Ferozepur News

ਸਕੂਲ ਦੀ ਰਸੋਈ 'ਚੋਂ ਸਮਾਨ ਚੋਰੀ

Rasoi
ਫਿਰੋਜ਼ਪੁਰ 14 ਫਰਵਰੀ (ਏ.ਸੀ.ਚਾਵਲਾ) ਬਲਾਕ ਗੁਰੂਹਰਸਹਾਏ ਦੇ ਅਧੀਨ ਪੈਂਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿਚੋਂ ਦਿਨ-ਦਿਨ ਚੋਰੀ ਦੀਆਂ ਵਰਦਾਤਾਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਸਕੂਲਾਂ ਵਿਚ ਆਏ ਦਿਨੀਂ ਹੋ ਰਹੀਆਂ ਚੋਰੀਆਂ ਪੁਲਸ ਦੇ ਲਈ ਕਈ ਸਵਾਲ ਖੜ•ੇ ਕਰ ਰਹੀਆਂ ਹਨ। ਇਸ ਤਰ•ਾਂ ਹੀ ਬਲਾਕ ਗੁਰੂਹਰਸਾਹਏ ਦੇ ਪਿੰਡ ਸੁੱਲ•ਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ 12 ਫਰਵਰੀ ਦੀ ਰਾਤ ਨੂੰ ਚੋਰਾਂ ਵਲੋਂ ਰਸੋਈ ਦਾ ਤਾਲਾ ਤੋੜ ਕੇ 1 ਗੈਸ ਸਿਲੰਡਰ ਅਤੇ ਬਰਤਨ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਅਧਿਆਪਕ ਗੁਰਮੀਤ ਸਿੰਘ  ਨੇ ਦੱਸਿਆ ਕਿ 12 ਫਰਵਰੀ ਦੇ ਸਵੇਰ ਨੂੰ ਜਦੋਂ ਕੁੱਕ ਸਕੂਲ ਪਹੁੰਚੀ ਤਾਂ ਦੇਖਿਆ ਕਿ ਰਸੋਈ ਦਾ ਜਿੰਦਰਾ ਟੁੱਟਿਆ ਹੋਇਆ ਸੀ ਅਤੇ ਅੰਦਰ ਪਿਆ ਗੈਸ ਸਿਲੰਡਰ ਅਤੇ ਹੋਰ ਕੀਮਤੀ ਸਮਾਨ ਗਾਇਬ ਸੀ। ਇਸ ਮਾਮਲੇ ਦੀ ਸੂਚਨਾ ਥਾਣਾ ਅਮੀਰ ਖਾਸ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ।

Related Articles

Back to top button