Ferozepur News

ਸਾਂਝ ਕੇਂਦਰ ਸਿਟੀ ਫਿਰੋਜ਼ਪੁਰ ਵਿਖੇ ਲਗਾਇਆ ਗਿਆ ਜਾਗਰੂਕਤਾ ਸੈਮੀਨਾਰ

citysanjਫਿਰੋਜ਼ਪੁਰ 14 ਮਈ (ਮਦਨ ਲਾਲ ਤਿਵਾੜੀ) ਸਾਂਝ ਕੇਂਦਰ ਸਿਟੀ ਫਿਰੋਜ਼ਪੁਰ ਵੱਲੋਂ ਜ਼ਿਲ•ਾ ਪੁਲਸ ਮੁਖੀ ਹਰਦਿਆਲ ਸਿੰਘ ਮਾਨ, ਐਸ. ਪੀ ਹੈੱਡਕੁਆਟਰ ਲਖਬੀਰ ਸਿੰਘ, ਅਤੇ ਜ਼ਿਲ•ਾ ਕਮਿਊਨਿਟੀ ਅਫ਼ਸਰ ਰਮਨਦੀਪ ਸਿੰਘ ਸੰਧੂ ਦੇ ਦਿਸਾਂ ਨਿਰਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਇੰਸਪੈਕਟਰ ਸੰਤੋਸ਼ ਕੁਮਾਰੀ ਇੰਚਾਰਜ ਸਾਂਝ ਕੇਂਦਰ ਦੇ ਯਤਨਾਂ ਸਦਕਾ ਸਾਂਝ ਕੇਂਦਰ ਦੇ ਐਡਵਾਈਜ਼ਰੀ ਬੋਰਡ ਦੇ ਮੈਂਬਰਾਂ ਦੀ ਹਾਜ਼ਰੀ ਵਿਚ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਾਂਝ ਕੇਂਦਰ ਸਿਟੀ ਦੇ ਮੁਲਾਜ਼ਮ ਗੁਰਲਾਲ ਸਿੰਘ, ਰੁਪਿੰਦਰਪਾਲ ਕੌਰ ਅਤੇ ਮੈਂਬਰ ਐਡਵਾਈਜ਼ਰੀ ਬੋਰਡ ਨੇ ਸਾਂਝ ਕੇਂਦਰ ਏ.ਸੀ. ਚਾਵਲਾ, ਪ੍ਰੀਤ ਜੋਸਨ ਆਦਿ ਹਾਜ਼ਰ ਸਨ। ਇਸ ਮੌਕੇ ਸਾਂਝ ਕੇਂਦਰ ਸਿਟੀ ਫਿਰੋਜ਼ਪੁਰ ਇੰਸਪੈਕਟਰ ਸੰਤੋਸ਼ ਕੁਮਾਰੀ ਨੇ ਆਏ ਹੋਏ ਲੋਕਾਂ ਨੂੰ ਸੈਮੀਨਾਰ ਦੌਰਾਨ ਆਖਿਆ ਕਿ ਸਾਂਝ ਪ੍ਰੋਜੈਕਟ ਦੇ ਕੰਮਾਂ ਤੇ ਵੈਰੀਫਿਕੇਸ਼ਨਾਂ ਦਾ ਜੋ ਨਵਾਂ ਸਿਸਟਮ ਸ਼ੂਰੁ ਹੋਇਆ ਜਿਵੇਂ ਪਾਸਪੋਰਟ ਵੈਰੀਫਿਕੇਸ਼ਨ, ਸਿਵਲ ਵੈਰੀਫਿਕੇਸ਼ਨ, ਸਰਵਿਸ ਵੈਰੀਫਿਕੇਸ਼ਨ ਆਦਿ ਸਾਂਝ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾਵੇਗੀ। ਉਨ•ਾਂ ਨੇ ਕਿਹਾ ਕਿ ਐਸ.ਐਮ.ਐਸ ਸਿਸਟਮ ਰਾਹੀ ਵੈਰੀਫਿਕੇਸ਼ਨ ਕਰਵਾਉਣ ਵਾਲੇ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਸਿਰਫ਼ ਜੋ ਨਿਰਧਾਰਿਤ ਫ਼ੀਸ ਹੈ ਉਹੀ ਵਸੂਲੀ ਜਾਵੇਗੀ ਅਤੇ ਮੌਕੇ ਤੇ ਫ਼ੀਸ ਦੀ ਰਸੀਦ ਕੱਟ ਕੇ ਦਿੱਤੀ ਜਾਵੇਗੀ। ਇਸ ਮੌਕੇ ਸਾਂਝ ਕੇਂਦਰ ਦੇ ਸਹਾਇਕ ਜਗਮਿੰਦਰ ਸਿੰਘ ਨੇ ਸਾਂਝ ਕੇਂਦਰ ਫਿਰੋਜ਼ਪੁਰ ਸਿਟੀ ਦੇ ਐਡਵਾਈਜ਼ਰੀ ਬੋਰਡ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਨੂੰ ਇਸ ਵੈਰੀਫਿਕੇਸ਼ਨ ਸਿਸਟਮ ਸਹੂਲਤ ਬਾਰੇ ਸੈਮੀਨਾਰ ਲਗਾ ਕਿ ਸਮਝਾਉਣ ਤਾਂ ਜੋ ਲੋਕ ਇਸ ਸਹੂਲਤ ਦਾ ਲਾਭ ਵੱਧ ਤਂੋ ਵੱਧ ਫ਼ਾਇਦਾ ਲੈ ਸਕਣ। ਏ.ਸੀ. ਚਾਵਲਾ ਮੈਂਬਰ ਐਡਵਾਈਜ਼ਰੀ ਬੋਰਡ ਨੇ ਸਾਂਝ ਕੇਂਦਰ ਵੱਲੋਂ ਇਸ ਵੈਰੀਫਿਕੇਸ਼ਨ ਸਿਸਟਮ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

Related Articles

Back to top button