Ferozepur News

ਵਿਵੇਕਾਨੰਦ ਵਰਲਡ ਸਕੂਲ ਵਿਚ ਗੋਲਫ ਖੇਡ ਦਾ ਸ਼ੁੱਭ ਆਰੰਭ 

ਫਿਰੋਜ਼ਪੁਰ 27 ਸਤੰਬਰ (): ਅੱਜ ਦਾ ਦਿਨ ਵਿਵੇਕਾਨੰਦ ਵਰਲਡ ਸਕੂਲ ਵਿਚ ਅਤੀ ਉਤਸ਼ਾਹਿਤ ਭਰਿਆ ਸੀ, ਕਿਉਂਕਿ ਅੱਜ ਗੋਲਫ ਖੇਡ ਦਾ ਸ਼ੁੱਭ ਆਰੰਭ ਸੀ। ਪਹਿਲਾ ਤੋਂ ਹੀ ਵੱਖ ਵੱਖ ਖੇਡਾਂ ਜਿਵੇਂ ਸ਼ੂਟਿੰਗ, ਸਾਈਕਲਿੰਗ, ਮਾਰਸ਼ਲ ਆਰਟਸ ਦਾ ਨਿਯਮਿਤ ਰੂਪ ਵਿਚ ਅਭਿਆਸ ਚੱਲ ਰਿਹਾ ਹੈ। ਉਸ ਦੇ ਨਾਲ ਹੀ ਇਸ ਖੇਡ ਗੋਲਫ ਦੇ ਆਉਣ ਨਾਲ ਬੱਚਿਆਂ ਵਿਚ ਕਾਫੀ ਉਤਸਾਹ ਵੇਖਿਆ। ਇਸ ਖੇਡ ਨਾਲ ਵਿਦਿਆਰਥੀ ਆਪਣੇ ਖੇਡ ਦੇ ਨਾਲ ਨਾਲ ਸਕੂਲ ਦਾ ਨਾਮ ਜ਼ਿਲ੍ਹੇ ਵਿਚ ਰੋਸ਼ਨ ਕਰਨਗੇ। ਇਸ ਖੇਡ ਦੇ ਸ਼ੁੱਭ ਆਰੰਭ ਦੇ ਮੌਕੇ ਤੇ ਵਿਦਿਆਰਥੀ ਮੋਹਿਤ ਨੇ ਆਪਣੀ ਖੇਡ ਦੇ ਪ੍ਰਤੀ ਲਗਾਵ ਤੇ ਭਾਵਨਾਵਾਂ ਪ੍ਰਗਟ ਕੀਤੀਆਂ। ਵਿਦਿਆਰਥਣ ਏਕਮ ਨੇ ਵੀ ਅਤੀ ਉਤਸਾਹ ਭਰੇ ਅੰਦਾਜ਼ ਵਿਚ ਆਪਣੀ ਭਾਵਨਾਵਾਂ ਨੂੰ ਬਿਆਨ ਕੀਤਾ। ਉਨ੍ਹਾਂ ਦੇ ਉਤਸਾਹ ਅਤੇ ਰੋਮਾਂਚ ਨੂੰ ਵੇਖਦੇ ਲੱਗਦਾ ਹੈ ਇਸ ਖੇਡ ਨਾਲ ਵਿਦਿਆਰਥੀ ਕਾਫੀ ਲਾਭਦਾਇਕ ਹੋਣਗੇ ਅਤੇ ਸਕੂਲ ਦਾ ਨਾਮ ਰੋਸ਼ਨ ਕਰਨਗੇ।  

ਵਿਵੇਕਾਨੰਦ ਵਰਲਡ ਸਕੂਲ ਵਿਚ ਗੋਲਫ ਖੇਡ ਦਾ ਸ਼ੁੱਭ ਆਰੰਭ 

Related Articles

Back to top button