Ferozepur News

ਯਾਦਗਾਰੀ ਹੋ ਨਿੱਬੜਿਆ ਸੂਬਾ ਪੱਧਰੀ ਬਾਡੀ ਬਿਲਡਿੰਗ ਮੁਕਾਬਲਾ

ਫ਼ਿਰੋਜ਼ਪੁਰ, 6 ਫਰਵਰੀ ()- ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ-ਖੇਡਣ ਅਤੇ ਸਿਹਤਾਂ ਸੰਭਾਲਣ ਦਾ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਪੰਜਾਬੀ ਐਮੇਠਰ ਬਾਡੀ ਬਿਲਡਿੰਗ ਐਸੋਸੀਏਸ਼ਨ ਦੀ ਅਗਵਾਈ ਅਤੇ ਪ੍ਰਬੰਧਕ ਕਮੇਟੀ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਦੀ ਦੇਖ-ਰੇਖ ’ਚ ਗਰੀਨ ਫ਼ੀਲਡ ਪੈਲੇਸ ਅੰਦਰ ਕਰਵਾਇਆ ਗਿਆ ਦੂਸਰਾ ਯੂ.ਐਫ.ਸੀ. ਕਲਾਸਿਕ ਬਾਡੀ ਬਿਲਡਿੰਗ ਮੁਕਾਬਲਾ ਯਾਦਗਾਰੀ ਹੋ ਨਿੱਬੜਿਆ। ਪੰਜਾਬ ਭਰ ਤੋਂ ਸੈਂਕੜੇ ਬਾਡੀ ਬਿਲਡਰਾਂ ਨੇ ਉਤਸ਼ਾਹ ਨਾਲ ਭਾਗ ਲਿਆ। ਮੁਕਾਬਲਿਆਂ ਦੀ ਰਸਮੀ ਸ਼ੁਰੂਆਤ ਰੇਲਵੇ ਫ਼ਿਰੋਜ਼ਪੁਰ ਡਵੀਜ਼ਨ ਦੇ ਡੀ.ਆਰ.ਐਮ. ਵਿਵੇਕ ਕੁਮਾਰ ਨੇ ਰੀਬਨ ਕੱਟ ਕੇ ਕਰਦਿਆਂ ਕਿਹਾ ਕਿ ਜਵਾਨੀ ਨੂੰ ਰਾਹੋਂ ਭਟਕਣ ਤੋਂ ਬਚਾਉਣ ਲਈ ਅਜਿਹੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਹਨ। ਯੂ.ਐਫ.ਸੀ. ਦੇ ਮੁੱਖ ਟਰੇਨਰ ਅਤੇ ਡਾਈਟੀਸ਼ੀਅਨ ਮਨਦੀਪ ਸਿੰਘ ਅਤੇ ਮਨਵਿੰਦਰ ਸਿੰਘ ਮਨੀ ਸਰਪੰਚ ਨੇ ਦੱਸਿਆ ਕਿ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਸਮੇਂ ਹਰਪ੍ਰੀਤ ਸਿੰਘ ਗੋਲਡੀ ਵਾਸੀ ਗੋਬਿੰਦਗੜ੍ਹ ਮੰਡੀ ਨੇ ਮਿਸਟਰ ਪੰਜਾਬ ਅਤੇ ਲਵਨੀਸ਼ ਫ਼ਿਰੋਜ਼ਪੁਰ ਨੇ ਆਪਣੇ ਕਮਾਏ ਸੁਡੌਲ ਅਤੇ ਸੁੰਦਰ ਸਰੀਰ ਦਾ ਪ੍ਰਦਰਸ਼ਨ ਕਰਦੇ ਹੋਏ ਮਿਸਟਰ ਜੂਨੀਅਰ ਪੰਜਾਬ ਦੇ ਖ਼ਿਤਾਬ ਜਿੱਤੇ। ਉਨ੍ਹਾਂ ਦੱਸਿਆ ਕਿ ਜੂਨੀਅਰ ਮਿਸਟਰ ਫ਼ਿਰੋਜ਼ਪੁਰ ਕਲਾਸਿਕ ਮੁਕਾਬਲੇ ’ਚ ਹਰਪ੍ਰੀਤ ਸਿੰਘ ਯੂ.ਐਫ.ਸੀ. ਜਿੰਮ ਵਾਲੇ ਪਹਿਲੇ, ਅੰਕਿਤ ਸ਼ਰਮਾ ਯੂ.ਐਫ.ਸੀ. ਜਿੰਮ ਵਾਲੇ ਦੂਸਰੇ ਅਤੇ ਰਿਤਿਕ ਅਬਰੋਲ ਤੀਸਰੇ ਸਥਾਨ ’ਤੇ ਰਹੇ। ਸੀਨੀਅਰ ਮਿਸਟਰ ਫ਼ਿਰੋਜ਼ਪੁਰ ਦੇ 55 ਕਿੱਲੋ ਵਜ਼ਨ ਮੁਕਾਬਲੇ ’ਚ ਗਗਨ, 60 ਕਿੱਲੋ ਵਰਗ ’ਚ ਹਰਪ੍ਰੀਤ ਸਿੰਘ, 65 ਕਿੱਲੋ ਵਰਗ ’ਚ ਰਾਮ ਕੁਮਾਰ ਯੂ.ਐਫ.ਸੀ. ਜਿੰਮ ਫ਼ਿਰੋਜ਼ਪੁਰ, 70 ਕਿੱਲੋ ਵਜ਼ਨ ’ਚ ਸੰਦੀਪ ਕੁਮਾਰ, 75 ਕਿੱਲੋ ਵਰਗ ਮੁਕਾਬਲੇ ’ਚ ਲਵਨੀਸ਼ ਅਤੇ 75 ਕਿੱਲੋ ਤੋਂ ਉੱਪਰ ਦੇ ਮੁਕਾਬਲੇ ’ਚ ਭੁਪਿੰਦਰ ਪਾਲ ਵਲੋਂ ਕਮਾਏ ਛੱਲੀਆਂ ਅਤੇ ਮਸਲਾਂ ਵਾਲਾ ਸੁੰਦਰ ਤੇ ਸੁਡੌਲ ਸਰੀਰ ਦਾ ਪ੍ਰਗਟਾਵਾ ਕਰ ਜਿੱਤਾਂ ਦਰਜ ਕੀਤੀਆਂ। ਓਵਰ ਆਲ ਸੀਨੀਅਰ ਮਿਸਟਰ ਫ਼ਿਰੋਜ਼ਪੁਰ ਮੁਕਾਬਲੇ ’ਚ ਸੰਦੀਪ ਕੁਮਾਰ ਪਹਿਲੇ, ਲਵਨੀਸ਼ ਕੁਮਾਰ ਦੂਸਰੇ ਅਤੇ ਰਾਮ ਕੁਮਾਰ ਤੀਸਰੇ ਸਥਾਨ ’ਤੇ ਰਹੇ। ਜੂਨੀਅਰ ਮਿਸਟਰ ਪੰਜਾਬ ਮੁਕਾਬਲੇ ’ਚ ਜਿੱਥੇ ਲਵਨੀਸ਼ ਕੁਮਾਰ ਯੂ.ਐਫ.ਸੀ. ਜਿੰਮ ਵਾਲੇ ਪਹਿਲੇ ਸਥਾਨ ’ਤੇ ਰਹੇ, ਉੱਥੇ ਨਾਗੇਸ਼ਵਰ ਦੂਸਰੇ ਅਤੇ ਅਰਵਿਨ ਤੀਸਰੇ ਸਥਾਨ ’ਤੇ ਰਹੇ। 