Ferozepur News

ਸਮਾਜ ਨੂੰ ਉੱਚਾ ਚੁੱਕਣ ਲਈ ਰਿਜ਼ਰਵੇਸ਼ਨ ਖਤਮ ਕਰਨ ਦੀ ਮੰਗ

ਸਮਾਜ ਨੂੰ ਉੱਚਾ ਚੁੱਕਣ ਲਈ ਰਿਜ਼ਰਵੇਸ਼ਨ ਖਤਮ ਕਰਨ ਦੀ ਮੰਗ
ਖੱਤਰੀ ਵੈਲਫੇਅਰ ਸਭਾ ਨੇ ਮੀਟਿੰਗ ਕਰਕੇ ਉਠਾਇਆ ਮੁੱਦਾ
ਰਿਜ਼ਰਵੇਸ਼ਨ ਕਰਕੇ ਕਈ ਵਾਰ ਯੋਗ ਵਿਅਕਤੀ ਰਹਿ ਜਾਂਦੇ ਨੇ ਪਿਛੇ

Khatri Sabha meeting

ਫ਼ਿਰੋਜ਼ਪੁਰ, 7 ਸਤੰਬਰ ( Harish Monga) ਸਮਾਜ ਵਿਚੋਂ ਹੀਣ-ਭਾਵਨਾ ਖਤਮ ਕਰਨ ਅਤੇ ਮੱਧ ਵਰਗੀ ਪਰਿਵਾਰਾਂ ਤੱਕ ਸਹੂਲਤਾਂ ਪਹੁੰਚਾਉਣ ਦਾ ਉੱਠਿਆ ਸਵਾਲ ਦਿਨੋਂ-ਦਿਨ ਸੁਲਗਦਾ ਜਾ ਰਿਹਾ ਹੈ ਅਤੇ ਇਸ ਦੀ ਚੰਗਿਆੜੀ ਹੁਣ ਖੱਤਰੀ ਵੈਲਫੇਅਰ ਸਭਾ ਫ਼ਿਰੋਜ਼ਪੁਰ ਵਿਚ ਉਠਣ ਲੱਗੀ ਹੈ। ਲਗਾਤਾਰ ਨਮੋਸ਼ੀ ਦਾ ਸਾਹਮਣਾ ਕਰਦੇ ਆ ਰਹੇ ਅਤੇ ਸਰਕਾਰ ਤੋਂ ਲੋੜਵੰਦਾਂ ਨੂੰ ਸਹੂਲਤਾਂ ਨਾ ਮਿਲਣ ਕਰਕੇ ਤੇ ਪੜ•ੇ-ਲਿਖੇ ਬੱਚਿਆਂ ਨੂੰ ਵੱਧ ਅੰਕ ਪ੍ਰਾਪਤ ਕਰਕੇ ਵੀ ਘੱਟ ਨੰਬਰਾਂ ਵਾਲੇ ਤੋਂ ਪਿਛੇ ਰਹਿ ਜਾਂਦੇ ਹਨ। ਸਮਾਜ ਦੇ ਸਾਰੇ ਵਰਗਾਂ ਨੂੰ ਇਕੋਂ ਤਰਜ਼ &#39ਤੇ ਰੱਖਦਿਆਂ ਸਿਰਫ ਗਰੀਬ ਪਰਿਵਾਰਾਂ ਨੂੰ ਸਰਕਾਰੀ ਸਹੂਲਤਾਂ ਦਿਵਾਉਣ ਤੇ ਰਿਜ਼ਰਵੇਸ਼ਨ ਦੇਣ ਦੇ ਮੁੱਦੇ &#39ਤੇ ਖੱਤਰੀ ਵੈਲਫੇਅਰ ਸਭਾ ਫ਼ਿਰੋਜ਼ਪੁਰ ਦੀ ਮੀਟਿੰਗ ਸਥਾਨਕ ਰੋਟਰੀ ਕਲੱਬ ਫ਼ਿਰੋਜ਼ਪੁਰ ਵਿਖੇ, ਜਿਸ ਦੀ ਅਗਵਾਈ ਪ੍ਰਧਾਨ ਤਰਸੇਮ ਬੇਦੀ, ਚੇਅਰਮੈਨ ਸੁਭਾਸ਼ ਚੌਧਰੀ ਤੇ ਕੌਂਸਲਰ ਰਵੀ ਮਹਿਤਾ ਵੱਲੋਂ ਸਾਂਝੇ ਤੌਰ &#39ਤੇ ਕੀਤੀ ਗਈ। ਮੀਟਿੰਗ ਦਾ ਆਗਾਜ਼ ਕਰਦਿਆਂ ਸੁਸਇਟੀ ਮੀਤ ਪ੍ਰਧਾਨ ਸ੍ਰੀ ਪਵਨ ਭੰਡਾਰੀ ਨੇ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਵਿਚ ਉਜਾਗਰ ਹੋ ਰਹੇ ਰਿਜ਼ਰਵੇਸ਼ਨ ਦੇ ਮਾਮਲੇ ਨੂੰ ਸਹੀ ਢੰਗ ਨਾਲ ਸਭਨਾਂ ਤੱਕ ਪਹੁੰਚਾਉਣ ਦੇ ਮੁੱਦੇ &#39ਤੇ ਵਿਚਾਰ-ਵਟਾਂਦਰਾ ਸ਼ੁਰੂ ਕਰਵਾਇਆ। ਇਸ ਮੌਕੇ ਸੁਸਾਇਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਆਪੋ-ਆਪਣੇ ਵਿਚਾਰ ਵਿਅੱਕਤ ਕਰਦਿਆਂ ਰਿਜ਼ਰਵੇਸ਼ਨ ਨੂੰ ਖਤਮ ਕਰਨ ਦੀ ਦੁਹਾਈ ਦਿੱਤੀ ਅਤੇ ਵੋਟਾਂ ਦੀ ਸਕੀਮ ਤਹਿਤ ਮਿਲਦੀ ਰਿਜ਼ਰਵੇਸ਼ਨ ਦਾ ਫਾਇਦਾ ਖੱਤਰੀ ਭਾਈਚਾਰੇ ਨੂੰ ਵੀ ਦੇਣ ਦੀ ਅਪੀਲ ਕੀਤੀ। ਇਸ ਮੌਕੇ ਬੋਲਦਿਆਂ ਪ੍ਰਧਾਨ ਤਰਸੇਮ ਬੇਦੀ ਤੇ ਚੇਅਰਮੈਨ ਸੁਭਾਸ਼ ਚੌਧਰੀ ਨੇ ਕਿਹਾ ਕਿ ਕਈ ਦਹਾਕੇ ਪਹਿਲਾਂ ਜਦੋਂ ਦੇਸ਼ ਦਾ ਸੰਵਿਧਾਨ ਲਿਖਿਆ ਗਿਆ ਸੀ ਤਾਂ ਉਹ ਦੱਬੇ-ਕੁਚਲੇ ਵਰਗ ਨੂੰ ਉੱਚਾ ਚੁੱਕਣ ਲਈ ਰਿਜ਼ਰਵੇਸ਼ਨ ਦਾ ਕੋਟਾ ਬਣਾਇਆ ਗਿਆ ਸੀ, ਪ੍ਰੰਤੂ ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ ਤੇ ਵੋਟਾਂ ਦੀ ਰਾਜਨੀਤੀ ਤਹਿਤ ਆਏ ਦਿਨ ਇਕ-ਇਕ ਕਰਕੇ ਬਹੁਤੀਆਂ ਜਾਤੀਆਂ ਨੂੰ ਐਸ.ਸੀ. ਤੇ ਬੀ.