Ferozepur News

ਖ਼ੂਨ-ਦਾਨ ਕੈਂਪ ਲਗਾ ਕੇ ਮਨਾਇਆ ਵਿਸ਼ਵ ਰੈੱਡ ਕਰਾਸ ਦਿਵਸ

ਖ਼ੂਨ-ਦਾਨ ਕੈਂਪ ਲਗਾ ਕੇ ਮਨਾਇਆ ਵਿਸ਼ਵ ਰੈੱਡ ਕਰਾਸ ਦਿਵਸ

ਖ਼ੂਨ-ਦਾਨ ਕੈਂਪ ਲਗਾ ਕੇ ਮਨਾਇਆ ਵਿਸ਼ਵ ਰੈੱਡ ਕਰਾਸ ਦਿਵਸ

ਫ਼ਿਰੋਜ਼ਪੁਰ 8 ਮਈ, 2021: ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਫਿਰੋਜ਼ਪੁਰ ਵੱਲੋਂ ਸ਼੍ਰੀ ਗੁਰਪਾਲ ਸਿੰਘ ਚਾਹਲ ਆਈਏਐਸ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ ਤੇ ਵਿਸ਼ਵ ਰੈੱਡ ਕਰਾਸ ਦਿਵਸ ਦੇ ਮੌਕੇ ਬਲੱਡ ਬੈਂਕ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਇਕ ਖੂਨਦਾਨ ਕੈਂਪ ਲਗਾਇਆ ਗਿਆ ।

ਅਸ਼ੋਕ ਬਹਿਲ ਸਕੱਤਰ ਰੈੱਡ ਕਰਾਸ ਵੱਲੋਂ ਦੱਸਿਆ ਗਿਆ ਕਿ ਕੋਰੋਨਾ ਮਹਾਂਮਾਰੀ ਕਰਕੇ ਵਿਸ਼ਵ ਰੈੱਡ ਕਰਾਸ ਦਿਵਸ ਤੇ ਕੋਈ ਵੱਡਾ ਸਮਾਗਮ ਨਹੀਂ ਕੀਤਾ ਗਿਆ ਬਲੱਡ ਬੈਂਕ ਵਿਚ ਖੂਨ ਦੀ ਘਾਟ ਨੂੰ ਮੁੱਖ ਰੱਖਦੇ ਹੋਏ ਹੈਲਪਿੰਗ ਹੈਂਡ ਫਿਰੋਜ਼ਪੁਰ ਅਤੇ ਮਨੁੱਖਤਾ ਬਲੱਡ ਸੇਵਾ ਫਿਰੋਜ਼ਪੁਰ ਦੇ ਸਹਿਯੋਗ ਨਾਲ ਖੂਨ ਦਾਨ ਕੈਂਪ ਲਗਾਇਆ ਗਿਆ ।ਇਸ ਕੈਂਪ ਵਿੱਚ 35 ਵਲੰਟੀਅਰਜ਼ ਵੱਲੋਂ ਸਵੈ ਇੱਛਾ ਨਾਲ ਖੂਨਦਾਨ ਕੀਤਾ ਗਿਆ l

ਸਕੱਤਰ ਰੈੱਡ ਕਰਾਸ ਵੱਲੋਂ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਇਸ ਮੁਸ਼ਕਿਲ ਦੀ ਘੜੀ ਵਿੱਚ ਵੱਧ ਤੋਂ ਵੱਧ ਨੌਜਵਾਨ ਖੂਨਦਾਨ ਕਰਨ ਲਈ ਅੱਗੇ ਆਉਣ ਅਤੇ ਸਰਕਾਰ ਵੱਲੋਂ ਕੋਵਿਡ 19 ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਹੋਰਾਂ ਨੂੰ ਵੀ ਹਦਾਇਤਾਂ ਦੀ ਪਾਲਣਾ ਕਰਵਾਉਣ ਲਈ ਪ੍ਰੇਰਿਤ ਕਰਨ ਤਾਂ ਜੋ ਇਸ ਮਹਾਂਮਾਰੀ ਨੁੰ ਫੈਲਣ ਤੋਂ ਰੋਕਿਆ ਜਾ ਸਕੇ । ਰੈੱਡ ਕਰਾਸ ਵੱਲੋਂ ਇਸ ਮੌਕੇ ਖ਼ੂਨਦਾਨੀਆਂ ਨੂੰ ਐੱਨ 95 ਮਾਸਕ ਵੀ ਦਿੱਤੇ ਗਏ।ਇਸ ਮੌਕੇ ਸੁਨੀਲ ਦੱਤ ਜ਼ਿਲ੍ਹਾ ਟ੍ਰੇਨਿੰਗ ਅਫ਼ਸਰ ਰੈੱਡਕਰਾਸ ਅਰੁਣ ਜੇਤਲੀ, ਚੇਤਨ ਰਾਣਾ,ਚੇਤਨ ਸ਼ਰਮਾ, ਪੁਨੀਤ ਧਵਨ, ਹੈਲਪਿੰਗ ਐਂਡ ਫਿਰੋਜ਼ਪੁਰ ਤੋ ਯੋਗੇਸ਼ ਮਲਹੋਤਰਾ ਮੋਜੂਦ ਸਨ।

ਡਾ ਡਿਸਵਿਨ ਬੀ ਟੀ ਓ ਸਿਵਲ ਹਸਪਤਾਲ ਫਿਰੋਜ਼ਪੁਰ ਵੱਲੋਂ ਕਿਹਾ ਗਿਆ ਕਿ ਕੋਰੋਨਾ ਮਹਾਂਮਾਰੀ ਕਰਕੇ ਬਲੱਡ ਬੈਂਕ ਵਿਚ ਖੂਨ ਦੀ ਘਾਟ ਚੱਲ ਰਹੀ ਸੀ ਇਸ ਕੈਂਪ ਤੋਂ ਪ੍ਰਾਪਤ ਖ਼ੂਨ ਥੈਲਾਸੀਮੀਆ ਐਕਸੀਡੈਂਟ ਕੇਸ ਗਰਭਵਤੀ ਔਰਤਾਂ ਕੈਂਸਰ ਰੋਗੀਆਂ ਦੀ ਜਾਨ ਬਚਾਉਣ ਲਈ ਕੰਮ ਆਵੇਗਾ ।ਰੈੱਡ ਕਰਾਸ ਕਰਮਚਾਰੀਆਂ ਮਿਸ ਸੋਨੀਆ ਆਨੰਦ ਮਿਸ ਰਜਨੀ ਮਲਹੋਤਰਾ ਜਗਦੀਸ਼ ਅਤੇ ਗੁਰਜੰਟ ਸਿੰਘ ਵਲੋਂ ਕੇਕ ਕੱਟ ਕੇ ਰੈੱਡ ਕਰਾਸ ਦਿਵਸ ਮਨਾਇਆ ਗਿਆ |

Related Articles

Leave a Reply

Your email address will not be published. Required fields are marked *

Back to top button