Ferozepur News

ਵਿਗਿਆਨਿਕ ਢੰਗ ਨਾਲ ਨਸ਼ਟ ਕੀਤੀ ਜਾਵੇ ਡੋਰ: ਵਿਧਾਇਕ ਪਿੰਕੀ

ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਚਲਾਏ ਸਫਾਈ ਅਭਿਆਨ ਦੌਰਾਨ ਭਾਰੀ ਮਾਤਰਾ ਵਿਚ ਇਕੱਠੀ ਹੋਈ ਡੋਰ

ਵਿਗਿਆਨਿਕ ਢੰਗ ਨਾਲ ਨਸ਼ਟ ਕੀਤੀ ਜਾਵੇ ਡੋਰ: ਵਿਧਾਇਕ ਪਿੰਕੀ

ਫਿਰੋਜ਼ਪੁਰ, 31 ਜਨਵਰੀ (ਪ੍ਰੀਤ)- ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ਦੀਆਂ ਗਲੀਆਂ ਅਤੇ ਸੜਕਾਂ ਨੂੰ ਸਾਫ ਰੱਖਣ ਲਈ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਚਲਾਏ ਸਫਾਈ ਅਭਿਆਨ ਦੌਰਾਨ ਭਾਰੀ ਮਾਤਰਾ ਵਿਚ ਡੋਰ ਇਕੱਠੀ ਹੋਈ ਹੈ। ਵਿਧਾਇਕ ਪਿੰਕੀ ਨੇ ਦੱਸਿਆ ਕਿ ਇਸ ਇਕੱਠੀ ਹੋਈ ਡੋਰ ਨੂੰ ਨਗਰ ਕੌਂਸਲ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਨਗਰ ਕੌਂਸਲ  ਨੂੰ ਹਦਾਇਤ ਕੀਤੀ ਗਈ ਹੈ ਕਿ ਇਸ ਡੋਰ ਨੂੰ ਵਿਗਿਆਨਿਕ ਢੰਗ ਨਾਲ ਨਸ਼ਟ ਕਰ ਦਿੱਤਾ ਜਾਵੇ। ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਆਪਣੇ ਸ਼ਹਿਰ ਨੂੰ ਸਾਫ ਰੱਖਣਾ ਸਾਡੇ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਇਸ ਡੋਰ ਨਾਲ ਕਈ ਤਰ੍ਹਾਂ ਦੇ ਨੁਕਸਾਨ ਹੋ ਸਕਦੇ ਸਨ ਇਸ ਲਈ ਨਗਰ ਕੌਂਸਲ ਅਤੇ ਵਲੰਟੀਅਰ ਦੀ ਮੱਦਦ ਨਾਲ ਇਸ ਨੂੰ ਇਕੱਠਾ ਕਰ ਲਿਆ ਗਿਆ ਹੈ ਅਤੇ ਇਸ ਨੂੰ ਵਿਗਿਆਨਿਕ ਢੰਗ ਨਾਲ ਨਸ਼ਨ ਕਰ ਦਿੱਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button