Ferozepur News

ਐਸ. ਬੀ. ਐਸ. ਕੈਂਪਸ ਵਿਚ ਰੈਡ ਰਿਬਨ ਕਲੱਬ ਵਲੋਂ ਖੂਨਦਾਨ ਕੈਂਪ

???????????????????????????????

ਫਿਰੋਜ਼ਪੁਰ 1 ਮਾਰਚ (ਏ.ਸੀ.ਚਾਵਲਾ): ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਫਿਰੋਜ਼ਪੁਰ ਦੇ ਰੈੱਡ ਰਿਬਨ ਕਲੱਬ ਇੰਜ਼ੀ. ਵਿੰਗ ਅਤੇ ਐਨ. ਐਸ. ਐਸ. ਯੂਨਿਟ-1 ਵਲੋਂ ਕਾਲਜ ਡਿਸਪੈਂਸਰੀ ਵਿਚ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡਾ. ਟੀ. ਐਸ. ਸਿੱਧੂ ਡਾਇਰੈਕਟਰ ਕੈਂਪਸ ਵਲੋਂ ਕੀਤਾ ਗਿਆ। ਉਨ•ਾਂ ਨੇ ਵਿਦਿਆਰਥੀਆਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਦੱਸਿਆ। ਕੈਂਪ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਤੋਂ ਵਿਸ਼ੇਸ਼ ਟੀਮ ਪਹੁੰਚੀ। ਕੈਂਪ ਦੌਰਾਨ 50 ਵਿਦਿਆਰਥੀਆਂ ਨੇ ਖੂਨਦਾਨ ਕੀਤਾ। ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ, ਬੈਜ਼ਸ ਵੰਡੇ ਗਏ। ਇਸ ਮੌਕੇ ਗੁਰਪ੍ਰੀਤ ਸਿੰਘ ਨੋਡਲ ਅਫਸਰ ਨੇ ਦੱਸਿਆ ਕਿ ਰੈੱਡ ਰਿਬਨ ਕਲੱਬ ਅਤੇ ਐਨ. ਐਸ. ਐਸ. ਵਲੋਂ ਹਰ ਸਮੈਸਟਰ ਇਕ ਕੈਂਪ ਕਾਲਜ ਵਿਚ ਲਗਾਇਆ ਜਾਂਦਾ ਹੈ। ਕੈਂਪ ਦੌਰਾਨ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਿੰਸੀਪਲ ਪੋਲੀਟੈਕਨਿਕ ਵਿੰਗ ਗਜ਼ਲਪ੍ਰੀਤ ਸਿੰਘ ਅਤੇ ਮਨਜੀਤ ਸਿੰਘ ਲੈਬ. ਸੁਪਰਡੈਂਟ ਵਿਸ਼ੇਸ਼ ਤੌਰ ਤੇ ਪਹੁੰਚੇ।

Related Articles

Back to top button