਜ਼ਰ ਮੈਬਰਾਂ ਦੀ ਸਹਿਮਤੀ ਨਾਲ ਸ਼਼੍ਰੀ ਮਨੋਜ ਛਾਬੜਾ ਜੀ ਨੂੰ ਉਪ-ਪ੍ਰਧਾਨ, ਸ਼੍ਰੀ ਵਿਪਨ ਲੋਟਾ ਨੂੰ ਸੰਯੁਕਤ ਸਕੱਤਰ ਅਤੇ ਸ਼੍ਰੀ ਧਰਮਪਾਲ ਗੁਲਾਟੀ ਜੀ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ। ਆਉਣ ਵਾਲੇ ਸਮੇਂ ਵਿਚ ਸੰਸਥਾ ਦੁਆਰਾ ਚਲਾਏ ਜਾਣ ਵਾਲੇ ਪ੍ਰੋਜੈਕਟਾਂ ਵਿੱਚੋਂ ਭਾਰਤ ਕੋ ਜਾਨੋ ਪੋ੍ਰਜੈਕਟ ਲਈ ਸ਼੍ਰੀ ਮਦਨ ਮੋਹਨ ਕੰਧਾਰੀ ਰਿਟ. ਬੀ.ਪੀ.ਈ.ਓ., ਗੁਰੂ ਵੰਦਨ ਛਾਤਰ ਅਭਿਨੰਦਨ ਲਈ ਸ਼੍ਰੀ ਬੂੜ ਚੰਦ ਬਿੰਦਰਾ ਰਿਟ. ਇੰਸਪੈਕਟਰ ਮਿਉਸੀਪਲ ਕਮੇਟੀ, ਗੁਰੂ ਤੇਗ ਬਹਾਦਰ ਬਲਿਦਾਨ ਦਿਵਸ ਲਈ ਸ਼੍ਰੀ ਸੰਜੀਵ ਮੋਂਗਾ, ਰਾਸ਼ਟਰੀ ਸਮੂਹ ਗਾਨ ਪ੍ਰਤਿਯੋਗਤਾ ਲਈ ਸ਼੍ਰੀ ਵਿਪਨ ਲੋਟਾ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ।
ਸੰਸਥਾ ਦੁਆਰਾ ਵੱਖ ਵੱਖ ਸਮੇਂ ਤੇ ਲਵਾਏ ਜਾਣ ਵਾਲ ਮੈਡੀਕਲ ਕੈਂਪਾਂ ਲਈ ਡਾ: ਪਰਵੀਨ ਗੁਪਤਾ ਡਾਇਰੈਕਟਰ ਐਚ.ਕੇ.ਐਲ. ਹਸਪਤਾਲ ਅਤੇ ਸ਼੍ਰੀ ਵਰਿੰਦਰ ਮਦਾਨ ਚੰਡੀਗੜ ਲੈਬੋਰੇਟਰੀ ਵਲੋਂ ਹਰ ਤਰ੍ਹਾਂ ਦੀ ਲੋੜੀਦੀਂ ਸਹਾਇਤਾ ਦੇਣ ਦਾ ਵਿਸ਼ਵਾਸ਼ ਦਿਵਾਇਆ ਗਿਆ। ਜਲਦ ਹੀ ਭਾਰਤ ਵਿਕਾਸ ਪਰਿਸ਼ਦ ਵਲੋਂ ਇਕ ਫਰੀ ਸ਼ੂਗਰ ਚੈੱਕਅਪ ਕੈਂਪ ਲਗਾਇਆ ਜਾਵੇਗਾ।
ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਸ਼੍ਰੀ ਪਵਨ ਕੰਧਾਰੀ, ਭਾਰਤ ਵਿਕਾਸ ਪਰਿਸ਼ਦ ਪੰਜਾਬ (ਦੱਖਣੀ) ਦੇ ਸਟੇਟ ਮੈਂਬਰ ਸ਼੍ਰੀ ਸੰਦੀਪ ਮਦਾਨ, ਸਕੱਤਰ ਸ਼੍ਰੀ ਉਮੇਸ਼ ਕੁਮਾਰ, ਕੈਸ਼ੀਅਰ ਸ਼੍ਰੀ ਰਵੀ ਗੁਪਤਾ, ਤੋਂ ਇਲਾਵਾ ਸ਼੍ਰੀ ਧਰਮਪਾਲ ਗੁਲਾਟੀ, ਸ਼੍ਰੀ ਸੰਜੀਵ ਮੋਂਗਾ, ਸ਼੍ਰੀ ਮੁਕੇਸ਼ ਮੈਣੀ, ਸ਼੍ਰੀ ਬੂੜ ਚੰਦ ਬਿੰਦਰਾ, ਸ਼੍ਰੀ ਰਮਨ ਗੱਖੜ, ਸ਼ੀ ਨਰੇਸ਼ ਮੋਂਗਾ, ਸ਼੍ਰੀ ਬੋਬੀ ਨਰੂਲਾ, ਸ਼੍ਰੀ ਅਨੋਖ ਸਿੰਘ, ਸ਼੍ਰੀ ਰਾਜੇਸ਼ ਪੁੱਗਲ, ਸ਼੍ਰੀ ਵਿਪਨ ਲੋਟਾ, ਸ਼੍ਰੀ ਦੀਪਕ ਗੁੰਬਰ, ਸ਼੍ਰੀ ਰਾਜੇਸ਼ ਬਜਾਜ, ਸ਼੍ਰੀ ਆਦਰਸ਼ਪਾਲ ਧਵਨ, ਸ਼੍ਰੀ ਮਦਨ ਮੋਹਨ ਕੰਧਾਰੀ, ਸ਼੍ਰੀ ਵਰਿੰਦਰ ਮਦਾਨ, ਸ਼੍ਰੀ ਮਨੋਜ ਛਾਬੜਾ ਆਦਿ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button