Ferozepur News

ਮਹਾਂਸ਼ਿਵਰਾਤਰੀ ਤੇ ਸ਼ਿਵਾਲਿਆ ਮੰਦਰ ਵਿਖੇ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਸ਼ਿਵ ਭੋਲੇਦਾ ਆਸ਼ੀਰਵਾਦ ਪ੍ਰਾਪਤ ਕੀਤਾ

shivala  ਫਿਰੋਜ਼ਪੁਰ 17 ਫਰਵਰੀ (ਏ. ਸੀ. ਚਾਵਲਾ): ਫਿਰੋਜ਼ਪੁਰ ਵਿਖੇ ਅੱਜ ਮਹਾਂਸ਼ਿਵਰਾਤਰੀ ਦਾ ਤਿਉਹਾਰ ਬੜੀ ਹੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਿਵ ਭਗਤਾਂ ਨੇ ਮੰਦਰਾਂ ਵਿਚ ਜਾ ਕੇ ਮੱਥਾ ਟੇਕਿਆ ਅਤੇ ਸ਼ਿਵ ਭੋਲੇ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ਼ਹਿਰ ਸਥਿਤ ਜੀਰਾ ਗੇਟ ਵਿਖੇ ਪ੍ਰਾਚੀਨ ਸ਼ਿਵਾਲਿਆ ਮੰਦਰ ਵਿਚ ਸਵੇਰੇ ਤੋਂ ਲੈ ਕੇ ਅਤੇ ਫਿਰੋਜਪੁਰ ਛਾਉਣੀ ਦੇ ਪ੍ਰਾਚੀਨ ਛਬੀਲਾ ਮੰਦਰ ਵਿਚ ਮੱਥਾਂ ਟੇਕਣ ਵਾਲੇ ਸ਼ਿਵ ਭਗਤਾ ਦੀਆਂ ਕਤਾਰਾਂ ਲੱਗੀਆਂ ਰਹੀਆਂ ਅਤੇ ਸ਼ਹਿਰ ਛਾਉਣੀ ਦੇ ਹੋਰ ਮੰਦਰਾਂ ਵਿਚ ਵੀ ਲੋਕਾਂ ਨੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਸ਼ਿਵ ਭਗਤਾਂ ਵਲੋਂ ਬਮ! ਬਮ! ਭੋਲੇ! ਦੇ ਜੈਕਾਰੇ ਆਦਿ ਵੀ ਲਗਾਏ ਗਏ। ਸ਼ਹਿਰ ਅਤੇ ਛਾਉਣੀ ਵਿਖੇ ਪਹੁੰਚੇ ਕਾਵੜੀਆਂ ਦਾ ਬੜੇ ਜੋਰਾਂ ਸ਼ੋਰਾਂ ਨਾਲ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਕਾਵੜੀਆਂ ਵਲੋਂ ਹੋਲੀ ਵੀ ਖੇਡੀ ਗਈ। ਫਿਰੋਜ਼ਪੁਰ ਸ਼ਹਿਰ ਦੇ ਜੀਰਾ ਗੇਟ ਸਥਿਤ ਪ੍ਰਾਚੀਨ ਮੰਦਰ ਦੇ ਬਾਹਰ ਪੁਲਿਸ ਵੱਲੋਂ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ। ਸ਼ਹਿਰ ਸਥਿਤ ਜੀਰਾ ਗੇਟ ਸ਼ਿਵਾਲਿਆ ਮੰਦਰ ਵਿਖੇ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਵੀ ਜਾ ਕੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਕਾਵੜੀਆਂ ਨੇ ਫਿਰੋਜ਼ਪੁਰ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਂਕ ਵਿਚ ਪਹੁੰਚ ਕੇ ਖੂਬ ਹੋਲੀ ਖੇਡੀ ਅਤੇ ਇਕ ਦੋ ਤਿੰਨ ਚਾਰ ਭੋਲੇ ਤੇਰੀ ਜੈ ਜੈਕਾਰ ਦੇ ਧਾਰਮਿਕ ਗੀਤਾਂ ਤੇ ਭਗਤ ਖੂਬ ਨੱਚੇ। ਸ਼ਹਿਰ ਅਤੇ ਛਾਉਣੀ ਦੇ ਵੱਖ ਵੱਖ ਬਜ਼ਾਰਾਂ ਵਿਚ ਵੱਖ ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ।

Related Articles

Check Also
Close
Back to top button