ਸੀ ਦੀ ਕੈਟਾਗਿਰੀ ਵਿਚ ਲਿਆਂਦਾ ਜਾ ਰਿਹਾ ਹੈ। ਸ੍ਰੀ ਭੰਡਾਰੀ ਨੇ ਕਿਹਾ ਕਿ ਜੇਕਰ ਹੁਣ ਪੰਜਾਬ ਵਿਚ ਸਰਵੇ ਕਰਵਾਇਆ ਜਾਵੇ ਤਾਂ ਰਿਜ਼ਰਵੇਸ਼ਨ ਦੀ ਸਹੂਲਤ ਲੈਣ ਵਾਲੀਆਂ ਜਾਤੀਆਂ ਦੇ ਕਈ ਪਰਿਵਾਰਾਂ ਦਾ ਆਧਾਰ ਕਾਫੀ ਵੱਧ ਹੈ ਅਤੇ ਖੱਤਰੀ ਭਾਈਚਾਰੇ ਦੇ ਕਈ ਪਰਿਵਾਰ ਅਜਿਹੇ ਵੀ ਹਨ, ਜੋ ਆਪਣੇ ਘਰ ਦੀ ਸਹੂਲਤ ਤੋਂ ਵਾਂਝੇ ਹਨ ਅਤੇ ਇਨ•ਾਂ ਪਰਿਵਾਰਾਂ ਨੂੰ ਵੀ ਰਿਜ਼ਰਵੇਸ਼ਨ ਦੀ ਸਹੂਲਤ ਮਿਲਣੀ ਚਾਹੀਦੀ ਹੈ।
ਮੀਟਿੰਗ ਦੌਰਾਨ ਆਪਣੇ ਵਿਚਾਰ ਵਿਅੱਕਤ ਕਰਦਿਆਂ ਸ੍ਰੀ ਗੌਰਵ ਬਹਿਲ ਨੌਜਵਾਨ ਆਗੂ ਨੇ ਕਿਹਾ ਕਿ ਅਜੋਕੇ ਸਮੇਂ ਦੌਰਾਨ ਜਿਥੇ ਜਨਰਲ ਕੈਟਾਗਿਰੀ ਨੂੰੰ ਵਾਧੂ ਟੈਕਸਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਰਿਜ਼ਰਵੇਸ਼ਨ ਦੀ ਸਹੂਲਤ ਦਾ ਆਨੰਦ ਮਾਨਣ ਵਾਲੇ ਲੋਕਾਂ ਨੂੰ ਟੈਕਸਾਂ ਤੋਂ ਰਾਹਤ ਮਿਲਦੀ ਹੈ, ਇਥੋਂ ਤੱਕ ਕਿ ਉਨ•ਾਂ ਕਈ ਸਹੂਲਤ ਮੁਫਤ ਵਿਚ ਵੀ ਮਿਲਦੀਆਂ ਹਨ, ਪ੍ਰੰਤੂ ਇਹ ਮੁਫਤ ਸਹੂਲਤਾਂ ਦਾ ਉਕਤ ਕੈਟਾਗਿਰੀਆਂ ਦੇ ਨਾਲ-ਨਾਲ ਕਈ ਹੋਰ ਵੀ ਫਾਇਦਾ ਉਠਾ ਜਾਂਦੇ ਹਨ ਅਤੇ ਕਈ ਵਾਰ ਲੋੜਵੰਦ ਤੱਕ ਇਹ ਸਹੂਲਤ ਨਹੀਂ ਪਹੁੰਚਦੀ। ਉਨ•ਾਂ ਕਿਹਾ ਕਿ ਦਿਨ-ਰਾਤ ਕਿਤਾਬਾਂ ਵਿਚ ਰੁਝੇ ਰਹਿੰਦੇ ਬੱਚਿਆਂ ਵੱਲੋਂ 98 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਦੇ ਬਾਵਜੂਦ ਜਦੋਂ ਉਚੇਰੀ ਸਿੱਖਿਆ ਜਾਂ ਨੌਕਰੀ ਦੌਰਾਨ ਕਤਾਰ ਵਿਚ ਖੜਣਾ ਪੈਂਦਾ ਹੈ, ਉਥੇ ਘੱਟ ਨੰਬਰਾਂ ਵਾਲੇ ਮੂਹਰੇ ਆਣ ਖੜ•ਣ &#39ਤੇ ਬੱਚੇ ਦਾ ਮਨੋਬਲ ਨਿਵਾਨ ਵੱਲ ਜਾਣ ਲੱਗਦਾ ਹੈ। ਸੁਸਾਇਟੀ ਦੇ ਮੀਤ ਪ੍ਰਧਾਨ ਸ੍ਰੀ ਪਵਨ ਭੰਡਾਰੀ ਨੇ ਕਿਹਾ ਕਿ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਸਾਂਝੇ ਤੌਰ &#39ਤੇ ਸਿਰਫ ਗਰੀਬੀ ਰੇਖਾ ਤੋਂ ਹੇਠਾ ਰਹਿੰਦੇ ਪਰਿਵਾਰਾਂ ਨੂੰ ਰਿਜ਼ਰਵੇਸ਼ਨ ਤੇ ਹੋਰ ਸਹੂਲਤਾਂ ਦਿੱਤੀਆਂ ਜਾਣ, ਭਾਵੇਂ ਉਹ ਕਿਸੇ ਵੀ ਬਰਾਦਰੀ ਦਾ ਕਿਉਂ ਨਾ ਹੋਵੇ। ਉਨ•ਾਂ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਹਰੇਕ ਵਰਗ ਵੱਲੋਂ ਰਿਜ਼ਰਵੇਸ਼ਨ ਦੀ ਸਹੂਲਤ ਲੈਣ ਦੀ ਜੱਦੋ-ਜਹਿਦ ਕੀਤੀ ਜਾ ਰਹੀ ਹੈ, ਪ੍ਰੰਤੂ ਸਮੇਂ ਦੀ ਨਜ਼ਾਕਤ ਸਭਨਾਂ ਧਰਮਾਂ ਨੂੰ ਇਕ ਪਲੇਟ ਫਾਰਮ &#39ਤੇ ਖੜ• ਕੇ ਸਿਰਫ ਗਰੀਬਾਂ ਤੱਕ ਸਹੂਲਤਾਂ ਪੁੱਜਣ ਦੀ ਦੁਹਾਈ ਦੇਣੀ ਚਾਹੀਦੀ ਹੈ ਤਾਂ ਜੋ ਸਾਡੇ ਸਮਾਜ ਵਿਚ ਵਿਚਰਦੇ ਗਰੀਬ ਪਰਿਵਾਰਾਂ ਦਾ ਮਨੋਬਲ ਉੱਚਾ ਚੁੱਕਿਆ ਜਾ ਸਕੇ। ਇਸ ਦੌਰਾਨ ਰਵੀ ਧਵਨ, ਦਰਸ਼ਨ ਸਿੰਘ ਧਵਨ, ਪ੍ਰਦੀਪ ਬਿੰਦਰਾ, ਕ੍ਰਿਸ਼ਨ ਟੰਡਨ, ਬਾਲ ਕ੍ਰਿਸ਼ਨ ਧਵਨ, ਪ੍ਰਮੋਦ ਕਪੂਰ, ਸੁਰਿੰਦਰ ਬੇਰੀ, ਪਰਵੀਨ ਮਲਹੋਤਰਾ ਜਨਰਲ ਸਕੱਤਰ, ਸੁਨੀਲ ਵਿੱਜ, ਪ੍ਰਵੀਨ ਤਲਵਾਰ, ਰਵੀ ਧਵਨ, ਐਡਵੋਕੇਟ ਬਸੰਤ ਮਲਹੋਤਰਾ, ਗੌਰਵ ਬਹਿਲ, ਕੁਲਦੀਪ ਮੈਨੀ, ਪਰਸ਼ੋਤਮ ਮਹਿਤਾ, ਸੁਰਿੰਦਰਪਾਲ ਬੇਦੀ, ਇੰਦਰਜੀਤ ਸੱਗੜ, ਦੀਪਕ ਮਲਹੋਤਰਾ, ਸਤੀਸ਼ ਦਿਓੜਾ, ਰਜਿੰਦਰ ਰੋਮੀ ਸਮੇਤ ਵੱਡੀ ਗਿਣਤੀ ਖੱਤਰੀ ਵੈਲਫੇਅਰ ਸਭਾ ਦੇ ਆਗੂ ਹਾਜ਼ਰ ਸਨ।

Related Articles

Back to top button