Ferozepur News

ਸ਼੍ਰੀ ਬਾਲ ਗੋਪਾਲ ਗਊ ਸੇਵਾ ਸੁਸਾਇਟੀ ਨੇ ਸ਼੍ਰੀ ਗੋਪਾਲ ਅਸ਼ਟਮੀ ਦਾ ਤਿਓਹਾਰ ਮਨਾਇਆ    

tarun 3ਫਿਰੋਜ਼ਪੁਰ 20 ਨਵੰਬਰ (ਏ.ਸੀ.ਚਾਵਲਾ) ਸ਼੍ਰੀ ਬਾਲ ਗੋਪਾਲ ਗਊ ਸੇਵਾ ਸੁਸਾਇਟੀ ਵੱਲੋਂ ਸ਼੍ਰੀ ਕ੍ਰਿਸ਼ਨ ਦੁਆਰਾ ਗਊਆਂ ਚਰਾਉਣ ਦੇ ਤਿਓਹਾਰ ਨੂੰ ਵੀਰਵਾਰ ਰਾਤ ਸ਼੍ਰੀ ਗੋਪਾਲ ਅਸ਼ਟਮੀ ਦੇ ਰੂਪ ਵਿਚ ਮਨਾਇਆ ਗਿਆ। ਸ਼ਿਵਾਲਾ ਮੰਦਿਰ ਰੋਡ ਤੇ ਸਥਿਤ ਗਊ ਉਪਚਾਰ ਕੇਂਦਰ ਵਿਚ ਮਨਾਏ ਗਏ ਪ੍ਰੋਗਰਾਮ ਦਾ ਉਦਘਾਟਨ ਸ਼੍ਰੀ ਬਾਲਾ ਜੀ ਮੰਦਿਰ ਜਲਾਲਾਬਾਦ ਵਾਲੇ ਬਾਬਾ ਅਸ਼ੋਕ ਕੁਮਾਰ ਜੀ ਨੇ ਕੀਤਾ। ਉਨਾਂ• ਤੋਂ ਇਲਾਵਾ ਜਿਲਾ• ਰੇਡ ਕਰਾਸ ਸੁਸਾਇਟੀ ਦੇ ਸਕੱਤਰ ਅਸ਼ੋਕ ਬਹਿਲ, ਨਾਇਬ ਤਹਿਸੀਲਦਾਰ ਵਿਜੈ ਬਹਿਲ, ਰੋਟਰੀ ਕਲੱਬ ਛਾਉਣੀ ਦੇ ਪ੍ਰਧਾਨ ਬਲਦੇਵ ਸਲੂਜਾ, ਵਿਜੈ ਅਰੋੜਾ,  ਪ੍ਰਵੀਨ ਸਿੰਘ, ਮੂਲਧਾਨ ਸਿੰਘ, ਮੂਲ ਸਿੰਘ, ਐਮ ਐਮ ਸਚਦੇਵਾ, ਜ਼ੋਰਾ ਸਿੰਘ ਸੰਧੂ, ਡਾ: ਸਤਨਾਮ ਕੌਰ, ਅਜੀਤ ਕੁਮਾਰ, ਰਮੇਸ਼ ਚੰਦਰ ਅਗਰਵਾਲ ਨੇ ਬਤੌਰ ਵਿਸ਼ੇਸ਼ ਮਹਿਮਾਨ ਹਾਜਰੀ ਲਗਵਾਈ। ਆਯੋਜਕ ਸੁਸਾਇਟੀ ਦੇ ਚੇਅਰਮੈਨ ਅਸ਼ਵਨੀ ਦੇਵਗਣ, ਪ੍ਰਧਾਨ ਰੋਹਿਤ ਦੇਵਗਣ ਤੇ ਅਹੁਦੇਦਾਰਾਂ ਸੁਧੀਰ ਸ਼ਰਮਾ, ਵਰੁਣ ਕੁਮਾਰ, ਮਨੀਸ਼ ਸ਼ਰਮਾ, ਵਿਪੁਲ ਨਾਰੰਗ, ਪਵਨ ਕੁਮਾਰ, ਅਨਿਲ ਸ਼ਰਮਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਹੋਮ ਫਾਰ ਦੀ ਬਲਾਈਂਡ ਦੀ ਟੀਮ ਨੇ ਸ਼੍ਰੀ ਕ੍ਰਿਸ਼ਨ ਭਜਨਾਂ ਨਾਲ ਮਾਹੌਲ ਨੂੰ ਭਗਤੀ ਭਰਿਆ ਬਣਾਇਆ। ਇਸ ਤੋਂ ਬਾਅਦ ਪਾਲੀ ਅਤੇ ਕਰਨ ਸ਼ਰਮਾ ਨੇ ਕ੍ਰਿਸ਼ਨ ਭਗਵਾਨ ਦੀਆਂ ਭੇਟਾਂ ਗਾਈਆਂ, ਕਲਾਕਾਰਾਂ ਦੀ ਟੀਮ ਨੇ ਕ੍ਰਿਸ਼ਨ ਅਤੇ ਗੋਪੀਆਂ ਦੇ ਵੇਸ਼ ਧਰ ਕੇ ਸ਼ਰਧਾਲੂਆਂ ਨੂੰ ਮੋਹਿਆ। ਗਊ ਸੇਵਾ ਪ੍ਰਚਾਰਕ ਤਰੁਨ ਗੋਪਾਲ ਨੇ ਗਊ ਮਾਤਾ ਦੀ ਮਹੱਤਤਾ ਤੇ ਚਾਨਣਾ ਪਾਇਆ। ਸਭਨਾਂ ਮੁੱਖ ਮਹਿਮਾਨਾਂ ਨੇ ਗਊ ਮਾਤਾ ਦੀ ਮਹੱਤਤਾ ਦੱਸੀ ਤੇ ਹਰ ਸ਼ਰਧਾਲੂ ਨੂੰ ਅਪੀਲ ਕੀਤੀ ਕਿ ਸਿਰਫ ਇੱਕ ਦਿਨ ਲਈ ਨਹੀਂ, ਬਲਕਿ ਰੋਜ ਗਊ ਮਾਤਾ ਦੀ ਸੇਵਾ ਕਰਨੀ ਚਾਹੀਦੀ ਹੈ। ਅੰਤ ਵਿਚ ਸਭ ਮਹਿਮਾਨਾਂ ਨੁੰ ਸੁਸਾਇਟੀ ਦੁਆਰਾ ਸਨਮਾਨ ਚਿੰਨ• ਦੇ ਕੇ ਸਨਮਾਨਿਤ ਕੀਤਾ ਗਿਆ ਤੇ ਲੰਗਰ ਲਗਾਇਆ ਗਿਆ।

Related Articles

Back to top button