Ferozepur News

ਰੈਡ ਰਿਬਨ ਕਲਬ ਵਲੋਂ ਐਸ ਬੀ ਐਸ ਕੈਂਪਸ ਵਿਚ ਖੂਨ ਦਾਨ ਕੈਂਪ ਲਗਾਇਆ

ਫਿਰੋਜ਼ਪੁਰ:- ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ,ਫਿਰੋਜਪੁਰ ਵਿਖੇ ਯੂਥ ਸਰਵਿਸ ਵਿਭਾਗ, ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਸੰਸਥਾ ਦੀ ਰੈਡ ਰਿਬਨ ਕਲਬ ਵਲੋਂ ਖੂਨ ਦਾਨ ਕੈਂਪ ਲਗਾਇਆ ਗਿਆ।ਕੈਂਪ ਦਾ ਉਦਘਾਟਨ ਸੰਸਥਾ ਦੇ ਡਾਇਰੈਕਟਰ ਡਾ. ਟੀ.ਐਸ.ਸਿਧੂ ਵਲੋਂ ਅਸਿਸਟੈਂਟ ਡਾਇਰੈਕਟਰ ਯੁਵਕ ਸੇਵਾਵਾਂ  ਸ. ਕੁਲਵਿੰਦਰ ਸਿੰਘ ਜੀ ਦੀ ਮੌਜੂਦਗੀ ਵਿਚ ਕੀਤਾ ਗਿਆ ।ਡਾ. ਸਿੱਧੂ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਪੜ•ਾਈ ਦੇ ਨਾਲ ਸਮਾਜ ਸੇਵਾ ਦੇ ਕਾਰਜਾਂ ਵਿਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਆ । ਇਸ ਕੈਂਪ ਵਿੱਚ ਸੰਸਥਾ ਦੇ 38 ਵਿਦਿਆਰਥੀਆਂ ਵਲੋਂ ਖੂਨ ਦਾਨ ਕੀਤਾ ਗਿਆ।ਇਹ ਕੈਂਪ ਰੈਡ ਰਿਬਨ ਕਲਬ ਦੇ ਨੋਡਲ ਅਫਸਰ ਡਾ. ਅਮਿਤ ਅਰੋੜਾ, ਪ੍ਰਿੰਸੀਪਲ ਗੁਰਪ੍ਰੀਤ ਸਿੰਘ ਅਤੇ ਪ੍ਰੋ. ਰਾਹੁਲ ਚੋਪੜਾ ਵਲੋਂ ਸਾਂਝੇ ਤੋਰ ਤੇ ਆਯੋਜਿਤ ਕੀਤਾ ਗਿਆ । ਖੂਨ ਦਾਨ ਕੈਂਪ ਲਈ ਸਿਵਲ ਹਸਪਤਾਲ , ਫਿਰੋਜ਼ਪੁਰ ਦੇ ਬਲਡ ਬੈਂਕ ਤੋਂ ਵਿਸ਼ੇਸ਼ ਟੀਮ ਪਹੰਚੀ ।ਇਸ ਮੌਕੇ ਡਾ. ਅਜੇ ਕੁਮਾਰ, ਵਿਨੋਦ ਸ਼ਰਮਾ ਉਪ-ਰਜਿਸਟਰਾਰ, ਕੈਂਪਸ ਪੀਆਰÀ ਬਲਵਿੰਦਰ ਸਿੰਘ ਮੋਹੀ , ਨਰਿੰਦਰ ਸਿੰਘ ਬਾਜਵਾ , ਮਨਜੀਤ ਸਿੰਘ ਬਾਜਵਾ , ਅਮਰਜੀਤ ਸਿੰਘ ਅਤੇ ਬਲਕਾਰ ਸਿੰਘ ਹਾਜ਼ਰ ਸਨ । 
 

Related Articles

Back to top button