Ferozepur News

ਸਮੂਹਿਕ ਛੁੱਟੀ ਲੈ ਕੇ ਪੰਜਾਬ ਸਮੂਹ ਖ਼ਜ਼ਾਨਿਆਂ ਦੇ ਕੰਮ ਨੂੰ ਠੱਪ ਕਰਨ ਸਬੰਧੀ ਫੈਸਲਾ 24 ਮਈ ਤੱਕ ਮੁਲਤਵੀ

treasuryofficeਫਿਰੋਜ਼ਪੁਰ 4 ਮਈ (ਏ.ਸੀ.ਚਾਵਲਾ) ਪੰਜਾਬ ਖਜਾਨਾ ਕਰਮਚਾਰੀ ਐਸੋਸੀਏਸ਼ਨ ਫਿਰੋਜ਼ਪੁਰ ਵੱਲੋਂ 31 ਮਾਰਚ 2015 ਨੂੰ ਨਵਾਂ ਸ਼ਹਿਰ ਵਿਖੇ ਜਿਲ•ਾ ਤੇ ਸ਼ੈਸ਼ਨ ਜੱਜ ਵੱਲੋਂ ਖਜਾਨਾ ਅਫਸਰ ਅਤੇ ਖਜਾਨਾ ਕਰਮਚਾਰੀਆਂ ਨਾਲ ਕੀਤੀ ਬਦਸਲੂਕੀ ਕਰਕੇ ਪੰਜਾਬ ਖਜਾਨਾ ਕਰਮਚਾਰੀ ਐਸੋਸੀਏਸ਼ਨ ਵੱਲੋਂ 4 ਮਈ ਸਮੂਹਿਕ ਛੁੱਟੀ ਲੈਣ ਦਾ ਫੈਸਲਾ ਕੀਤਾ ਸੀ। ਇਸ ਸਬੰਧੀ ਐਸੋਸੀਏਸ਼ਨ ਵੱਲੋਂ  ਮਿਤੀ 1 ਮਈ 2015 ਨੂੰ ਸੂਬਾ ਪੱਧਰੀ ਮੀਟਿੰਗ ਲੁਧਿਆਣਾ ਵਿਖੇ ਕੀਤੀ ਗਈ ਸੀ, ਜਿਸ ਵਿਚ ਸਮੂਹ ਪੰਜਾਬ ਦੇ ਖ਼ਜ਼ਾਨਾ ਕਰਮਚਾਰੀ ਐਸੋਸੀਏਸ਼ਨ ਦੇ ਨੁਮਾਇੰਦੇ ਸ਼ਾਮਲ ਹੋਏ ਅਤੇ ਜਿਲਿ•ਆਂ ਦੀ ਮੰਗ ਤੇ ਸੂਬਾ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਮਿਤੀ 4 ਮਈ 2015 ਨੂੰ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਮੂਹ ਖ਼ਜ਼ਾਨਿਆਂ ਦੇ ਕੰਮ ਨੂੰ ਠੱਪ ਕਰਨ ਸਬੰਧੀ ਫੈਸਲਾ ਮਿਤੀ 24 ਮਈ 2015 ਤੱਕ ਮੁਲਤਵੀ ਕੀਤਾ ਗਿਆ ਹੈ, ਅਤੇ ਐਸੋਸੀਏਸ਼ਨ ਮੰਗ ਕਰਦੀ ਹੈ ਕਿ ਸਮੂਹ ਵਿਭਾਗਾਂ ਦੇ ਮੁਖੀਆਂ ਅਤੇ ਡੀ.ਡੀ.ਓਜ਼ ਨੂੰ ਇਕ ਹਫਤੇ ਦੇ ਅੰਦਰ-ਅੰਦਰ ਪੱਤਰ ਜਾਰੀ ਕੀਤਾ ਜਾਵੇ ਕਿ ਵਿੱਤ ਵਿਭਾਗ ਦੀਆਂ ਵਿੱਤੀ ਪਾਲਿਸੀਆਂ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਜਿਲ•ਾ ਖ਼ਜ਼ਾਨਾ ਦਫਤਰਾਂ ਤੇ ਬੇਲੋੜੇ ਦਬਾਅ ਨਾ ਪਾਇਆ ਜਾਵੇ ਅਤੇ ਵਿੱਤ ਵਿਭਾਗ ਵੱਲੋਂ ਰੋਕੀਆਂ ਗਈਆਂ ਅਦਾਇਗੀਆਂ ਲਈ ਖ਼ਜ਼ਾਨਾ ਅਫਸਰਾਂ ਅਤੇ ਸਟਾਫ ਨੂੰ ਮਜਬੂਰ ਨਾ ਕੀਤਾ ਜਾਵੇ ਅਤੇ ਇਸ ਸਬੰਧੀ ਜੇ ਲੋੜ ਹੋਵੇ ਤਾਂ ਸਮੂਹ ਡੀ.ਡੀ.ਓਜ਼ ਵੱਲੋਂ ਆਪਣੇ ਵਿਭਾਗ ਦੇ ਮੁਖੀਆਂ ਰਾਹੀ ਵਿੱਤ ਵਿਭਾਗ ਤੱਕ ਪਹੁੰਚ ਕੀਤੀ ਜਾਵੇ। ਇਹ ਜਾਣਕਾਰੀ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ੍ਰ.ਸੁਬੇਗ ਸਿੰਘ, ਜਿਲ•ਾ ਪ੍ਰਧਾਨ ਸ੍ਰ. ਵਰਿਆਮ ਸਿੰਘ, ਮੀਤ ਪ੍ਰਧਾਨ ਸ੍ਰ.ਪਰਮਜੀਤ ਸਿੰਘ ਨੇ ਦਿੱਤੀ।

Related Articles

Back to top button