Ferozepur News

ਡਿਪਟੀ ਕਮਿਸ਼ਨਰ ਵੱਲੋਂ ਨਵੇ ਸਾਲ ਤੇ ਬੇਸਹਾਰਾ/ਲੋੜਵੰਦਾਂ ਵਿਅਕਤੀਆਂ ਨੂੰ ਰਜਾਈਆਂ ਵੰਡੀਆਂ  

DSC00262 ਫ਼ਿਰੋਜ਼ਪੁਰ 2 ਜਨਵਰੀ  (ਏ.ਸੀ.ਚਾਵਲਾ) ਹਨ ਨਵੇ ਸਾਲ ਦੇ ਸੁੱਭ ਦਿਹਾੜੇ ਤੇ ਜ਼ਿਲ•ਾ ਪ੍ਰਸ਼ਾਸਨ ਅਤੇ ਜ਼ਿਲ•ਾ ਰੈਡ ਕਰਾਸ ਸ਼ਾਖਾ ਫਿਰੋਜਪੁਰ ਵੱਲੋਂ ਸਰਦੀ ਦੇ ਮੌਸਮ ਨੂੰ ਵੇਖਦੇ ਹੋਏ ਲੋੜਵੰਦਾਂ ਤੇ ਬੇਸਹਾਰਾ ਵਿਅਕਤੀਆਂ ਰਜਾਈਆਂ ਮੁਹੱਈਆ ਕਰਵਾਈ ਜਾ ਰਹੀਆਂ। ਇਨ•ਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ-ਕਮ -ਪ੍ਰਧਾਨ ਜ਼ਿਲ•ਾ ਰੈੱਡ ਕਰਾਸ  ਸਾਖਾ ਇੰਜੀ ਡੀ.ਪੀ.ਐਸ ਖਰਬੰਦਾ ਅਤੇ ਸ੍ਰੀਮਤੀ ਗੁਨਜੀਤ ਕੋਰ ਖਰਬੰਦਾ ਚੇਅਰਪਰਸਨ ਹਸਪਤਾਲ ਭਲਾਈ ਸ਼ਾਖਾ ਫ਼ਿਰੋਜ਼ਪੁਰ ਵੱਲੋਂ ਰਾਤ ਤੇ ਸਮੇਂ ਵੱਖ-ਵੱਖ ਸੜਕਾਂ ਦੇ ਕਿਨਾਰੇ ਤੇ  ਬੈਠੇ  ਅਤੇ ਝੁੱਗੀਆਂ ਵਿੱਚ ਰਹਿੰਦੇ ਲੋੜਵੰਦਾਂ ਤੇ ਬੇਸਹਾਰਾ ਵਿਅਕਤੀਆਂ ਨੂੰ ਰਜਾਈਆਂ ਦੀ ਵੰਡਣ ਮੌਕੇ ਕੀਤਾ। ਉਨ•ਾਂ ਦੱਸਿਆ ਕਿ ਬੇਸਹਾਰਾ/ਲੋੜਵੰਦਾਂ ਵਿਅਕਤੀਆਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ । ਇਹ ਹੀ ਮਾਨਵਤਾ ਦੀ ਸੱਚੀ ਸੇਵਾ ਹੈ । ਇਸ ਮੌਕੇ ਤੇ ਸ੍ਰੀ ਅਸ਼ੋਕ ਬਹਿਲ ਸਕੱਤਰ ਰੈਡ ਕਰਾਸ, ਸ੍ਰੀ ਮਹਿੰਦਰਪਾਲ ਬਜਾਜ, ਸ੍ਰੀ ਹਰੀਸ਼ ਮੌਗਾ, ਸ੍ਰੀ ਏ.ਸੀ ਚਾਵਲਾ ਮੈਂਬਰ ਰੈੱਡ ਕਰਾਸ ਅਤੇ ਸੁਨੀਲ ਸ਼ਰਮਾ ਟਰੇਨਿੰਗ ਅਫ਼ਸਰ ਵੀ ਹਾਜਰ ਸਨ।

Related Articles

Back to top button