Ferozepur News

ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਕਰਵਾਇਆ ਗਿਆ ਸਲਾਨਾ ਗੁਰਮਤਿ ਸਮਾਗਮ ਅਤੇ ਬੱਚਿਆਂ ਦੇ ਧਾਰਮਿਕ ਮੁਕਾਬਲੇ

ਫਿਰੋਜ਼ਪੁਰ 6 ਮਈ (    ) ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫਿਰੋਜ਼ਪੁਰ ਛਾਉਣੀ ਵੱਲੋਂ ਸਥਾਨਕ ਸ਼ਹਿਰ ਦੇ ਖਾਲਸਾ ਗੁਰਦੁਆਰਾ ਕੈਂਟ ਵਿਖੇ ਸਲਾਨਾ ਗੁਰਮਤਿ ਸਮਾਗਮ ਅਤੇ ਬੱਚਿਆਂ ਦੇ ਧਾਰਮਿਕ ਮੁਕਾਬਲੇ ਜਿਸ ਵਿੱਚ ਗੁਰਬਾਣੀ ਕੰਠ ਮੁਕਾਬਲੇ,ਕਵਿਤਾ ਮੁਕਾਬਲੇ,ਸ਼ਬਦ-ਗਾਇਨ ਮੁਕਾਬਲੇ ਅਤੇ ਦਸਤਾਰ ਮੁਕਾਬਲੇ ਕਰਵਾਏ ਗਏ,ਇਸ ਵਿੱਚ ਲਗਪਗ 20 ਸਕੂਲਾਂ ਦੇ 550 ਤੋਂ ਵੱਧ ਬੱਚਿਆਂ ਨੇ ਭਾਗ ਲਿਆ।ਇਹਨਾਂ ਸਮਾਗਮਾਂ ਵਿੱਚ ਬੱਚਿਆਂ ਦੇ ਧਾਰਮਿਕ ਮੁਕਾਬਲੇ 29 ਅਪ੍ਰੈਲ ਨੂੰ ਕਰਵਾਏ ਗਏ ਅਤੇ 1 ਮਈ ਤੋਂ 6 ਮਈ ਤੱਕ ਰੋਜਾਨਾ ਸਵੇਰੇ 7 ਤੋਂ 8 ਅਤੇ ਰਾਤ 8.30 ਤੋਂ 9.30 ਤੱਕ ਸਿੱਖ ਪੰਥ ਦੇ ਮਹਾਨ ਵਿਦਵਾਨ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡੇ ਵਾਲਿਆਂ ਨੇ ਸੰਗਤਾਂ ਨੂੰ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੰਥਿਆ ਅਤੇ ਵਿਆਖਿਆ ਕੀਤੀ।5 ਮਈ ਨੂੰ ਧਾਰਮਿਕ ਬੱਚਿਆਂ ਦੇ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਬੱਚੇ ਕ੍ਰਮਵਾਰ ਪਹਿਲੇ,ਦੂਜੇ ਅਤੇ ਤਿੰਨੇ ਸਥਾਨ 5 ਤੋਂ 10 ਜਪੁਜੀ ਸਾਹਿਬ ਹਰਮਨਪ੍ਰੀਤ ਕੌਰ,ਰਵਰੀਤ ਕੌਰ,ਜੋਬਨਪ੍ਰੀਤ ਕੌਰ,ਸਰਬਜੀਤ ਸਿੰਘ,10 ਤੋਂ 15 ਸਾਲ ਜਪੁਜੀ ਸਾਹਿਬ ਹਰਦੇਵ ਸਿੰਘ,ਵੀਰ ਸਿੰਘ,ਅਮਨਦੀਪ ਸਿੰਘ,ਅੰਗਰੇਜ ਸਿੰਘ,ਛਿੰਦਰਪਾਲ ਸਿੰਘ, ਕਵਿਤਾ ਮੁਕਾਬਲਿਆਂ ਵਿੱਚ 5 ਤੋਂ 10 ਸਾਲ ਜਸਲੀਨ ਕੌਰ,ਜਸਕਰਨ ਸਿੰਘ,ਖੁਸ਼ਪ੍ਰੀਤ ਕੌਰ 10 ਤੋਂ 15 ਸਾਲ ਵਿੱਚ ਲਵਪ੍ਰੀਤ ਸਿੰਘ,ਗੁਰਲੀਨ ਕੌਰ,ਹਰਸਹਿਜਪ੍ਰੀਤ ਸਿੰਘ,ਹਰਪ੍ਰੀਤ ਸਿੰਘ,ਹਰਮੀਤ ਸਿੰਘ, ਸ਼ਬਦ ਕੀਰਤਨ 5 ਤੋਂ 10 ਸਾਲ ਵਿੱਚ ਤਰਿੰਦਰਪਾਲ ਸਿੰਘ,ਅਮਰਜੋਤ ਕੌਰ,ਹਰਮਨਦੀਪ ਕੌਰ 10 ਤੋਂ 15 ਸਾਲ ਵਿੱਚ ਹਰਮੀਤ ਸਿੰਘ,ਬਲਜਿੰਦਰ ਕੌਰ,ਹਰਜਿੰਦਰ ਸਿੰਘ,ਤਰਜਿੰਦਰ ਸਿੰਘ, ਦਸਤਾਰ  ਮੁਕਾਬਲੇ 5 ਤੋਂ 10 ਵਿੱਚ ਗੁਰਸੇਵਕ ਸਿੰਘ,ਅਰਮਾਨਪ੍ਰੀਤ ਸਿੰਘ,ਅੰਮ੍ਰਿਤਪਾਲ ਸਿੰਘ 10 ਤੋਂ 15 ਵਿੱਚ ਲਵਪ੍ਰੀਤ ਸਿੰਘ,ਅਰਸ਼ਦੀਪ ਸਿੰਘ,ਹਰਕੰਵਲਜੋਤ ਸਿੰਘ,ਰੋਬਿੰਨ ਸਿੰਘ,ਇੰਦਰਜੀਤ ਸਿੰਘ,ਲੈਕਚਰ ਵਿੱਚ ਕੋਮਲਪ੍ਰੀਤ ਕੌਰ,ਅਰਮਾਨਪ੍ਰੀਤ ਕੌਰ,ਗੁਰਚਰਨ ਸਿੰਘ ਅਤੇ ਪਾਠ ਸ਼੍ਰੀ ਸੁਖਮਨੀ ਸਾਹਿਬ ਵਿੱਚ ਰਮਨਦੀਪ ਕੌਰ,ਦਵਿੰਦਰ ਕੌਰ,ਮਲਕੀਤ ਸਿੰਘ,ਬਲਵੀਰ ਕੌਰ ਨੇ ਸਥਾਨ ਹਾਸਲ ਕੀਤੇ ਅਤੇ ਇਹਨਾਂ ਮੁਕਾਬਲਿਆਂ ਵਿੱਚ ਸੁਖਵਿੰਦਰ ਸਿੰਘ,ਸੁਖਦੀਪ ਸਿੰਘ,ਅਮਰਜੀਤ ਸਿੰਘ,ਕਮਲਜੀਤ ਸਿੰਘ,ਇੰਦਰਪਾਲ ਸਿੰਘ,ਇੰਦਰਜੀਤ ਸਿੰਘ,ਰਮਨਪ੍ਰੀਤ ਸਿੰਘ,ਸਰਬਜੀਤ ਸਿੰਘ ਭਾਵੜਾ ਨੇ ਬਤੌਰ ਜੱਜ ਦੀ ਭੂਮਿਕਾ ਨਿਭਾਈ।ਜੇਤੂ ਬੱਚਿਆਂ ਨੂੰ ਭਾਈ ਸਾਹਿਬ ਸਿੰਘ ਜੀ,ਬਲਜੀਤ ਸਿੰਘ ਪ੍ਰਧਾਨ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ,ਸ ਸਤਵਿੰਦਰਜੀਤ ਸਿੰਘ ਸਿੰਘ  ਪ੍ਰਧਾਨ ਖਾਲਸਾ ਗੁਰਦੁਆਰਾ,ਮਾਸਟਰ ਤਲਵਿੰਦਰ ਸਿੰਘ,ਹਰਵਿੰਦਰਜੀਤ ਸਿੰਘ ਸਕੱਤਰ  ਨੇ ਇਨਾਮ ਅਤੇ ਸਰਟੀਫਿਕੇਟ ਦਿੱਤੇ।