55 ਕਿੱਲੋ ਵਰਗ ਮੁਕਾਬਲੇ ’ਚ ਸੰਜੀਵ ਕੁਮਾਰ, 60 ਕਿੱਲੋ ’ਚ ਅਰਵਿਨ, 65 ਕਿੱਲੋ ਵਰਗ ’ਚ ਮਨਪ੍ਰੀਤ ਸਿੰਘ, 70 ਕਿੱਲੋ ਵਰਗ ’ਚ ਲਵਨੀਸ਼ ਅਤੇ 70 ਕਿੱਲੋ ਤੋਂ ਵਧੇਰੇ ਨਾਗੇਸ਼ਵਰ ਨੇ ਲਾਮਿਸਾਲ ਜਿੱਤਾਂ ਦਰਜ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ। ਯੂ.ਐਫ.ਸੀ. ਕਲਾਸਿਕ ਮਿਸਟਰ ਪੰਜਾਬ ਖ਼ਿਤਾਬ ਲਈ ਹੋਏ ਫਸਵੇਂ ਮੁਕਾਬਲਿਆਂ ’ਚ 55 ਕਿੱਲੋ ਵਜ਼ਨ ਵਰਗ ’ਚ ਸੰਜੇ, 60 ਕਿੱਲੋ ਵਜ਼ਨ ਵਰਗ ’ਚ ਅਰਵਿਨ, 65 ਕਿੱਲੋ ਵਜ਼ਨ ਵਰਗ ’ਚ ਪਵਨ ਮਲਹੋਤਰਾ, 70 ਕਿੱਲੋ ਵਰਗ ’ਚ ਸੰਦੀਪ ਕੁਮਾਰ, 75 ਕਿੱਲੋ ਵਰਗ ਹਰਪ੍ਰੀਤ ਸਿੰਘ ਹੈਪੀ, 80 ਕਿੱਲੋ ਵਰਗ ’ਚ ਅਸ਼ੋਕ ਕੁਮਾਰ ਅਤੇ 80 ਕਿੱਲੋ ਤੋਂ ਵਧੇਰੇ ਵਜ਼ਨ ਵਰਗ ’ਚ ਹਰਪ੍ਰੀਤ ਸਿੰਘ ਗੋਲਡੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤਾਂ ਦਰਜ ਕਰਕੇ ਪਹਿਲੇ ਸਥਾਨ ਹਾਸਿਲ ਕੀਤੇ। ਓਵਰ ਆਲ ਮਿਸਟਰ ਪੰਜਾਬ ਦੇ 51 ਹਜ਼ਾਰ ਵਾਲੇ ਇਨਾਮ ਲਈ ਹੋਏ ਜ਼ਬਰਦਸਤ ਮੁਕਾਬਲੇ ’ਚ ਮਛਲੀਆਂ ਤੇ ਮਸਲਾਂ ਵਾਲੇ ਸੁੰਦਰ ਤੇ ਸੁਡੌਲ ਸਰੀਰ ਦਾ ਪ੍ਰਦਰਸ਼ਨ ਕਰਦਿਆਂ ਹਰਪ੍ਰੀਤ ਸਿੰਘ ਗੋਲਡੀ ਵਾਸੀ ਗੋਬਿੰਦਗੜ੍ਹ ਨੇ 51 ਹਜ਼ਾਰ ਦਾ ਨਗਦ ਇਨਾਮ ਅਤੇ ਮਿਸਟਰ ਪੰਜਾਬ ਦਾ ਖ਼ਿਤਾਬ ਜਿੱਤਿਆ। ਹਰਪ੍ਰੀਤ ਸਿੰਘ ਹੈਰੀ ਵਾਸੀ ਅਬੋਹਰ ਨੇ ਦੂਸਰਾ ਸਥਾਨ ਹਾਸਿਲ ਕਰ 21 ਹਜ਼ਾਰ ਰੁਪਏ ਦਾ ਨਗਦ ਇਨਾਮ ਅਤੇ ਕੱਪ, ਪਵਨ ਮਲਹੋਤਰਾ ਪਠਾਨਕੋਟ ਨੇ ਤੀਸਰਾ ਸਥਾਨ ਹਾਸਿਲ ਕਰ 11 ਹਜ਼ਾਰ ਰੁਪਏ ਦਾ ਨਗਦ ਇਨਾਮ ਜਿੱਤਿਆ। ਇਨਾਮ ਵੰਡ ਸਮਾਰੋਹ ’ਚ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਮੁਖਵਿੰਦਰ ਸਿੰਘ ਛੀਨਾ ਇੰਸਪੈਕਟਰ ਜਨਰਲ ਫ਼ਿਰੋਜ਼ਪੁਰ ਰੇਂਜ ਪੁਲਿਸ ਨੇ ਜੇਤੂਆਂ ਨੂੰ ਇਨਾਮ ਵੰਡਦਿਆਂ ਦੇਸ਼ ਦਾ ਭਵਿੱਖ ਨੌਜਵਾਨਾਂ ਨੂੰ ਉੱਚੀ ਤੇ ਮਿਆਰੀ ਸਿੱਖਿਆ ਲੈਣ ਦੇ ਨਾਲ-ਨਾਲ ਸਵੇਰ-ਸ਼ਾਮ ਖੇਡ ਮੈਦਾਨਾਂ ’ਚ ਜਾ ਕੇ ਕਸਰਤਾਂ ਕਰਕੇ ਸਿਹਤ ਸੰਭਾਲਣ ਦਾ ਸੱਦਾ ਦਿੰਦਿਆਂ ਕਿਹਾ ਕਿ ਦੁੱਧ-ਘਿਓ ਜਿਹੀਆਂ ਚੰਗੀਆਂ ਖ਼ੁਰਾਕਾਂ ਖਾਓ, ਡੰਡ ਮਾਰੋ, ਦੌੜਾਂ ਲਗਾਓ, ਫਿਰ ਦੇਖਿਓ ਕਿਵੇਂ ਨਿਰੋਗ ਤੇ ਸੁਡੌਲ ਸਰੀਰ ਬਣਦੇ ਹਨ। ਉਨ੍ਹਾਂ ਕਿਹਾ ਕਿ ਖੇਡ ਖੇਤਰ ’ਚ ਮੱਲ੍ਹਾਂ ਮਾਰਨ ਵਾਲੇ ਨੌਜਵਾਨਾਂ ਨੂੰ ਪੁਲਿਸ ਵਿਭਾਗ ਅੰਦਰ ਸੇਵਾਵਾਂ ਨਿਭਾਉਣ ਦੇ ਵਿਸ਼ੇਸ਼ ਮੌਕੇ ਵੀ ਦਿੱਤੇ ਜਾਂਦੇ ਹਨ। ਮੁਕਾਬਲਿਆਂ ’ਚ ਵਿਸ਼ੇਸ਼ ਤੌਰ ’ਤੇ ਪੈੱ੍ਰਸ ਕਲੱਬ ਫ਼ਿਰੋਜ਼ਪੁਰ ਦੇ ਪ੍ਰਧਾਨ ਮਨਦੀਪ ਕੁਮਾਰ ਮੋਂਟੀ, ਅਨੀਰੁੱਧ ਗੁਪਤਾ ਸੀ.ਈ.ਓ. ਡੀ.ਸੀ.ਐਮ. ਗਰੁੱਪ, ਗੌਰਵ ਭਾਸਕਰ, ਸੁਖਵਿੰਦਰ ਸਿੰਘ ਏ.ਡੀ.ਆਰ.ਐਮ. ਰੇਲਵੇ, ਬਲਵੰਤ ਸਿੰਘ ਡੀ.ਐੱਸ.ਓ. ਮੋਗਾ, ਬਲਦੇਵ ਸਿੰਘ ਭੁੱਲਰ ਮੈਂਬਰ ਕੰਜਿਊਮਰ ਕੋਰਟ, ਸਰਬਜੀਤ ਸਿੰਘ ਬੇਦੀ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ, ਬਿਜਲੀ ਬੋਰਡ ਦੇ ਐਕਸੀਅਨ ਹਰਮੇਲ ਸਿੰਘ ਖੋਸਾ, ਐਕਸੀਅਨ ਮਨਜੀਤ ਸਿੰਘ ਮਠਾੜੂ, ਜਸਵੰਤ ਸਿੰਘ ਥਿੰਦ ਪ੍ਰਧਾਨ ਜ਼ਿਲ੍ਹਾ ਰੂਰਲ ਪੈੱ੍ਰਸ, ਸੀਨੀਅਰ ਕਾਂਗਰਸੀ ਆਗੂ ਜਥੇਦਾਰ ਮਲਕੀਤ ਸਿੰਘ ਸੰਧੂ ਸਰਪੰਚ ਝੋਕ ਹਰੀ ਹਰ, ਮਾਨ ਸਿੰਘ ਬੈਰਕਾਂ ਸਰਪੰਚ, ਸੁਖਦੇਵ ਸਿੰਘ ਸੰਧੂ, ਰਾਜੂ ਕਮੱਗਰ, ਸੁਖਰਾਜ ਸਿੰਘ ਬੂਟੇ ਵਾਲਾ ਸਾਬਕਾ ਸਰਪੰਚ ਆਦਿ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਪ੍ਰਤੀਯੋਗੀਆਂ ਨੂੰ ਅਸ਼ੀਰਵਾਦ ਦਿੰਦਿਆਂ ਪ੍ਰਬੰਧਕਾਂ ਦੀ ਹੌਸਲਾ ਅਫਜਾਈ ਕੀਤੀ। ਮੁਕਾਬਲਿਆਂ ਨੂੰ ਨੇਪਰੇ ਚਾੜ੍ਹਨ ਲਈ ਪ੍ਰਬੰਧਕ ਕਮੇਟੀ ਉਪ ਪ੍ਰਧਾਨ ਜਗਜੀਤ ਸਿੰਘ, ਜਿੰਗਸ ਕਾਲੜਾ, ਮਨਵਿੰਦਰ ਸਿੰਘ ਮਨੀ ਸਰਪੰਚ, ਐਕਸੀਅਨ ਹਰਮੇਲ ਸਿੰਘ ਖੋਸਾ, ਅਮਨਦੀਪ ਕੌਰ ਗਿੱਲ, ਕਮਲ ਵਜੀਦਪੁਰ, ਡਾ: ਅਮਿਤ ਸ਼ਸ਼ੇਰੀਆ, ਰਵਿੰਦਰ ਸਿੰਘ ਖਾਰਾ, ਜਸ਼ਨ ਢਿੱਲੋਂ, ਪਲਵਿੰਦਰ ਸਿੰਘ ਬਰਾੜ, ਕੰਵਰਜੀਤ ਸਿੰਘ, ਗੱਬਰ ਸੰਧੂ, ਕਰਮਜੀਤ ਕੌਰ, ਫੈਰਿਸ, ਗੋਪੀ ਆਦਿ ਨੇ ਵੱਧ-ਚੜ੍ਹ ਕੇ ਯੋਗਦਾਨ ਪਾਇਆ। ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਚਲਾਏ ਗਏ। ਸਮਾਗਮ ਸਮਾਪਤੀ ’ਤੇ ਪ੍ਰਧਾਨ ਜਸਵਿੰਦਰ ਸਿੰਘ ਸੰਧੂ ਨੇ ਆਏ ਹੋਏ ਮਹਿਮਾਨ, ਪ੍ਰਤੀਯੋਗੀਆਂ ਅਤੇ ਜੱਜ ਸਾਹਿਬਾਨ ਆਦਿ ਸਹਿਯੋਗੀਆਂ ਦਾ ਧੰਨਵਾਦ ਕੀਤਾ।

Related Articles

Back to top button