ਸਮਾਗਮ ਦੇ ਆਖਰੀ ਦਿਨ ਭਾਈ ਸਾਹਿਬ ਸਿੰਘ ਜੀ ਨੇ ਸ਼੍ਰੀ ਸੁਖਮਨੀ ਸਾਹਿਬ ਦੀ ਬਾਣੀ ਦੀ ਵਿਆਖਿਆ ਪੂਰੀ ਕੀਤੀ ਅਤੇ ਸੰਗਤਾਂ ਨੂੰ ਗੁਰੂ ਗਰੰਥ ਸਾਹਿਬ ਜੀ ਦੇ ਲੜ੍ਹ ਲੱਗਣ ਅਤੇ ਗੁਰੁ ਵਾਲੇ ਬਣ ਕੇ ਗੁਰਬਾਣੀ ਅਨੁਸਾਰ ਆਪਣਾ ਜੀਵਣ ਬਤੀਤ  ਕਰਨ ਦਾ ਪ੍ਰਚਾਰ ਕੀਤਾ।ਭਾਈ ਸਾਬ੍ਹ ਵੱਲੋਂ ਕੀਤੀ ਸੰਥਿਆ ਅਤੇ ਵਿਆਖਿਆ ਦੇ ਸੰਗਤ ਨੇ ਭਰਪੂਰ ਆਨੰਦ ਮਾਣਿਆ ਅਤੇ ਸਮਾਗਮਾਂ ਦੇ ਸਾਰੇ ਦਿਨਾਂ ਵਿੱਚ ਬੜੀ ਇਕਾਗਰਤਾ ਨਾਲ ਵਿਚਾਰ ਸਰਵਨ ਕੀਤੇ ਹਨ।ਇਸ ਤੋਂ ਬਾਅਦ ਰਾਤ 9:30 ਤੋਂ 10:30 ਤੱਕ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਲੋਪੋ ਕੇ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ ਰਸ-ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਇਹਨਾਂ ਸਾਰੇ ਸਮਾਗਮਾਂ ਵਿੱਚ ਸਮਾਪਤੀ ਓਪਰੰਤ ਚਾਹ ਅਤੇ ਲੰਗਰ ਵੀ ਅਤੁੱਟ ਵਰਤਿਆ।ਸਮਾਗਮ ਵਿੱਚ ਸਹਿਯੋਗੀ ਸੰਸਥਾਵਾਂ ਵਿੱਚ ਖਾਲਸਾ ਗੁਰਦੁਆਰਾ ਕਮੇਟੀ,ਬੇਬੇ ਨਾਨਕੀ ਇਸਤਰੀ ਸਤਿਸੰਗ ਸਭਾ,ਇਸਤਰੀ ਸਤਿਸੰਗ (ਸਭਾ ਗਲੀ ਨੰਬਰ 10,ਗੁਰਦੁਆਰਾ ਖਲਾਸੀ ਲਾਈਨ,ਗੁਰਦੁਆਰਾ ਬਾਬਾ ਨਾਮਦੇਵ ਜੀ,ਗੁਰਦੁਆਰਾ ਸਾਰਾਗੜ੍ਹੀ ਸਾਹਿਬ,ਬਸਤੀ ਟੈਕਾਂ) ਅਤੇ ਸਮਾਗਮ ਵਿੱਚ ਜੋੜਿਆਂ ਦੀ ਸੇਵਾ ਖਾਲਸਾ ਨੌਜਵਾਨ ਜੱਥਾ ਫਿਰੋਜ਼ਪੁਰ ਛਾਉਣੀ ਵੱਲੋਂ ਕੀਤੀ ਗਈ।ਇਸ ਸਮੇਂ ਸੁਸਾਇਟੀ ਪ੍ਰਧਾਨ ਤੋਂ ਇਲਾਵਾ ਜਸਵੰਤ ਸਿੰਘ,ਹਰਚਰਨ ਸਿੰਘ,ਮਾਸਟਰ ਕਸ਼ਮੀਰ ਸਿੰਘ,ਤਰਲੋਚਨ ਸਿੰਘ,ਸੁਖਵਿੰਦਰ ਸਿੰਘ,ਜਸਪਾਲ ਸਿੰਘ,ਸੁਖਪਾਲ ਸਿੰਘ ਆਦਿ ਕਮੇਟੀ ਮੈਂਬਰ ਹਾਜਰ ਸਨ।

Related Articles

Back to top button